ਮੁਰਤਜ਼ਾ ਭੁੱਟੋ
ਮੀਰ ਮੁਰਤਜ਼ਾ ਭੁੱਟੋ مير مرتضی بھٹو | |
---|---|
ਜਨਮ | ਕਰਾਚੀ, ਪਾਕਿਸਤਾਨ | 18 ਸਤੰਬਰ 1954
ਮੌਤ | 20 ਸਤੰਬਰ 1996 ਕਰਾਚੀ, ਪਾਕਿਸਤਾਨ | (ਉਮਰ 42)
ਮੌਤ ਦਾ ਕਾਰਨ | ਪੁਲਿਸ ਮੁਕਾਬਲਾ |
ਕਬਰ | ਗੜ੍ਹੀ ਖ਼ੁਦਾ ਬਖਸ਼, ਸਿੰਧ, ਪਾਕਿਸਤਾਨ |
ਪੇਸ਼ਾ | ਸਿਆਸਤਦਾਨ |
ਅਪਰਾਧਿਕ ਦੋਸ਼ | ਏਅਰਲਾਈਨਜ਼ ਜਹਾਜ਼ ਅਗਵਾ ਦਹਿਸ਼ਤਗਰਦੀ |
ਅਪਰਾਧਿਕ ਸਜ਼ਾ | ਮੌਤ |
ਜੀਵਨ ਸਾਥੀ | Fauzia Fasihuddin Bhutto Ghinwa Bhutto |
ਮਾਤਾ-ਪਿਤਾ | ਜੁਲਫਿਕਾਰ ਅਲੀ ਭੁੱਟੋ ਨੁਸਰਤ ਭੁੱਟੋ |
Allegiance | ਅਲ-ਜ਼ੁਲਫਕਾਰ |
Motive | ਜ਼ਿਆ ਹਕੂਮਤ ਦਾ ਪਲਟਾ |
Conviction(s) | 1981, ਫੌਜੀ ਟ੍ਰਿਬਿਊਨਲ ਨੇ |
ਮੀਰ ਗੁਲਾਮ ਮੁਰਤਜ਼ਾ ਭੁੱਟੋ' (18 ਸਤੰਬਰ 1954 - 20 ਸਤੰਬਰ 1996),ਇਕ ਪਾਕਿਸਤਾਨੀ ਸਿਆਸਤਦਾਨ ਅਤੇ ਪਾਕਿਸਤਾਨ 'ਚ ਕੰਮ ਕਰਦੇ ਇੱਕ ਅੱਤਵਾਦੀ ਸੰਗਠਨ ਅਲ-ਜ਼ੁਲਫਕਾਰ[1][2] ਦਾ ਨੇਤਾ ਸੀ। ਉਸ ਦੇ ਪਿਤਾ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਜੁਲਫਿਕਾਰ ਅਲੀ ਭੁੱਟੋ ਸਨ ਅਤੇ ਜਦੋਂ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਸ਼ਾਸਨ ਨੇ 1979 ਵਿੱਚ ਉਹਨਾਂ ਨੂੰ ਸੱਤਾ ਤੋਂ ਲਾਹ ਦਿੱਤਾ ਅਤੇ ਫਿਰ ਫਾਂਸੀ ਲਾਇਆ ਸੀ, ਉਸ ਦੇ ਬਾਅਦ, ਮੀਰ ਮੁਰਤਜ਼ਾ ਨੇ ਅਲ-ਜ਼ੁਲਫਕਾਰ ਦੀ ਸਥਾਪਨਾ ਕੀਤੀ। 1981 ਵਿੱਚ ਉਸ ਨੇ ਕਰਾਚੀ ਦੇ ਇੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਹਾਜ਼ ਦੇ ਅਗਵਾ ਅਤੇ ਰੂੜੀਵਾਦੀ ਨੇਤਾ ਚੌਧਰੀ ਜ਼ਹੂਰ ਇਲਾਹੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।