1 ਨਵੰਬਰ
Jump to navigation
Jump to search
<< | ਨਵੰਬਰ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2021 |
1 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 305ਵਾਂ (ਲੀਪ ਸਾਲ ਵਿੱਚ 306ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 60 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 17 ਕੱਤਕ ਬਣਦਾ ਹੈ।
ਵਾਕਿਆ[ਸੋਧੋ]
- 1604– ਲੰਡਨ ਵਿੱਚ ਵਿਲੀਅਮ ਸ਼ੇਕਸਪੀਅਰ ਦਾ ਨਾਟਕ 'ਉਥੈਲੋ' ਪਹਿਲੀ ਵਾਰ ਖੇਡਿਆ ਗਿਆ।
- 1611– ਲੰਡਨ ਵਿੱਚ ਵਿਲੀਅਮ ਸ਼ੇਕਸਪੀਅਰ ਦਾ ਨਾਟਕ 'ਟੈਂਪੈਸਟ' ਪਹਿਲੀ ਵਾਰ ਖੇਡਿਆ ਗਿਆ।
- 1755– ਲਿਸਬਨ (ਪੁਰਤਗਾਲ) ਵਿੱਚ ਜ਼ਬਰਦਸਤ ਭੂਚਾਲ ਨਾਲ 50,000 ਲੋਕ ਮਰੇ।
- 1800– ਅਮਰੀਕਾ ਦੇ ਰਾਸ਼ਟਰਪਤੀ ਜਾਨ ਐਡਮਜ਼ ਨੇ ਵਾਈਟ ਹਾਊਸ ਵਿੱਚ ਰਿਹਾਇਸ਼ ਬਣਾਈ।
- 1913 – ਗ਼ਦਰ ਪਾਰਟੀ ਦਾ ਤਰਜਮਾਨ ਹਿੰਦੁਸਤਾਨ ਗ਼ਦਰ ਦੇ ਉਰਦੂ ਅਡੀਸ਼ਨ ਦਾ ਪਹਿਲਾ ਅੰਕ ਛਪਿਆ।
- 1921– ਜ਼ਿਲ੍ਹਾ ਗੁਰਦਾਸਪੁਰ 'ਚ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ 'ਚ ਓਠੀਆਂ (ਹੋਠੀਆਂ) ਵਿੱਚ ਗੁਰਦਵਾਰਾ ਤੇ ਸਿੱਖਾਂ ਸੰਗਤ ਦਾ ਕਬਜ਼ਾ ਹੋ ਗਿਆ।
- 1925– ਸਿੱਖ ਗੁਰਦੁਆਰਾ ਐਕਟ ਪਾਸ ਹੋ ਕੇ ਲਾਗੂ ਹੋਇਆ।
- 1948 – ਹਰਿਆਣਾ ਦਾ ਮਹਿੰਦਰਗੜ੍ਹ ਜ਼ਿਲਾ ਰਾਜ ਬਣਿਆ।
- 1956 – ਆਂਧਰਾ ਪ੍ਰਦੇਸ਼ ਭਾਰਤ ਦਾ ਰਾਜ ਬਣਿਆ।
- 1956– ਪੰਜਾਬ ਤੇ ਪੈਪਸੂ ਇਕੱਠੇ ਹੋਏ।
- 1966– ਭਾਸ਼ਾ ਦੇ ਅਧਾਰ ਤੇ ਪੰਜਾਬ, ਭਾਰਤ ਸੂਬਾ ਬਣਿਆ।
- 1973 – ਹਰਿਆਣਾ ਦਾ ਕੁਰਕਸ਼ੇਤਰ ਜ਼ਿਲਾ ਬਣਿਆ।
