ਮੀਆਂ ਇਫ਼ਤਿਖ਼ਾਰਉੱਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੀਆਂ ਇਫਤਿਖਾਰਉੱਦੀਨ ਤੋਂ ਰੀਡਿਰੈਕਟ)
Jump to navigation Jump to search
ਮੀਆਂ ਇਫ਼ਤਿਖ਼ਾਰਉੱਦੀਨ
ਜਨਮ8 ਅਪ੍ਰੈਲ 1907
ਲਹੌਰ, ਬਰਤਾਨਵੀ ਭਾਰਤ[1]
ਮੌਤ6 ਜੂਨ 1962[1]
ਲਹੌਰ, ਪਾਕਿਸਤਾਨ[1]
ਪੇਸ਼ਾਸਿਆਸੀ ਆਗੂ
ਸਰਗਰਮੀ ਦੇ ਸਾਲ1930s – 1962
ਪ੍ਰਸਿੱਧੀ Founder and owner of Pakistan Times newspaper, Urdu language newspaper Imroze and the magazine Lail-o-Nahar, all 3 from Lahore, Pakistan[1]
ਲਹਿਰSet a new progressive trend in journalism in Pakistan in the 1940s

ਮੀਆਂ ਇਫ਼ਤਿਖ਼ਾਰਉੱਦੀਨ (میاں افتخارالدین ਸ਼ਾਹਮੁਖੀ ਵਿੱਚ) (1907–1962) ਬਰਤਾਨਵੀ ਭਾਰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਨੇਤਾ ਸੀ, ਜਿਸਨੇ ਬਾਅਦ ਵਿੱਚ ਆਲ-ਇੰਡੀਆ ਮੁਸਲਿਮ ਲੀਗ ਵਿੱਚ ਸ਼ਾਮਲ ਹੋਇਆ ਅਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾਹ ਦੀ ਅਗਵਾਈ ਦੇ ਅਧੀਨ ਪਾਕਿਸਤਾਨ ਬਣਾਉਣ ਲਈ ਕੰਮ ਕੀਤਾ।[1]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਮੀਆਂ ਮੁਹੰਮਦ ਇਫ਼ਤਿਖ਼ਾਰਉੱਦੀਨ ਦਾ ਜਨਮ 8 ਅਪ੍ਰੈਲ, 1907 ਨੂੰ ਬਾਗਾਨਪੁਰਾ ਲਾਹੌਰ ਵਿੱਚ ਸ਼ਾਲੀਮਾਰ ਗਾਰਡਨ, ਲਾਹੌਰ ਦੇ ਰਖਵਾਲੇ, ਪ੍ਰਸਿੱਧ ਅਰਾਈਂ ਮੀਆਂ ਖ਼ਾਨਦਾਨ ਵਿੱਚ ਹੋਇਆ ਸੀ। ਇਹ ਉਹ ਖ਼ਾਨਦਾਨ ਹੈ ਜਿਸ ਨੇ ਸਰ ਮੀਆਂ ਮੁਹੰਮਦ ਸ਼ਫ਼ੀ ਅਤੇ ਪਾਕਿਸਤਾਨ ਦੇ ਪਹਿਲੇ ਮੁੱਖ ਜੱਜ, ਸਰ ਮੀਆਂ ਅਬਦੁਲ ਰਾਸ਼ਿਦ ਵਰਗੇ ਮਹਾਨ ਮਨੁੱਖ ਪੈਦਾ ਕੀਤੇ।[1] ਮੀਆਂ ਇਫ਼ਤਿਖ਼ਾਰਉੱਦੀਨ, ਜਿਸ ਦੀ ਪੜ੍ਹਾਈ ਆਕਸਫੋਰਡ ਯੂਨੀਵਰਸਿਟੀ ਵਿੱਚ ਹੋਈ ਸੀ, ਨੇ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਅਤੇ ਪਾਕਿਸਤਾਨ ਲਈ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।[2]

ਸਿਆਸੀ ਕੈਰੀਅਰ[ਸੋਧੋ]

ਭਾਰਤੀ ਰਾਸ਼ਟਰੀ ਕਾਂਗਰਸ[ਸੋਧੋ]

ਮੀਆਂ ਇਫ਼ਤਿਖ਼ਾਰਉੱਦੀਨ 1936 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਉਹ 1937 ਵਿੱਚ ਪੰਜਾਬ ਪ੍ਰਾਂਤਿਕ ਅਸੈਂਬਲੀ ਲਈ ਚੁਣਿਆ ਗਿਆ ਅਤੇ 1940 ਵਿੱਚ ਪੰਜਾਬ ਪ੍ਰੈਜ਼ੀੈਂਸ਼ੀਅਲ ਕਾਂਗਰਸ ਦਾ ਪ੍ਰਧਾਨ ਬਣ ਗਿਆ, ਜੋ 1945 ਤਕ ਇਸ ਅਹੁਦੇ ਤੇ ਰਿਹਾ।[1][2] ਇਫ਼ਤਿਖ਼ਾਰਉੱਦੀਨ ਜਵਾਹਰ ਲਾਲ ਨਹਿਰੂ ਦੇ ਬਹੁਤ ਨੇੜੇ ਸੀ। 1937 ਵਿਚ, ਉਸਨੇ ਕਸ਼ਮੀਰ ਦੇ ਨੇਤਾ ਸ਼ੇਖ ਅਬਦੁੱਲਾ ਨੂੰ ਨਹਿਰੂ ਨਾਲ ਮਿਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।[3] ਮੀਆਂ ਇਫਤਾਕਾਰੁਦੀਨ 1930 ਤੋਂ 1940 ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਸੀ।[4]ਕਾਂਗਰਸ ਵਰਕਿੰਗ ਕਮੇਟੀ ਵਲੋਂ ਸੀ ਰਾਜਗੋਪਾਲਾਚਾਰੀ ਦਾ ਪਾਕਿਸਤਾਨ ਦੀ ਮੰਗ ਨੂੰ ਪੂਰਾ ਕਰਨ ਲਈ ਫਾਰਮੂਲਾ ਰੱਦ ਕਰਨ ਤੋਂ ਬਾਅਦ 1945 ਵਿਚ, ਉਸ ਨੇ "ਕਾਂਗਰਸ ਪਾਰਟੀ" ਤੋਂ ਅਸਤੀਫ਼ਾ ਦੇ ਦਿੱਤਾ।[5]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 ਹਵਾਲੇ ਵਿੱਚ ਗਲਤੀ:Invalid <ref> tag; no text was provided for refs named TheFridayTimes
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Dawn
  3. Hussain, Syed Taffazull (2016). Sheikh Abdullah-A Biography: The Crucial Period 1905-1939. 2016 Edition. Syed Taffazull Hussain. pp. 293–. ISBN 978-1-60481-603-7. 
  4. Kamran Asdar Ali (2015). Surkh Salam: Communist Politics and Class Activism in Pakistan, 1947-1972. p. 323. ISBN 978-0-19-940308-0. 
  5. Gandhi, Rajmohan (14 October 2010). Rajaji: A Life. Penguin Books Limited. pp. 243–. ISBN 978-93-85890-33-8.