ਮਿੱਥ ਕਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਥ ਦਾ ਅਰਥ[ਸੋਧੋ]

ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ (muthos) ਜਾਂ (mythus) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ- ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁਢਲੇ ਕਾਲ ਦੀਆਂ ਰੂੜ ਕਹਾਣੀਆਂ, ਲੋਕ ਵਿਸ਼ਵਾਸਾਂ ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਐਨ ਨੂੰ "ਮਾਈਥੋਲੋਜੀ" ਕਿਹਾ ਜਾ ਸਕਦਾ ਹੈ। ਜਿਸ ਵਿੱਚ ਦੇਵਤਿਆਂ, ਦਿਵ ਪੁਰਸ਼ਾਂ, ਆਰੰਭਿਕ ਇਤਿਹਾਸ ਦੀਆਂ ਆਦਿ-ਰੂਪਕ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।

ਮਿੱਥ-ਕਥਾ ਮਿੱਥਿਕ ਕਥਾਂਵਾਂ ਤੋਂ ਭਾਵ ਪੂਰਵ-ਇਤਿਹਾਸਿਕ ਯੁੱਗ ਵਿੱਚ ਵਾਪਰੀਆਂ ਘਟਨਾਵਾਂ ਤੋਂ ਹੈ ਜਿਹੜੀਆਂ ਲੋਕਾਂ ਦੀਆਂ ਅਲੌਕਿਕ ਪਰੰਪਰਾ ਨਾਲ ਜੁੜੀਆਂ ਹੋਣ ਅਤੇ ਉਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆ ਧਾਰਮਿਕ ਵਿਸ਼ਵਾਸਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਹੋਣ। ਅੰਗਰੇਜ਼ੀ ਵਿੱਚ ਅਜਿਹੀਆ ਕਥਾਂਵਾਂ ਨੂੰ ਕਿਮਸ ਕਿਹਾ ਜਾਂਦਾ ਹੈ।1 ਡਾ. ਕਰਨੈਲ ਸਿੰਘ ਥਿੰਦ ਨੇ ਆਪਣੇ ਸ਼ੋਧ-ਪ੍ਰਬੰਧ- ‘ਲੋਕਯਾਨ ਤੇ ਮੱਧਕਾਲ ਪੰਜਾਬੀ ਸਾਹਿਤ` ਵਿੱਚ ਅਜਿਹੀਆਂ ਕਹਾਣੀਆਂ ਲਈ ਪੁਰਾਣ ਕਥਾਵਾਂ ਪਦ ਦੀ ਵਰਤੋਂ ਕੀਤੀ ਸੀ ਕਿਉਂਕਿ ਬਹੁਤੀਆਂ ਪੁਰਾਣ ਕਥਾਵਾਂ ਦਾ ਮੂਲ ਸ੍ਰੋਤ ਹੀ ਪੁਰਾਣ ਹਨ। ਇਹਨਾਂ ਕਥਾਵਾਂ ਦੀ ਚੌਥੀ ਗਿਣਤੀ ਪੁਰਾਣਾ ਵਿੱਚੋਂ ਹੀ ਹੈ। ਦੂਜਾ ਭਾਰਤ ਵਿੱਚ ਪੁਰਾਣਾ ਦਾ ਵਿਸ਼ੇਸ਼ ਮਹੱਤਵ ਹੈ।

ਪ੍ਰੀਭਾਸ਼ਾਵਾਂ[ਸੋਧੋ]

