ਸਮੱਗਰੀ 'ਤੇ ਜਾਓ

ਮੁਰਾਦਾਬਾਦ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਰਾਦਾਬਾਦ ਜੰਕਸ਼ਨ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦਾ ਮੁੱਖ ਰੇਲਵੇ ਜੰਕਸ਼ਨ ਸਟੇਸ਼ਨ ਹੈ। ਜਿਸਦਾ ਸਟੇਸ਼ਨ ਕੋਡ: (MB) ਇਹ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ 167 ਕਿਲੋਮੀਟਰ (104 ਮੀਲ) ਦੀ ਦੂਰੀ 'ਤੇ ਸਥਿਤ ਹੈ ਅਤੇ ਉੱਤਰੀ ਰੇਲਵੇ ਦੇ ਮੁਰਾਦਾਬਾਦ ਰੇਲਵੇ ਡਵੀਜ਼ਨ ਦਾ ਹੈੱਡਕੁਆਰਟਰ ਹੈ। ਇਹ ਲਖਨਊ-ਮੁਰਾਦਾਬਾਦ ਰੇਲਵੇ ਲਾਈਨ, ਮੁਰਾਦਾਬਾਦ-ਅੰਬਾਲਾ ਰੇਲਵੇ ਲਾਈਨ, ਅਤੇ ਦਿੱਲੀ-ਮੁਰਾਦਾਬਾਦ ਰੇਲਵੇ ਲਾਈਨ 'ਤੇ ਸਥਿਤ ਹੈ। ਰਾਜਧਾਨੀ, ਸ਼ਤਾਬਦੀ, ਗਰੀਬ ਰਥ ਐਕਸਪ੍ਰੈਸ, ਡਬਲ ਡੇਕਰ ਐਕਸਪ੍ਰੈਸ ਅਤੇ ਕਈ ਸੁਪਰ ਫਾਸਟ ਐਕਸਪ੍ਰੈਸ ਇੱਥੋਂ ਲੰਘਦੀਆਂ ਹਨ। ਇਥੇ 7 ਪਲੇਟਫਾਰਮ ਹਨ। 278 ਰੇਲ ਗੱਡੀਆਂ ਇਥੇ ਰੁਕਦਿਆਂ ਹਨ।

ਹਵਾਲੇ[ਸੋਧੋ]

  1. https://moradabad.nic.in/
  2. https://indiarailinfo.com/station/map/moradabad-junction-mb/338