ਸਮੱਗਰੀ 'ਤੇ ਜਾਓ

ਮੁਹੰਮਦ ਅਲੀ ਖ਼ਾਨ ਵਾਲਾ ਜਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਅਲੀ ਖ਼ਾਨ ਵਾਲਾ ਜਾਹ, ਕਰਨਾਟਕ  ਨਵਾਬ,ਪੋਰਟਰੇਟ: ਜਾਰਜ ਵਿਲਸਨ
ਮੁਹੰਮਦ ਅਲੀ ਦਾ ਇੱਕ ਹੋਰ ਪੋਰਟਰੇਟ 
ਸਟਰਿੰਗਰ ਲਾਰੰਸ ਅਤੇ ਮੁਹੰਮਦ ਅਲੀ ਖ਼ਾਨ ਵਾਲਾ ਜਾਹ

ਮੁਹੰਮਦ ਅਲੀ ਖ਼ਾਨ ਵਾਲਾਜਾਹ, ਜਾਂ ਮੁਹੰਮਦ ਅਲੀ ਖ਼ਾਨ ਵਾਲਾ ਜਾਹ (7 ਜੁਲਾਈ 1717 – 13 ਅਕਤੂਬਰ 1795), ਭਾਰਤ ਵਿੱਚ ਆਰਕੋਟ ਦਾ ਨਵਾਬ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਇੱਕ ਸਹਿਯੋਗੀ ਸੀ। ਮੁਹੰਮਦ ਅਲੀ ਖਾਨ ਵਾਲਾਜਾਹ ਦਾ ਜਨਮ ਅਨਵਰੁਦੀਨ ਮੁਹੰਮਦ ਖ਼ਾਨ ਦੇ ਘਰ ਉਸਦੀ ਦੂਜੀ ਪਤਨੀ, ਫਖ਼ਰ ਉਨ-ਨਿਸਾ ਬੇਗਮ ਸਾਹਿਬਾ ਦੀ ਕੁਖੋਂ 7 ਜੁਲਾਈ 1717 ਨੂੰ ਦਿੱਲੀ ਵਿਖੇ ਹੋਇਆ ਸੀ। ਅਰਕੋਟ ਦਾ ਨਵਾਬ ਮੁਹੰਮਦ ਅਲੀ ਖ਼ਾਨ ਵਾਲਾਜਾਹ ਅਕਸਰ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹ ਆਲਮ II ਨਾਲ ਆਪਣੇ ਪੱਤਰ-ਵਿਹਾਰ ਵਿੱਚ ਆਪਣੇ ਆਪ ਦਾ ਕਾਰਨਾਟਕ ਦੇ ਸੂਬੇਦਾਰ ਦੇ ਤੌਰ ਤੇ ਹਵਾਲਾ ਦਿੰਦਾ ਹੁੰਦਾ ਸੀ।

ਅਧਿਕਾਰਿਤ ਨਾਮ

[ਸੋਧੋ]

ਉਸ ਦਾ ਅਧਿਕਾਰਿਤ ਨੇ ਨਾਮ ਸੀ ਆਮਿਰ ਉਲ ਹਿੰਦ, ਵਾਲਾ ਯਾਹ, 'ਉਮਤ ਉਲ-ਮੁਲਕ, ਆਸਿਫ ਉਦ-ਦੌਲਾ, ਨਵਾਬ ਮੁਹੰਮਦ 'ਅਲੀ ਅਨਵਰ ਉਦ-ਦੀਨ ਖ਼ਾਨ ਬਹਾਦਰ, ਜ਼ਫਰ ਜੰਗ, ਸਿਪਾਹ-ਸਾਲਾਰ, ਸਾਹਿਬ ਉਸ-ਸੈਫ ਵਲ-ਕ਼ਲਾਮ ਮੁਦਾਬਰ-ਇ-ਉਮਰ-ਇ-'ਆਲਮ ਫ਼ਰਜ਼ੰਦ-ਇ-'ਅਜ਼ੀਜ਼-ਅਜ਼ ਜਨ, ਬਿਰਾਦਰਬੀ ਜਨ-ਬਰਾਬਰ [ਨਵਾਬ ਫਿਰਦੌਸ ਅਰਾਮਗਾਹ], ਕਾਰਨਾਟਕ ਦਾ ਸੂਬੇਦਾਰ

ਜ਼ਿੰਦਗੀ

[ਸੋਧੋ]

ਇਹ ਮੁਹੰਮਦ ਅਲੀ ਖਾਨ ਵਾਲਾਜ਼ਾਹ ਦੇ ਬਾਰੇ ਕਿਹਾ ਜਾਂਦਾ ਸੀ, ਕਿ ਉਹ ਸਲੀਕੇਦਾਰ, ਬਹੁਤ ਪਰਾਹੁਣਚਾਰੀ ਕਰਨ ਵਾਲਾ ਸੀ, ਹਮੇਸ਼ਾ ਅੰਗਰੇਜ਼ੀ ਰੀਤੀ-ਰਿਵਾਜ ਅਤੇ ਆਦਤਾਂ ਨੂੰ ਅਪਣਾਉਣ ਦਾ ਯਤਨ ਕਰਦਾ ਸੀ, ਜਿਵੇਂ ਕਿ ਨਾਸ਼ਤਾ ਅਤੇ ਚਾਹ ਲੈਣਾ, ਅਤੇ ਗਦੈਲਿਆਂ ਦੀ ਬਜਾਏ ਕੁਰਸੀਆਂ ਤੇ ਬੈਠਣਾ। ਉਸ ਨੇ ਕ੍ਰਮਵਾਰ 1771 ਅਤੇ 1779 ਵਿੱਚ ਸਰ ਜੇਨ ਲਿੰਡਸੇ ਅਤੇ ਸਰ ਹੈਕਟਰ ਮੁਨਰੋ ਨੂੰ ਸ਼ੇਵਾਲੀਆ (ਕੇਬੀ) ਦੇ ਅਹੁਦਿਆਂ ਤੇ ਸਥਾਪਤ ਕੀਤਾ।[ਹਵਾਲਾ ਲੋੜੀਂਦਾ]

ਟਿੱਪਣੀਆਂ

[ਸੋਧੋ]