ਮੁਨਵਰ ਸ਼ਕੀਲ
ਦਿੱਖ
ਮੁਨਵਰ ਸ਼ਕੀਲ (ਜਨਮ 1969) ਇੱਕ ਪਾਕਿਸਤਾਨੀ ਪੰਜਾਬੀ ਕਵੀ ਹੈ।
ਮੁਨਵਰ ਸ਼ਕੀਲ ਦਾ ਜਨਮ ਸਾਲ 1969 ਵਿੱਚ ਹੋਇਆ ਸੀ। ਉਹ ਅਜੇ ਛੋਟੀ ਉਮਰ ਵਿੱਚ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਲਈ ਉਹ ਚੰਗੀ ਸਿੱਖਿਆ ਹਾਸਲ ਨਹੀਂ ਕਰ ਸਕਿਆ। ਪਰ 13 ਸਾਲ ਦੀ ਉਮਰ ਵਿੱਚ ਹੀ ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੀ ਪਹਿਲੀ ਕਿਤਾਬ 'ਸੋਚ ਸਮੁੰਦਰ' ਸਾਲ 2004 ਵਿੱਚ ਪ੍ਰਕਾਸ਼ਿਤ ਹੋਈ ਸੀ। ਹੁਣ ਤੱਕ ਉਸ ਦੀਆਂ ਪੰਜ ਕਿਤਾਬਾਂ ਨੂੰ ਇਨਾਮ ਮਿਲ ਚੁੱਕੇ ਹਨ।[1]ਉਹ ਰਾਇਲ ਅਦਬੀ ਅਕੈਡਮੀ ਜੜਾਂਵਾਲਾ ਅਤੇ ਪੰਜਾਬੀ ਤਨਜ਼ੀਮ ਨਕੀਬੀ ਕਾਰਵਾਨ ਅਦਬ ਦਾ ਮੈਂਬਰ ਹੋਣ ਦੇ ਨਾਲ ਨਾਲ ਆਸ਼ਿਨਾਏ ਸਾਂਦਲਬਾਰ, ਪਾਕਿਸਤਾਨ ਰਾਇਟਰਜ਼ ਗਿਲਡ ਅਤੇ ਪੰਜਾਬੀ ਸੇਵਕ ਵਰਗੀਆਂ ਅਦਬੀ ਤਨਜ਼ੀਮਾਂ ਤੋਂ ਇਨਾਮ ਆਪਣੇ ਨਾਮ ਕਰ ਚੁੱਕਾ ਹੈ।[2]
ਕਿਤਾਬਾਂ
[ਸੋਧੋ]- ਸੋਚ ਸਮੁੰਦਰ (2004)
- ਪਰਦੇਸ਼ ਦੀ ਸੰਗਤ (2005)
- ਸਦੀਆਂ ਦੇ ਭੇਤ (2009)
- ਝੋਰਾ ਧੁੱਪ ਗਵਾਚੀ ਦਾ (2011)
- ਅੱਖਾਂ ਮਿੱਟੀ ਹੋ ਗਈਆਂ (2013)
ਹਵਾਲੇ
[ਸੋਧੋ]- ↑ http://www.storypick.com/munawar-shakeel-cobbler-author/
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-08-17. Retrieved 2015-08-17.
{{cite web}}
: Unknown parameter|dead-url=
ignored (|url-status=
suggested) (help)