ਸਮੱਗਰੀ 'ਤੇ ਜਾਓ

ਮੁਨਾਵਰ ਫਾਰੂਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਨਾਵਰ ਫਾਰੂਕੀ
ਜਨਮ (1992-01-28) 28 ਜਨਵਰੀ 1992 (ਉਮਰ 33)
ਜੂਨਾਗੜ੍ਹ, ਗੁਜਰਾਤ, ਭਾਰਤ
ਮਾਧਿਅਮਸਟੈਂਡ-ਅੱਪ ਕਾਮੇਡੀ
ਰਾਸ਼ਟਰੀਅਤਾਭਾਤਰੀ
ਸਾਲ ਸਰਗਰਮ2018–ਹੁਣ ਤੱਕ
ਸ਼ੈਲੀਕਾਮੇਡੀਅਨ, ਹਿਪਹੋਪ (ਰੈਪ), ਗੀਤਕਾਰ
ਵਿਸ਼ਾਬਾਲੀਵੁੱਡ, ਭਾਰਤੀ ਸੱਭਿਆਚਾਰ ਵਿਅੰਗ, ਰੋਜ਼ਮਰ੍ਹਾ ਦੀ ਜ਼ਿੰਦਗੀ
ਯੂਟਿਊਬ ਜਾਣਕਾਰੀ
ਚੈਨਲ
ਸਾਲ ਸਰਗਰਮ2018–present
ਸ਼ੈਲੀ
  • Comedy, Hip Hop (Rap)
ਸਬਸਕ੍ਰਾਈਬਰਸ2.13 Million[1]
ਕੁੱਲ ਵਿਊਜ਼140 Million[1]
100,000 ਸਬਸਕ੍ਰਾਈਬਰਸ
1,000,000 ਸਬਸਕ੍ਰਾਈਬਰਸ

ਆਖਰੀ ਅੱਪਡੇਟ: 17/03/2022

ਮੁਨਾਵਰ ਇਕਬਾਲ ਫਾਰੂਕੀ (ਜਨਮ 28 ਜਨਵਰੀ 1992) ਨੂੰ ਮੁਨਾਵਰ ਫਾਰੂਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਟੈਂਡ-ਅੱਪ ਕਾਮੇਡੀਅਨ ਅਤੇ ਰੈਪਰ ਹੈ।

ਮੁੱਢਲਾ ਜੀਵਨ

[ਸੋਧੋ]

ਫਾਰੂਕੀ ਦਾ ਜਨਮ ਜੂਨਾਗੜ੍ਹ, ਗੁਜਰਾਤ ਵਿੱਚ 28 ਜਨਵਰੀ 1992 ਨੂੰ ਇੱਕ ਭਾਰਤੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਗੁਜਰਾਤ ਦੇ 2002 ਦੇ ਫਿਰਕੂ ਦੰਗਿਆਂ ਦੌਰਾਨ ਉਸ ਦੇ ਘਰ ਤਬਾਹ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਮੁੰਬਈ ਚਲਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ, ਜਦੋਂ ਉਹ ਸਿਰਫ਼ 16 ਸਾਲਾਂ ਦਾ ਸੀ।

17 ਸਾਲ ਦੀ ਉਮਰ ਵਿੱਚ, ਉਹ ਆਪਣੇ ਪਰਿਵਾਰ ਲਈ ਕੰਮ ਕਰਨ ਲਈ ਮਜਬੂਰ ਹੋ ਗਿਆ ਸੀ ਜਦੋਂ ਉਸਦੇ ਪਿਤਾ ਬਿਮਾਰ ਹੋ ਗਏ ਸਨ। ਉਹ ਸਕੂਲ ਜਾਣ ਵੇਲੇ ਇੱਕ ਬਰਤਨਾਂ ਦੀ ਦੁਕਾਨ 'ਤੇ ਕੰਮ ਕਰਦਾ ਸੀ।

