ਮੀਰਦਾਦ ਦੀ ਪੁਸਤਕ
ਮੀਰਦਾਦ ਦੀ ਕਿਤਾਬ ਲੇਬਨਾਨੀ ਲੇਖਕ ਮਿਖਾਇਲ ਨਈਮੀ ਦੀ ਲਿਖੀ ਫਲਸਫ਼ੇ ਦੀ ਇੱਕ ਰੂਪਕ ਪੁਸਤਕ ਹੈ। ਇਹ ਕਿਤਾਬ ਪਹਿਲੀ ਵਾਰ 1948 ਵਿੱਚ ਲੇਬਨਾਨ ਵਿੱਚ ਪ੍ਰਕਾਸ਼ਿਤ ਹੋਈ ਅਤੇ ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਸੀ, ਬਾਅਦ ਵਿੱਚ ਨਈਮੀ ਨੇ ਇਸਦਾ ਅਰਬੀ ਵਿੱਚ ਅਨੁਵਾਦ ਕੀਤਾ। [1] ਨਈਮੀ ਨੇ ਸ਼ੁਰੂ ਵਿੱਚ ਕਿਤਾਬ ਨੂੰ ਲੰਡਨ ਵਿੱਚ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਇਸਨੂੰ "ਨਵੇਂ ਸਿਧਾਂਤ ਸਹਿਤ ਇੱਕ ਧਰਮ [ਪੇਸ਼ ਕਰਨ]" ਦਾ ਯਤਨ ਕਹਿ ਕੇ ਰੱਦ ਕਰ ਦਿੱਤਾ ਗਿਆ। [2]
1973 ਵਿੱਚ ਇਸ ਕਿਤਾਬ ਨੂੰ ਪਾਦੂਕੋਣ ਰਾਮਾਨੰਦ ਨੇ ਇੱਕ ਤਿੰਨ-ਐਕਟ ਨਾਟਕ ਵਿੱਚ ਰੂਪਾਂਤਰਿਤ ਕੀਤਾ ਸੀ। [3]
ਖ਼ੁਲਾਸਾ
[ਸੋਧੋ]ਇਹ ਕਿਤਾਬ ਇੱਕ ਮੱਠ ਦੇ ਐਬਟ, ਮੀਰਦਾਦ ਅਤੇ ਉਸਦੇ ਚੇਲਿਆਂ ਵਿਚਕਾਰ ਸੰਵਾਦਾਂ ਦੀ ਇੱਕ ਲੜੀ ਵਜੋਂ ਪੇਸ਼ ਕੀਤੀ ਗਈ ਹੈ। ਮੀਰਦਾਦ ਦੀ ਕਿਤਾਬ ਲਿਓ ਟਾਲਸਟਾਏ ਅਤੇ ਸੂਫ਼ੀ ਇਸਲਾਮ ਸਮੇਤ ਕਈ ਤਰ੍ਹਾਂ ਦੇ ਫ਼ਲਸਫ਼ਿਆਂ 'ਤੇ ਆਧਾਰਿਤ ਹੈ। ਕਿਤਾਬ ਵਿੱਚ ਮੀਰਦਾਦ ਦੀਆਂ ਬਿਆਨ ਕੀਤੀਆਂ ਤਮਸੀਲਾਂ ਰਾਹੀਂ, ਨਈਮਾ ਕਈ ਥੀਮ ਪੇਸ਼ ਕਰਦਾ ਹੈ ਅਤੇ ਵਿਸ਼ਵ-ਵਿਆਪੀ ਮੁਹੱਬਤ ਦੇ ਆਲਮ ਵਿੱਚ ਵੱਖ-ਵੱਖ ਲੋਕ ਸਮੂਹਾਂ ਦੀ ਏਕਤਾ ਦਾ ਸੱਦਾ ਦਿੰਦਾ ਹੈ, ਨਾਲ ਹੀ ਭੌਤਿਕਵਾਦ ਅਤੇ ਥੋਥੀਆਂ ਧਾਰਮਿਕ ਰਸਮਾਂ ਦੀ ਆਲੋਚਨਾ ਕਰਦਾ ਹੈ। [4]
ਮੀਰਦਾਦ ਦੇ ਡਾਇਲਾਗ ਦੱਸਦੇ ਹਨ ਕਿ ਕਿਵੇਂ ਅਸੀਂ ਆਪਣੀ ਚੇਤਨਾ ਨੂੰ ਕਿਵੇਂ ਬਦਲ ਸਕਦੇ ਹਾਂ ਅਤੇ ਦਵੈਤ ਦੀ ਭਾਵਨਾ ਨੂੰ ਖ਼ਤਮ ਕਰਕੇ ਆਪਣੇ ਅੰਦਰਲੇ ਰੱਬ ਨੂੰ ਉਜਾਗਰ ਕਰ ਸਕਦੇ ਹਾਂ।
ਹੁੰਗਾਰਾ
[ਸੋਧੋ]ਫਿਲਾਸਫੀ ਪੂਰਬ ਅਤੇ ਪੱਛਮ ਦੇ ਇੱਕ ਸਮੀਖਿਅਕ ਨੇ ਨਈਮੀ ਦੇ "ਉਤਸ਼ਾਹ ਅਤੇ ਪ੍ਰੇਰਨਾ ਸ਼ਕਤੀ" ਦੇ ਹਵਾਲੇ ਨਾਲ਼ ਕਿਤਾਬ ਦੀ ਪ੍ਰਸ਼ੰਸਾ ਕੀਤੀ। [5] ਭਾਰਤੀ ਰਹੱਸਵਾਦੀ ਓਸ਼ੋ ਨੇ ਆਪਣੀ ਕਿਤਾਬ ਏ ਸੌਂਗ ਵਿਦਾਊਟ ਵਰਡਜ਼ ਵਿੱਚ ਦ ਬੁੱਕ ਆਫ਼ ਮੀਰਦਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ "ਜੇ ਤੁਸੀਂ ਉਮੀਦ ਨਹੀਂ ਕਰਦੇ ਤਾਂ ਇਹ ਬਹੁਤ ਮਦਦਗਾਰ ਹੋ ਸਕਦੀ ਹੈ, ਅਤੇ ਇਹ ਹਜ਼ਾਰਾਂ ਵਾਰ ਪੜ੍ਹਨ ਯੋਗ ਕਿਤਾਬ ਹੈ।" [6] ਓਸ਼ੋ ਨੇ ਇਹ ਵੀ ਕਿਹਾ ਹੈ ਕਿ ਇਹ ਪੁਸਤਕ ਇਕਲੌਤੀ ਅਜਿਹੀ ਪੁਸਤਕ ਹੈ ਜਿਸਦੇ ਲਿਖਣ ਵਿੱਚ ਕੋਈ ਕਸਰ ਨਹੀਂ ਹੈ ਅਤੇ ਜੇਕਰ ਕੋਈ ਇਸ ਨੂੰ ਸਮਝਣ ਵਿਚ ਅਸਫਲ ਰਹਿੰਦਾ ਹੈ ਤਾਂ ਅਸਫਲਤਾ ਪਾਠਕ ਦੀ ਹੈ ਨਾ ਕਿ ਲੇਖਕ ਦੀ।
