ਸਮੱਗਰੀ 'ਤੇ ਜਾਓ

ਮੀਨਲ ਸੰਪਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਨਲ ਸੰਪਥ ਨੂੰ ਮੀਨਲ ਰੋਹਿਤ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਹ ਸਪੇਸ ਐਪਲੀਕੇਸ਼ਨ ਸੈਂਟਰ (SAC), ਅਹਿਮਦਾਬਾਦ ਵਿੱਚ ਇੱਕ ਵਿਗਿਆਨੀ/ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਇਨ੍ਹਾਂ ਨੇ ਨਿਰਮਾ ਇੰਸਟੀਚਿਊਟ ਆਫ਼ ਟੈਕਨਾਲੋਜੀ, ਅਹਿਮਦਾਬਾਦ ਤੋਂ ਇਲੈਕਟ੍ਰਾਨਿਕਸ ਅਤੇ ਸੰਚਾਰ ਵਿੱਚ ਬੀ. ਟੈਕ ਕੀਤੀ ਹੈ।  ਇੱਕ ਵਿਦਿਆਰਥੀ ਵਜੋਂ PSLV ਰਾਕਟ ਦੀ ਨਿਰਦੋਸ਼ ਉੜਾਨ ਦੇ ਲਾਈਵ ਪ੍ਰਸਾਰਣ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ 1999 ਵਿੱਚ ਬੰਗਲੌਰ  ਵਿਖੇ ਸਥਿਤ ਭਾਰਤੀ ਅੰਤਰਿਕ੍ਸ਼ ਅਨੁਸੰਧਾਨ ਕੇਂਦਰ (ISRO) ਵਿੱਚ ਕਾਰਭਾਰ ਸੰਭਾਲਿਆ। ਦਿਲਚਸਪੀ ਦੀ ਗੱਲ ਹੈ ਕਿ ਉਹ ਇੰਜੀਨੀਅਰ ਜਾਂ ਡਾਕਟਰ ਬਨਣਾ ਚਾਹੁੰਦੇ ਸਨ, ਪਰ ਦੰਤ ਵਿਗਿਆਨ ਵਿੱਚ ਇੱਕ ਨੰਬਰ ਘੱਟ ਹੋਣ ਕਰਨ ਉਹਨਾਂ ਨੂੰ ਦਾਖਲਾ ਨਹੀਂ ਮਿਲਿਆ ਅਤੇ ਉਹਨਾਂ ਨੇ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ।

ਬੰਗਲੌਰ ਤੋਂ SAC 2004 ਤਬਾਦਲੇ ਤੋਂ ਬਾਦ ਉਹਨਾਂ ਨੂੰ ISRO ਦੇ ਚੇਅਰਮੈਨ, ਏ. ਐਸ. ਕਿਰਨ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਕਿ SAC, ਅਹਿਮਦਾਬਾਦ ਵਿੱਚ ਉਹਨਾਂ ਦੇ ਸਮੂਹ ਡਾਇਰੈਕਟਰ ਸਨ। ਉਹਨਾਂ ਦੀਆਂ ਮੌਜੂਦਾ ਗਤਿਵਿਧਿਆਂ ਵਿੱਚ  Insat-3 ਡੀ ਐਸ ਲਈ ਮੌਸਮ ਪੇਲੋਡ ਤੇ ਕੰਮ ਕਰਨਾ ਸ਼ਾਮਿਲ ਹੈ ਜੋ ਕੀ ਜਲਦੀ ਹੀ ਇੱਕ ਬਿਰਧ Insat ਉਪਗ੍ਰਹਿ ਦੀ ਜਗ੍ਹਾ ਲੈ ਲਵੇਗਾ ਅਤੇ ਚੰਦਰਯਾਨ-II ਦੇ ਕੁਝ ਇੱਕ ਯੰਤਰਾਂ ਤੇ ਕੰਮ ਕਰਨਾ।[1]

ਦੇਸ਼ ਦੇ ਸਭ ਉਤਸ਼ਾਹੀ ਸਪੇਸ ਪਰਿਯੋਜਨਾ ਨੂੰ ਸਫਲਤਾਪੂਰਵਕ ਪੂਰਾ ਕਰਨ ਖਾਤਰ,ਦੋ ਸਾਲਾਂ ਲਈ, ਮੀਨਲ ਸੰਪਥ ਨੇ ਭਾਰਤ ਦੇ ਮੰਗਲ ਪਰਿਯੋਜਨਾ ਵਿੱਚ ਇੱਕ ਪ੍ਰਣਾਲੀ ਇੰਜੀਨੀਅਰ ਦੇ ਤੌਰ 'ਤੇ ਕੰਮ ਕੀਤਾ ਜਿਸ ਦੌਰਾਨ ਉਹ ਅਕਸਰ ਇੱਕ ਦਿਨ ਵਿੱਚ 18 ਘੰਟੇ ਕੰਮ ਕਰਦੇ ਸਨ। [2]

ਹਵਾਲੇ[ਸੋਧੋ]

  1. http://www.deccanchronicle.com/science/science/270217/indias-rocket-women-1.html
  2. http://www.indiatimes.com/news/india/8-awesome-isro-scientists-who-happen-to-be-women-271697.html