Ø !>. ਵਣਜਾਰਾ ਵੇਦੀ ਅਨੁਸਾਰ “ਮਿੱਥ ਨਿਰੋਲ ਦੇਵਤਿਆ ਦੀ ਕਥਾ ਨਹੀਂ ਹੁੰਦੀ ਇਹ ਆਸਰਾ ਤੇ ਸ਼ਰਧਾ ਦਾ ਬ੍ਰਿਤਾਂਤ ਵੀ ਹੋ ਸਕਦੀ ਹੈ।”3 Ø !>. ਮਨਜੀਤ ਸਿੰਘ ਦੇ ਅਨੁਸਾਰ, ਮਿੱਥ ਮਨੁੱਖ ਦੀ ਅਜਿਹੀ ਸੰਸਕ੍ਰਿਤਕ ਪ੍ਰਾਪਤੀ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜਟਿਲ, ਬਹੁ-ਪਸਾਰੀ ਅਤੇ ਬਹੁ-ਪ੍ਰਕਾਰਜੀ ਚਰਿੱਤਰ ਦੀ ਧਾਰਣੀ ਹੈ। ਇਸ ਕਰ ਕੇ ਮਨੁੱਖ ਗਿਆਨ-ਮਾਰਗ ਨਾਲ ਸੰਬੰਧਿਤ ਵੱਖ-ਵੱਖ ਅਨੁਸਾਰ ਸਿੱਖ ਦੇ ਗਹਿਰ-ਗੰਭੀਰ ਚਰਿੱਤਰ ਨੂੰ ਸਮਝਣ ਵੱਲ ਰੁਚਿਤ ਹੋਵੇ।”4

ਡਾ.ਕਰਨੈਲ ਸਿੰਘ ਥਿੰਦ ਅਨੁਸਾਰ "ਮਿੱਥ ਵਿੱਚ ਸਧਾਰਨ ਜਨਤਾ ਦੇ ਮਨ ਅੰਦਰ ਪਰਮਾਤਮਾ,ਮਨੁੱਖ,ਬ੍ਰਹਿਮੰਡ,ਅਤੇ ਪ੍ਰਕਿਰਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀ ਸਪਸ਼ਟੀਕਰਨ ਦਿਸ ਪੈਂਦਾ ਹੈ।"

ਡਾ.ਸੇਵਾ ਸਿੰਘ ਸਿੱਧੂ ਅਨੁਸਾਰ"ਮਿੱਥ ਦਾ ਪਸਾਰ ਬਹੁਪਰਕਾਰੀ ਹੈ ਜਿਹੜਾ ਮਾਨਵੀ ਜੀਵਨ ਦੇ ਹਰ ਪੱਖਨੂੰ ਪ੍ਰਵਾਵਿਤ ਕਰਦਾ ਹੈ। ਜੇਕਰ ਰਾਤ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ।ਮਿੱਥ ਸ਼ਬਦ ਦੇ ਸਰਲ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਵੇ ਤਾਂ ਇਹ ਮਨੁੱਖ ਦੀ ਕਲਪਨਾ ਜਾਂ ਚਿਤਾਵਨੀ ਦੇ ਹੀ ਅਰਥ ਪਰਦਰਸ਼ਿਤ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਜਦੋਂ ਅਸੀਂ ਮਾਨਵੀ ਇਤਿਹਾਸ ਦੇ ਵਿਕਾਸ ਵੱਲ ਝਾਤ ਮਾਰਦੇ ਹਾਂ ਤਾਂ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਆਦਿ ਮਨੁੱਖ ਜਾਤੀ ਜਦੋਂ ਅਜੇ ਜੰਗਲਾਂ ਵਿੱਚ ਹੀ ਰਹਿੰਦੀ ਸੀ ਤਾਂ ਉਹ ਕੁਦਰਤ ਦੀਆਂ ਅਸੀਮ ਸ਼ਕਤੀਆਂ ਤੋਂ ਭੈਭੀਤ ਹੁੰਦੀ ਸੀ ਅਤੇ ਉਹਨਾਂ ਪ੍ਰਤੀ ਉਸ ਨੇ ਅਨੇਕਾਂ ਤਰਾਂ ਦੀਆਂ ਮਿੱਥਾਂ ਮਿੱਥੀਆਂ ਅਤੇ ਉਹਨਾਂ ਨੂੰ ਦੇਵੀ ਦੇਵਤਿਆਂ ਦਾ ਨਾਮ ਦਿੱਤਾ, ਇਥੋਂ ਤੱਕ ਕੇ ਧਰਮ ਦੀ ਘਾੜਤ ਵੀ ਮਨੁੱਖ ਦੇ ਡਰ ਦਾ ਸਿੱਟਾ ਹੈ।