- 1979– ਈਰਾਨ ਦੇ ਧਾਰਮਕ ਮੁਖੀ ਅਤਾਉੱਲਾ ਖੁਮੀਨੀ ਨੇ ਈਰਾਨੀਆਂ ਨੂੰ ਅਮਰੀਕਨਾਂ ਤੇ ਇਜ਼ਰਾਈਲੀਆਂ ਉੱਤੇ ਹਮਲੇ ਤੇਜ਼ ਕਰਨ ਵਾਸਤੇ ਕਿਹਾ।
- 1984– ਭਾਰਤ 'ਚ ਸਿੱਖ ਵਿਰੋਧੀ ਦੰਗੇ ਹੋੲੇ ਜਿਸ ਵਿੱਚ 3000 ਤੋਂ ਵੱਧ ਮੌਤਾਂ ਹੋਈਅਾਂ।
- 1989– ਈਸਟ ਜਰਮਨ ਨੇ ਚੈਕੋਸਲਵਾਕੀਆ ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ ਜਰਮਨ ਮੁਲਕ 'ਚੋੋਂ ਭੱਜ ਨਿਕਲੇ।
- 1993 – ਮਾਸਤਰਿਖ ਸੁਲਾਹ ਦੁਆਰਾ ਯੂਰਪੀ ਸੰਘ ਦੇ ਆਧੁਨਿਕ ਵੈਧਾਨਿਕ ਸਰੂਪ ਦੀ ਨੀਂਹ ਰੱਖੀ ਗਈ।
- 1989 – ਹਰਿਆਣਾ ਦਾ ਯਮਨਾ ਨਗਰ ਜ਼ਿਲਾ, ਕੈਥਲ ਅਤੇ ਪਾਣੀਪੱਤ ਜ਼ਿਲਾ ਬਣੇ।
- 2000 – ਛੱਤੀਸਗੜ੍ਹ ਭਾਰਤ ਦਾ ਰਾਜ ਬਣਿਆ।
ਜਨਮ[ਸੋਧੋ]
- 1926 – ਪੰਜਾਬ ਦੇ ਕਵੀ ਬਿਸਮਿਲ ਫ਼ਰੀਦਕੋਟੀ ਦਾ ਜਨਮ।
- 1935 – ਫ਼ਲਸਤੀਨੀ-ਅਮਰੀਕੀ ਲੇਖਕ ਐਡਵਰਡ ਸਈਦ ਦਾ ਜਨਮ।
- 1945 – ਮਹਾਂਰਾਸ਼ਟਰ ਦੇ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦਾ ਜਨਮ।
- 1973 – ਭਾਰਤੀ ਵਿਸ਼ਵ ਸੁੰਦਰੀ, ਫਿਲਮ ਅਦਾਕਾਰਾ ਅਤੇ ਮਾਡਲ ਐਸ਼ਵਰਿਆ ਰਾਏ ਬੱਚਨ ਦਾ ਜਨਮ।
- 1974–ਭਾਰਤੀ ਕ੍ਰਿਕਟਰ ਵੀ ਵੀ ਐੱਸ ਲਕਸ਼ਮਣ
- 1987 – ਭਾਰਤੀ ਫਿਲਮ ਅਦਾਕਾਰਾ ਇਲਿਆਨਾ ਡੀ ਕਰੂਜ਼ ਦਾ ਜਨਮ।
- 1988 – ਉਲੰਪਿਕ ਵਿੱਚ ਚਾਂਦੀ ਜੇਤੂ ਜਪਾਨੀ ਖਿਡਾਰੀ ਅਈ ਫੁਕੁਹਾਰਾ ਦਾ ਜਨਮ।
ਦਿਹਾਂਤ[ਸੋਧੋ]
- 1422 – ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ ਬੰਦਾ ਨਵਾਜ਼ ਦਾ ਦਿਹਾਂਤ।
- 1950 – ਭਾਰਤੀ ਬੰਗਾਲੀ ਲੇਖਕ ਬਿਭੂਤੀਭੂਸ਼ਣ ਬੰਧੋਪਾਧਿਆਏ ਦਾ ਦਿਹਾਂਤ।
- 1972 – ਅਮਰੀਕੀ ਕਵੀ ਅਤੇ ਆਲੋਚਕ ਐਜ਼ਰਾ ਪਾਊਂਡ ਦਾ ਦਿਹਾਂਤ।
- 2008 – ਪੰਜਾਬ ਦਾ ਸਾਹਿਤ ਅਕਾਦਮੀ ਅਵਾਰਡ ਜੇਤੂ ਲੇਖਕ ਅਤੇ ਆਲੋਚਕ ਕੁਲਬੀਰ ਸਿੰਘ ਕਾਂਗ ਦਾ ਦਿਹਾਂਤ।