ਸਮੱਗਰੀ 'ਤੇ ਜਾਓ

ਮੁਰਦਿਆਂ ਦਾ ਦਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਰਦਿਆਂ ਦਾ ਦਿਨ
Día de Muertos
ਕਾਤਰੀਨਾ ਦਾ ਚਿਤਰਨ, ਜੋ ਮੈਕਸੀਕੋ ਵਿੱਚ ਮੁਰਦਿਆਂ ਦੇ ਦਿਨ ਦੇ ਜਸ਼ਨ ਵਿੱਚ ਅਹਿਮ ਸਥਾਨ ਰੱਖਦੀ ਹੈ
ਮਨਾਉਣ ਵਾਲੇਮੈਕਸੀਕੋ, ਅਤੇ ਵੱਡੀ ਗਿਣਤੀ ਵਿੱਚ ਹਿਸਪਾਨੀ ਆਬਾਦੀ ਵਾਲੇ ਇਲਾਕੇ
ਕਿਸਮਸੱਭਿਆਚਾਰਕ
ਮਹੱਤਵਮਰ ਚੁੱਕੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਯਾਦ ਕਰਨਾ ਅਤੇ ਉਹਨਾਂ ਲਈ ਦੁਆ ਕਰਨਾ
ਜਸ਼ਨਮੁਰਦਿਆਂ ਦੀ ਯਾਦ ਵਿੱਚ ਵਿਸ਼ੇਸ਼ ਜਗ੍ਹਾਵਾਂ ਦੀ ਉਸਾਰੀ, ਮੁਰਦਿਆਂ ਦੇ ਦਿਨ ਦਾ ਪਰੰਪਰਗਤ ਖਾਣਾ
ਸ਼ੁਰੂਆਤ31 ਅਕਤੂਬਰ
ਅੰਤ2 ਨਵੰਬਰ
ਮਿਤੀ31 ਅਕਤੂਬਰ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਸਾਰੇ ਸੰਤਾਂ ਦਾ ਦਿਨ

ਮੁਰਦਿਆਂ ਦਾ ਦਿਨ (ਸਪੇਨੀ: Día de Muertos, ਦੀਆ ਦੇ ਮੁਏਰਤੋਸ) ਇੱਕ ਮੈਕਸੀਕਨ ਤਿਉਹਾਰ ਹੈ ਜਿਸ ਵਿੱਚ ਪਰਿਵਾਰ ਅਤੇ ਦੋਸਤ ਇਕੱਠੇ ਹੋਕੇ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਯਾਦ ਕਰ ਕੇ ਉਹਨਾਂ ਲਈ ਦੁਆ ਕਰਦੇ ਹਨ। 2008 ਵਿੱਚ ਯੂਨੈਸਕੋ ਨੇ ਇਸਨੂੰ ਮਨੁੱਖੀ ਸੱਭਿਆਚਾਰ ਦੀ ਸੂਖਮ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਕੀਤਾ।[1]

ਮੈਕਸੀਕੋ ਵਿੱਚ ਇਹ ਇੱਕ ਸਰਕਾਰੀ ਛੁੱਟੀ ਹੁੰਦੀ ਹੈ। ਸਪੇਨੀ ਬਸਤੀਕਰਨ ਤੋਂ ਪਹਿਲਾਂ ਇਹ ਤਿਉਹਾਰ ਗਰਮੀਆਂ ਵਿੱਚ ਮਨਾਇਆ ਜਾਂਦਾ ਸੀ। ਇਸਨੂੰ ਬਦਲਕੇ 31 ਅਕਤੂਬਰ, 1 ਨਵੰਬਰ ਅਤੇ 2 ਨਵੰਬਰ ਨੂੰ ਮਨਾਇਆ ਜਾਣ ਲੱਗਿਆ ਤਾਂਕਿ ਇਸ ਦੀਆਂ ਮਿਤੀਆਂ ਸਾਰੇ ਸੰਤਾਂ ਦੀ ਪੂਰਵ ਸੰਧਿਆ, ਸਾਰੇ ਸੰਤਾਂ ਦੇ ਦਿਨ ਅਤੇ ਸਾਰੀਆਂ ਰੂਹਾਂ ਦੇ ਦਿਨ ਨਾਲ ਇੱਕਮਿਕ ਹੋ ਜਾਣ।[2][3]