ਮੌਥਿਕ ਕਥਾਵਾਂ[ਸੋਧੋ]

ਪੰਜਾਬੀ ਮਿੱਥਿਕ ਕਥਾਂਵਾਂ ਦੀ ਪਰੰਪਰਾ ਕੋਈ ਅੱਡਰੀ ਨਹੀਂ ਹੈ ਕੁਝ ਇੱਕ ਇਸਲਾਮੀ ਜਾਂ ਸਾਮੀ ਮੂਲ ਦੀਆਂ ਕਥਾਵਾਂ ਨੂੰ ਛੱਡਕੇ ਪੰਜਾਬ ਵਿੱਚ ਮਿਲਦੀਆਂ-ਮਿਲਦੀਆਂ ਮਿੱਥਿਕ ਕਥਾਵਾਂ ਭਾਰਤੀ-ਮੂਲ ਦੀਆਂ ਹਨ।6 1) ਪਰਾਣਿਕ ਭਗਤਾਂ, ਰਿਸ਼ੀ-ਮੁਨੀਆਂ ਅਤੇ ਮਿੱਥਿਕ ਰਾਜਿਆਂ ਬਾਰੇ 2) ਰਾਮ ਚੰਦਰ ਅਥਵਾਂ ਰਮਾਇਣ ਸੰਬੰਧੀ 3) ਮਹਾਂਭਾਰਤ ਬਾਰੇ 4) ਇਸਲਾਮੀ ਤੇ .... ਮਿਥਿਕ ਕਥਾਂਵਾਂ 5) ਫੁਟਕਲ ਮਿੱਥ ਕਥਾਂਵਾਂ।7

ਮਿੱਥ ਦੀਆ ਵਿਸ਼ੇਸ਼ਤਾਵਾਂ[ਸੋਧੋ]

1) ਇਹਨਾਂ ਪ੍ਰੀਭਾਸ਼ਾਵਾਂ ਦੇ ਆਧਾਰ ਤੇ ਹੀ ਮਿੱਥ ਦੀਆਂ ਵਿਸ਼ੇਸ਼ਤਾਵਾਂ ਨਿਸ਼ਚਿਤ ਕੀਤੀਆਂ ਹਨ। 2) ਮਿੱਥ ਮਨੁੱਖ ਦੀ ਸੱਭਿਆਚਾਰਕ ਸਿਰਜਣਾ ਦਾ ਇੱਕ ਵਿਸ਼ੇਸ਼-ਰੂਪ ਵਿਧਾਨ ਹੈ। ਪਰੰਪਰਕ ਤੌਰ 'ਤੇ ਇਸਨੂੰ ਪਵਿੱਤਰ ਕਥਾ ਦੇ ਅਰਥਾਂ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿਉਂ ਜੋ ਇਸ ਦੇ ਬਿਰਤਾਂਤਕ ਸੰਗਠਨ ਵਿੱਚ ਦੇਵੀ ਸ਼ਕਤੀਆਂ ਜਾਂ ਪਰਾ-ਮਨੁੱਖੀ ਹੋਂਦ ਨੂੰ ਪਾਤਰ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। 3) ਮਿੱਥ ਦਾ ਧਰਮ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਇਹ ਦਾਰਸ਼ਨਿਕ ਆਧਾਰ ਵਾਲੀਆ ਹੁੰਦੀਆਂ ਹਨ। ਇਹ ਆਮ ਜੀਵਨ ਵਿੱਚੋਂ ਜਨਮ ਲੈਂਦੀਆਂ ਹਨ। 4) ਮਿੱਥ ਵਿੱਚ ਮਨੋਕਲਪਿਤ ਕਹਾਣੀ ਹੁੰਦੀ ਹੈ। ਇਸ ਦਾ ਆਧਾਰ ਮਾਨਵੀਕਰਣ ਹੈ। 5) ਮਿੱਥ ਵਿੱਚ ਪਵਿੱਤਰ ਕਥਾ ਬਿਰਤਾਂਤ ਹੈ। ਜਿਸ ਵਿੱਚ ਦੈਵੀ ਜਾਂ ਪ੍ਰਕਿਰਤਕ ਸੱਤਾ ਵਿਵੇਚਨ ਹੁੰਦਾ ਹੈ। ਇਸ ਵਿਚਲੇ ਪਾਤਰ ਸਾਧਾਰਨ ਤੇ ਦੇਵੀ ਹੁੰਦੇ ਹਨ। 6) ਮਿੱਥ ਇੱਕਲੇ ਵਿਅਕਤੀ ਦੀ ਦੇਣ ਨਹੀਂ। ਸਾਰੇ ਸਮਾਜ ਦੇ ਸੰਸਕਾਰਾਂ ਦੀ ਅਭਿਵਿਅਕਤੀ ਹੈ। ਸਿੱਖ ਦਾ ਜਨਮ ਸਮਾਜਿਕ ਪ੍ਰਕਿਰਿਆ ਵਿੱਚ ਹੁੰਦਾ ਹੈ।

