ਸਮੱਗਰੀ 'ਤੇ ਜਾਓ

ਮੁਲਤਾਨ ਵਿਚ ਤਿਉਹਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਲਤਾਨ, ਪਾਕਿਸਤਾਨ ਦਾ ਇੱਕ ਅਮੀਰ ਸਭਿਆਚਾਰਕ ਸ਼ਹਿਰ ਹੈ, ਜਿਸ ਕਾਰਨ ਇੱਥੇ ਸਾਲ ਭਰ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਸਭ ਤੋਂ ਪ੍ਰਸਿੱਧ ਤਿਉਹਾਰ ਉਰਸ ਸ਼ਾਹ ਰੁਕਨ-ਏ-ਆਲਮ ਅਤੇ ਬਸੰਤ ਤਿਉਹਾਰ ਹਨ, ਪਰ ਕਈ ਹੋਰ ਤਿਉਹਾਰ ਅਤੇ ਸਮਾਗਮ ਵੀ ਹਨ, ਜੋ ਮਹਾਂਨਗਰ ਵਿੱਚ ਮਨਾਏ ਜਾਂਦੇ ਹਨ।

ਬਸੰਤ ਦਾ ਤਿਉਹਾਰ (ਜਸ਼ਨ-ਏ-ਬਹਾਰਨ)

[ਸੋਧੋ]

ਬਸੰਤ ਦਾ ਤਿਉਹਾਰ ਮਾਰਚ ਵਿੱਚ ਮਨਾਇਆ ਜਾਂਦਾ ਹੈ। ਤਿਉਹਾਰ ਦੌਰਾਨ ਸ਼ਹਿਰ ਦੇ ਸਾਰੇ ਪਾਰਕ ਫੁੱਲਾਂ ਨਾਲ ਸੰਗਾਰੇ ਹੁੰਦੇ ਹਨ। ਕੈਂਟ ਗਾਰਡਨ ਫੁੱਲਾਂ ਦੇ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਲਈ ਮਸ਼ਹੂਰ ਹੈ।

ਬਸੰਤ

[ਸੋਧੋ]

ਬਸੰਤ ਇਕ ਅਜਿਹਾ ਸਮਾਗਮ ਹੈ ਜਿਸ ਵਿਚ ਪਤੰਗ ਉਡਾਉਣ ਦੀ ਵਿਸ਼ੇਸ਼ਤਾ ਹੈ, ਪਰ ਅੱਜ ਕੱਲ੍ਹ ਇਸ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਪਤੰਗ ਦੀ ਪਲਾਸਟਿਕ ਡੋਰ ਨਾਲ ਪੰਛੀਆਂ ਅਤੇ ਆਮ ਲੋਕਾਂ ਦੇ ਗਲੇ ਕੱਟਣ ਦਾ ਡਰ ਹੁੰਦਾ ਹੈ, ਇਸ ਕਾਰਨ ਬਹੁਤ ਲੋਕਾਂ ਦੀ ਮੌਤ ਵੀ ਹੋਈ ਹੈ।[1]

ਉਰਸ ਸ਼ਾਹ ਰੁਕਨ-ਏ-ਆਲਮ

[ਸੋਧੋ]

ਉਰਸ ਸ਼ਾਹ ਰੁਕਨ-ਏ-ਆਲਮ ਇਕ ਧਾਰਮਿਕ ਸਮਾਗਮ ਹੈ, ਜਿੱਥੇ ਲੋਕ ਮੁਲਤਾਨ ਦੇ ਕਿਲ੍ਹੇ ਵਿਚ ਸਥਿਤ ਸ਼ਾਹ ਰੁਕਨ-ਏ-ਆਲਮ ਦੀ ਕਬਰ 'ਤੇ ਇਕੱਠੇ ਹੁੰਦੇ ਹਨ। ਇਹ ਸਾਲਾਨਾ ਮਨਾਇਆ ਜਾਂਦਾ ਹੈ।

ਉਰਸ ਬਹਾਉਦੀਨ ਜ਼ਕਰੀਆ

[ਸੋਧੋ]

ਉਰਸ ਬਹਾਉਦੀਨ ਜ਼ਕਰੀਆ ਇਕ ਸਲਾਨਾ ਧਾਰਮਿਕ ਸਮਾਗਮ ਹੈ ਜਿਸ ਵਿਚ ਲੋਕ ਬਹਾਉਦੀਨ ਜ਼ਕਰੀਆ ਦੇ ਅਸਥਾਨ ਦੇ ਦੁਆਲੇ ਇਕੱਠੇ ਹੁੰਦੇ ਹਨ।

ਉਰਸ ਸ਼ਾਹ ਸ਼ਮਸ ਤਬਰੀਜ਼ੀ

[ਸੋਧੋ]

ਉਰਸ ਸ਼ਾਹ ਸ਼ਮਸ ਤਾਬਰੀਜ਼ੀ ਹਰ ਸਾਲ 1 ਤੋਂ 3 ਜੁਲਾਈ ਤੱਕ ਹੁੰਦੀ ਹੈ।

ਹਵਾਲੇ

[ਸੋਧੋ]
  1. "Kite makers fret over Basant decision – The Express Tribune". tribune.com.pk. Retrieved 2014-09-06.