ਆਪਣੀ 20 ਸਾਲ ਦੀ ਉਮਰ ਦੇ ਦੇ ਸ਼ੁਰੂ ਵਿੱਚ, ਉਸਨੇ ਇੱਕ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕੀਤਾ। 2017 ਵਿੱਚ, ਜਦੋਂ ਭਾਰਤ ਵਿੱਚ ਵੱਖ-ਵੱਖ ਓਟੀਟੀ ਪਲੇਟਫਾਰਮ ਪੇਸ਼ ਕਰ ਰਹੇ ਸਨ ਤਾਂ ਉਹ ਕਾਮੇਡੀ ਤੋਂ ਜਾਣੂ ਹੋ ਗਿਆ ਅਤੇ ਉਸਨੇ ਇੱਕ ਕਾਮੇਡੀਅਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਕੈਰੀਅਰ

[ਸੋਧੋ]

ਅਪ੍ਰੈਲ 2020 ਵਿੱਚ, ਉਸਨੇ ਆਪਣੇ ਚੈਨਲ 'ਤੇ "ਦਾਊਦ, ਯਮਰਾਜ ਅਤੇ ਔਰਤ" ਨਾਮ ਦੀ ਇੱਕ ਸਟੈਂਡਅੱਪ ਕਾਮੇਡੀ ਵੀਡੀਓ ਅਪਲੋਡ ਕੀਤੀ। ਉਸਨੇ ਅਗਸਤ ੨੦੨੦ ਵਿੱਚ ਇੱਕ ਭਾਰਤੀ ਸੰਗੀਤਕਾਰ ਸਪੈਕਟ੍ਰਾ ਦੇ ਸਹਿਯੋਗ ਨਾਲ ਆਪਣਾ ਪਹਿਲਾ ਗਾਣਾ "ਜਵਾਬ" ਜਾਰੀ ਕੀਤਾ।

28 ਫਰਵਰੀ 2021 ਵਿੱਚ, ਉਸਨੇ ਆਪਣੇ ਯੂ-ਟਿਊਬ ਚੈਨਲ 'ਤੇ "ਗ਼ੋਸਟ ਸਟੋਰੀ" ਨਾਮ ਦੀ ਇੱਕ ਸਟੈਂਡਅੱਪ ਕਾਮੇਡੀ ਵੀਡੀਓ ਅਪਲੋਡ ਕੀਤੀ।

੨੦੨੨ ਵਿੱਚ ਉਹ ਕੰਗਨਾ ਰਨੌਤ ਦੇ ਰਿਐਲਿਟੀ ਟੈਲੀਵਿਜ਼ਨ ਸ਼ੋਅ ਲਾਕ ਅਪ ਵਿੱਚ ਇੱਕ ਪ੍ਰਤੀਯੋਗੀ ਬਣ ਗਿਆ।

2021 ਵਿੱਚ, ਉਸਨੂੰ ਮੱਧ ਪ੍ਰਦੇਸ਼ ਪੁਲਿਸ ਨੇ ਇਸ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ[2] ਕਿ ਉਹ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲੇ ਚੁਟਕਲੇ ਬਣਾਉਂਦਾ ਹੈ।[3]

2020 ਵਿੱਚ ਵੀ, ਉਸ 'ਤੇ ਹਮਲਾ ਕੀਤਾ ਗਿਆ ਸੀ ਅਤੇ ਯੂ-ਟਿਊਬ 'ਤੇ ਅਪਲੋਡ ਕੀਤੀਆਂ ਵੀਡੀਓਜ਼ ਵਿੱਚ ਇਤਰਾਜ਼ਯੋਗ ਚੁਟਕਲਿਆਂ ਕਾਰਣ ਮੁਕੱਦਮਾ ਦਰਜ਼ ਹੋਇਆ।[4]

ਹਵਾਲੇ

[ਸੋਧੋ]
  1. 1.0 1.1 "About Munawar Faruqui". YouTube.