ਮਿੱਥ ਦੇ ਹੋਰਨਾਂ ਖੇਤਰਾਂ ਨਾਲ ਸੰਬੰਧ[ਸੋਧੋ]

ਲੋਕਧਾਰਾ ਤੇ ਮਿੱਥ[ਸੋਧੋ]

ਲੋਕਧਾਰਾ ਵਿਗਿਆਨੀਆਂ ਨੇ ਲੋਕ-ਕਹਾਣੀਆਂ ਦੇ ਸਿਰਲੇਖ ਹੇਠ ਕਹਾਣੀਆਂ ਨੂੰ ਪਰੰਪਰਾਗਤ ਕਹਾਣੀਆਂ ਮੰਨਦਿਆਂ ਮਿੱਥ-ਕਥਾ ਨੂੰ ਪਰੰਪਰਾਗਤ ਕਹਾਣੀਆਂ ਮੰਨਦਿਆਂ ਮਿੱਥ-ਕਥਾ ਨੂੰ ਪਰੰਪਰਾਗਤ ਕਹਾਣੀ ਵਜੋਂ ਮੰਨਿਆ ਹੈ ਕਿਉਂਕਿ ਇਹ ਪੀੜ੍ਹੀ-ਦਰ-ਪੀੜ੍ਹੀ ਤੁਰੀਆਂ ਆਉਣ ਦੇ ਕਾਰਨ ਪਰੰਪਰਾ ਦਾ ਹਿੱਸਾ ਬਣ ਚੁੱਕੀਆਂ ਹਨ। ਸਮਾਜ ਨੇ ਇਹਨਾਂ ਨੂੰ ਪ੍ਰਵਾਨ ਕੀਤਾ ਹੈ। ਪੰਜਾਬ ਦੀ ਗੌਰਵਮਈ ਮਿੱਥ ਪਰੰਪਰਾ ਵਿੱਚ ਲੋਕ-ਕਹਾਣੀਆਂ ਦਾ ਮਹੱਤਵਪੂਰਨ ਸਥਾਨ ਹੈ।8

ਮਿੱਥ ਅਤੇ ਦੰਤ-ਕਥਾ[ਸੋਧੋ]

ਮਿੱਥ ਅਤੇ ਦੰਤ-ਕਥਾ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆਂ ਨਹੀਂ ਜਾ ਸਕਦਾ। ਰੀਵਰ ਤੇ ਬਾਸਵੈੱਲ ਦੇ ਕਥਨ ਇਸ ਤਰ੍ਹਾਂ ਹਨ ਮਿੱਥ ਕਥਾ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਵਸਤੂਆਂ ਜਿਸ ਰੂਪ ਵਿੱਚ ਉਹ ਸਾਡੇ ਸਾਹਮਣੇ ਹੁੰਦੀਆਂ ਹਨ ਅਤੇ ਕਿਸ ਪ੍ਰਕਾਰ ਹੋਂਦ ਆਈਆ। ਇੱਕ ਪ੍ਰਤੀਨਿਧ ਦੰਤ-ਕਥਾ ਕਿਸੇ ਵਿਅਕਤੀ ਦੇ ਜੀਵਨ ਦੀਆਂ ਘਟਨਾਵਾਂ ਦੀ ਲੜੀ ਨੂੰ ਇਸ ਪ੍ਰਕਾਰ ਵਧਾ-ਚੜਾ ਕੇ ਪੇਸ਼ ਕਰਦੀ ਹੈ ਕਿ ਉਸ ਵਿੱਚੋਂ ਪ੍ਰਿਯ ਚਰਿਤਰ ਦੇ ਲੱਛਣ ਉਜਾਗਰ ਹੋ ਜਾਂਦੇ ਹਨ।9