ਇਤਿਹਾਸ[ਸੋਧੋ]

ਮੁਰਦਿਆਂ ਦੀ ਦਿਨ ਪੂਰਵ-ਕਲੰਬਿਆਈ ਸੱਭਿਆਚਾਰ ਦੀਆਂ ਪੁਰਾਤਨ ਪਰੰਪਰਾਵਾਂ ਤੋਂ ਵਿਕਸਿਤ ਹੋਇਆ। ਇੱਥੇ ਲਗਭਗ 2500-3000 ਸਾਲਾਂ ਤੋਂ ਪੂਰਵਜਾਂ ਦੀ ਯਾਦ ਵਿੱਚ ਕੁਝ ਰਸਮਾਂ ਕੀਤੀਆਂ ਜਾਂਦੀਆਂ ਆ ਰਹੀਆਂ ਹਨ।[4] ਉਸ ਅਨੁਸਾਰ ਇਹ ਤਿਉਹਾਰ ਅਗਸਤ ਦੀ ਸ਼ੁਰੂਆਤ ਵਿੱਚ ਪੂਰੇ ਮਹੀਨੇ ਲਈ ਮਨਾਇਆ ਜਾਣਾ ਸ਼ੁਰੂ ਹੋਇਆ। ਇਹ ਉਸਤਵ ਦੇਵੀ ਨੂੰ ਸਮਰਪਿਤ ਹੁੰਦਾ ਸੀ।[5] ਆਧੁਨਿਕ ਕਾਲ ਵਿੱਚ "ਮੁਰਦਿਆਂ ਦੀ ਔਰਤ" ਦੇਵੀ ਦੀ ਜਗ੍ਹਾ ਲਾ ਕਾਲਾਵੇਰਾ ਕਾਤਰੀਨਾ ਮੌਤ ਦਾ ਪ੍ਰਤੀਕ ਬਣ ਗਈ।

20ਵੀਂ ਸਦੀ ਦੇ ਅੰਤ ਤੱਕ 1 ਨਵੰਬਰ ਮਰੇ ਹੋਏ ਬੱਚਿਆਂ ਦੀ ਯਾਦ ਵਿੱਚ ਅਤੇ 2 ਨਵੰਬਰ ਜਵਾਨ ਅਤੇ ਬਜ਼ੁਰਗ ਵਿਅਕਤੀਆਂ ਵਿੱਚ ਯਾਦ ਵਿੱਚ ਮਨਾਇਆ ਜਾਣਾ ਸ਼ੁਰੂ ਹੋਇਆ।

ਹਵਾਲੇ[ਸੋਧੋ]

  1. "Indigenous festivity dedicated to the dead". UNESCO. Retrieved October 31, 2014.
  2. Latina and Latino Voices in Literature (Frances Ann Day), Greenwood Publishing Group, page 72
  3. The Bread Basket, Rex Bookstore, Inc, page 23
  4. Miller, Carlos (2005). "History: Indigenous people wouldn't let 'Day of the Dead' die". The Arizona Republic. Retrieved 2007-11-28.
  5. Salvador, R. J. (2003). John D. Morgan and Pittu Laungani (ed.). Death and Bereavement Around the World: Death and Bereavement in the Americas. Death, Value and Meaning Series, Vol. II. Amityville, New York: Baywood Publishing Company. pp. 75–76 Day Of The Dead? For Some People It Is Sad And For Others It Is A Holiday. ISBN 0-89503-232-5. {{cite book}}: line feed character in |pages= at position 6 (help)

ਬਾਹਰੀ ਸਰੋਤ[ਸੋਧੋ]