ਕਿਤਾਬ ਦੀ ਤੁਲਨਾ ਜੌਹਨ ਬੁਨਯਾਨ ਦੀ ਦ ਪਿਲਗ੍ਰੀਮਜ਼ ਪ੍ਰੋਗਰੈਸ ਨਾਲ ਕੀਤੀ ਗਈ ਹੈ ਕਿਉਂਕਿ ਦੋਵੇਂ ਕਹਾਣੀਆਂ ਮੁੱਖ ਤੌਰ 'ਤੇ ਤਮਸੀਲਾਂ ਹਨ। [7] ਮੀਰਦਾਦ ਦੀ ਕਿਤਾਬ ਦੀ ਤੁਲਨਾ ਅਮੀਨ ਰਿਹਾਨੀ ਦੀ 'ਦ ਬੁੱਕ ਆਫ਼ ਖਾਲਿਦ' ਨਾਲ ਵੀ ਕੀਤੀ ਗਈ ਹੈ, ਇਹ ਮੰਨਿਆ ਜਾਂਦਾ ਹੈ ਕਿ ਕਿਤਾਬ ਦਾ ਨਈਮੀ ਦੀਆਂ ਲਿਖਤਾਂ 'ਤੇ ਪ੍ਰਭਾਵ ਸੀ। [8] ਨਈਮਾ ਨੇ ਇਸ ਕੰਮ ਨੂੰ "ਉਸ ਦੇ ਵਿਚਾਰ ਦੀ ਸਿਖਰ ਅਤੇ ਜੀਵਨ ਬਾਰੇ ਉਸਦੇ ਦ੍ਰਿਸ਼ਟੀਕੋਣ ਦਾ ਖ਼ੁਲਾਸਾ" ਕਿਹਾ ਹੈ। [9]
ਹਵਾਲੇ
[ਸੋਧੋ]- ↑ Boullata, Issa J. (July 1993). "Mikhail Naimy: Poet of Meditative Vision". Journal of Arabic Literature. 24 (2): 175. doi:10.1163/157006493x00041. JSTOR 4183302.
- ↑ Matar, Nabil I. (1980). "Adam and the Serpent: Notes on the Theology of Mikhail Naimy". Journal of Arabic Literature. 11: 56–61. doi:10.1163/157006480x00045. JSTOR 4183028.
- ↑ Ramanand, Padukone (1973). Mirdad: Mikhail Naimy's Famous Work 'The Book of Mirdad' Made Into a Play in Three Acts. Bharatiya Vidya Bhavan.[permanent dead link]
- ↑ Aida Imangulieva (2010), Gibran, Rihani & Naimy: East-West Interactions in Early Twentieth-Century Arab Literature, Anqa Publishing, p. 153, ISBN 978-1-905937-27-1
- ↑ Scaligero, Massimo (March 1960). "Review: The Book of Mirdad, A Lighthouse and a Haven by Mikhail Naimy". Philosophy East and West. 11 (1): 54–55. JSTOR 29754226.
- ↑ Osho (2006). A Song Without Words. Diamond Pocket Books. pp. 130, 140, 143. ISBN 8171827357.
- ↑ Al Maleh, Layla (2009). Arab Voices in Diaspora: Critical Perspectives on Anglophone Arab Literature. Rodopi. pp. 3, 61, 430. ISBN 978-9042027183.
- ↑ Schumann, Christoph (2008). Liberal Thought in the Eastern Mediterranean. Brill Publishers. p. 244. ISBN 978-9004165489.
- ↑ Allen, Roger (2010). Essays in Arabic Literary Biography III: 1850-1950. Harrassowitz Verlag. pp. 252, 260–261. ISBN 978-3447061414.