ਮਿੱਥ ਅਤੇ ਲੋਕ-ਕਹਾਣੀਆਂ[ਸੋਧੋ]

ਮਿੱਥ ਤੇ ਲੋਕ-ਕਹਾਣੀਆਂ ਦਾ ਡੂੰਘਾ ਸੰਬੰਧ ਹੈ। ਅਸਲ ਵਿੱਚ ਲੋਕ-ਕਹਾਣੀਆਂ ਦਾ ਮੁੱਖ ਰੂਪ ਮਿੱਥ-ਕਥਾ ਹੈ। ਬਹੁਤ ਸਾਰੇ ਲੋਕ-ਮਿੱਥ ਅਤੇ ਲੋਕ-ਕਹਾਣੀਆਂ ਨੂੰ ਇਕ-ਰੂਪ ਹੀ ਸਮਝਦੇ ਹਨ ਪਰ ਇਹਨਾਂ ਵਿੱਚ ਫ਼ਰਕ ਹੈ। ਇਹਨਾਂ ਦੇ ਅੰਤਰ ਨੂੰ ਸਮਝਣ ਲਈ ਵਿਦਵਾਨਾਂ ਨੇ ਬਹੁਤੇ ਜਤਨ ਕੀਤੇ ਹਨ।

ਲੋਕ-ਜੀਵਨ ਅਤੇ ਮਿੱਥ[ਸੋਧੋ]

ਮਿੱਥ ਅਸਲ ਵਿੱਚ ਮੂਲ ਅਤੇ ਹੋਂਦ ਨੂੰ ਦੱਸਦੀਆਂ ਹਨ। ਮਿੱਥ ਪਵਿੱਤਰਤਾ ਨਾਲ ਸੰਬੰਧਤ ਹੈ। ਦੈਵੀ ਸ਼ਕਤੀਆਂ ਵੱਲੋਂ ਅਪਣਾਇਆ ਗਿਆ ਕੋਈ ਵੀ ਕਾਰਜ ਪ੍ਰਾਥਮਿਕਤਾ ਧਾਰਨ ਕਰਦਾ ਹੋਇਆ ਪਵਿੱਤਰ ਸਿਰਜਣਾ ਹੋ ਨਿਬੜਦਾ ਹੈ। ਮਿੱਖ ਦੀ ਸਿਰਜਣਾ ਦਾ ਮੂਲ ਜਾਤੀ ਵਿਵਹਾਰ ਦੀਆਂ ਮਨੋਬ੍ਰਿਤੀਆਂ, ਸਮੂਹਿਕ ਚੇਤਨਾ ਤੇ ਲੋਕ ਰੂੜ੍ਹੀਆਂ ਹਨ। ਜਦੋਂ ਵੀ ਸਮਾਜਿਕ ਜੀਵਨ ਵਿੱਚ ਕੋਈ ਸੰਕਟ ਆਉਂਦਾ ਹੈ ਤਾਂ ਮਿੱਥ ਸੰਕਟ ਨੂੰ ਹੱਲ ਕਰਨ ਵਿੱਚ ਸਹਾਈ ਹੰੁਦੀ ਹੈ।

ਮਿੱਥ ਅਤੇ ਸਾਹਿਤ[ਸੋਧੋ]

ਮਿੱਥ ਅਤੇ ਸਾਹਿਤ ਦਾ ਨੇੜੇ ਦਾ ਰਿਸ਼ਤਾ ਹੈ। ਧਾਰਮਿਕ ਸਾਹਿਤ ਵਿੱਚ ਸਿੱਖ ਦਾ ਪ੍ਰਗਟਾਅ ਜ਼ਰੂਰ ਹੁੰਦਾ ਹੈ। ਧਾਰਮਿਕ ਸਾਹਿਤ ਵਿੱਚ ਗੁਰੂ ਸਹਿਬਾਨ ਮਿੱਥਾਂ ਨੂੰ ਦ੍ਰਿਸ਼ਟਾਂਤਾਂ ਵਜੋਂ ਵਰਤਦੇ ਹਨ। ਸਾਹਿਤ ਵਿੱਚ ਮਿੱਥ ਦੀ ਵਿਸ਼ੇਸ਼ ਮਹਾਨਤਾ ਹੈ। ਇਹ ਮਨੁੱਖ ਨੂੰ ਸਾਹਿਤ ਵਿੱਚ ਰਲ-ਗੱਡ ਕਰ ਦਿੰਦੀਆਂ ਹਨ। ਮਿੱਥ ਮਾਨਵੀ ਵਿਚਾਰਾਂ ਨੂੰ ਹੁਲਾਰਾ ਦਿੰਦੀ ਹੈ। ਮਿੱਥਾ ਵਾਸਤਵਿਕਤਾ ਦਾ ਰੂਪਾਂਤਰਣ ਹਨ। ਮਿੱਥਾਂ ਦਾ ਸਿਰਜਣਹਾਰ ਆਦਿ ਮਨੁੱਖ ਅਗਿਆਨੀ ਨਹੀਂ ਉਹ ਸੁਭਾਵਕ ਤੌਰ 'ਤੇ ਕਾਵਿ-ਸਿਆਣਪ ਦਾ ਧਾਰਣੀ ਹੈ। ਸਾਹਿਤ ਭਾਵੇਂ ਮੱਧ-ਕਾਲ ਦਾ ਹੈ। ਭਾਵੇਂ ਆਧੁਨਿਕ ਮਿੱਥ ਨਾਲ ਉਤ-ਪੋਤ ਹੈ। ਮਿੱਥ ਬਾਰੇ ਜੋ ਵਿਚਾਰ ਚਰਚਾ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ ਇਹ ਕਹਿ ਸਕਦੇ ਹਾਂ ਕਿ ਮਿੱਥ ਦਾ ਸੰਬੰਧ ਪ੍ਰਕਿਰਤੀ, ਕਹਾਣੀਆਂ, ਧਰਮ, ਭਾਸ਼ਾ, ਸੱਭਿਆਚਾਰ, ਸਾਹਿਤ ਦੰਤ ਕਥਾ ਨਾਲ ਹੈ। ਮਿੱਥ ਨੂੰ ਇੱਕ ਅਜਿਹੀ ਕਹਾਣੀ ਮੰਨ ਲਿਆ ਹੈ। ਜਿਸ ਵਿੱਚ ਪਵਿੱਤਰਤਾ, ਦੈਵੀ ਮਾਤਾ, ਆਦਰਸ਼ਕਤਾ, ਵਿਸ਼ਵਾਸ, ਸਮਾਜਿਕ ਪ੍ਰਕਿਰਿਆ ਦੇ ਗੁਣ-ਮੌਜੂਦ ਹਨ। [1]

ਹਵਾਲੇ[ਸੋਧੋ]

  1. 1) ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ-ਵਿਰਸਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ। 2) ਬਲਬੀਰ ਸਿੰਘ ਪੂਨੀ, ਲੋਕ-ਸਾਹਿਤ ਸਿਧਾਂਤ ਤੇ ਪਰੰਪਰਾ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ 87 3) ਡਾ. ਮਨਜੀਤ ਸਿੰਘ, ਜਨਮ-ਸਾਥੀ/ਸਿੱਖ ਵਿਗਿਆਨ, ਆਰਸ਼ੀ ਪਬਲਿਸ਼ਰਜ਼, ਦਿੱਲੀ, 2005, ਪੰਨਾ 19 4) ਬਲਬੀਰ ਸਿੰਘ ਪੂਨੀ, ਲੋਕ-ਸਾਹਿਤ ਸਿਧਾਂਤ ਤੇ ਪਰੰਪਰਾ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ 88-89