ਮੀਆਂ ਮੁਹੰਮਦ ਬਖ਼ਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੁਹੰਮਦ ਬਖ਼ਸ਼ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੀਆਂ ਮੁਹੰਮਦ ਬਖ਼ਸ਼ میاں محمد بخش
ਜਨਮ 1830
ਖੜੀ ਸ਼ਰੀਫ਼, ਕਸ਼ਮੀਰ
ਮੌਤ 1907
ਖੜੀ ਸ਼ਰੀਫ਼, ਕਸ਼ਮੀਰ
ਕਿੱਤਾ ਕਵੀ
ਵਿਧਾ ਸੂਫ਼ੀ ਕਵਿਤਾ

ਮੀਆਂ ਮੁਹੰਮਦ ਬਖ਼ਸ਼ (1830 - 1907)(ਉਰਦੂ: میاں محمد بخش ‎) ਸੂਫ਼ੀ ਸੰਤ ਅਤੇ ਪੰਜਾਬੀ/ਹਿੰਦਕੋ ਕਵੀ ਸੀ। ਮੀਆਂ ਸਾਹਿਬ ਦਾ ਸਾਂਗਾ ਸਿਲਸਿਲਾ ਕਾਦਰੀਆ ਨਾਲ ਸੀ।[1] ਉਨ੍ਹਾਂ ਦੀ ਬਹੁਤੀ ਮਸ਼ਹੂਰੀ ਪਰੀ-ਕਥਾ ਸੈਫ਼-ਉਲ-ਮਲੂਕ ਕਰਕੇ ਹੈ।

ਜੀਵਨ[ਸੋਧੋ]

ਮੀਆਂ ਮੁਹੰਮਦ ਬਖ਼ਸ਼ ਦਾ ਜਨਮ ਖੜੀ ਸ਼ਰੀਫ਼, ਕਸ਼ਮੀਰ ਵਿੱਚ ਹੋਇਆ ਸੀ।

ਮੌਤ[ਸੋਧੋ]

1324 ਹਿਜਰੀ (1907 ਈਸਵੀ) ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਕਬਰ ਖੜੀ ਸ਼ਰੀਫ਼ ਵਿੱਚ ਉਨ੍ਹਾਂ ਦੇ ਲੱਕੜਦਾਦਾ ਅਤੇ ਰੂਹਾਨੀ ਮੁਰਸ਼ਦ ਹਜ਼ਰਤ ਪੈਰਾ ਸ਼ਾਹ ਗ਼ਾਜ਼ੀ ਕਲੰਦਰਾ ਦਮੜੀ ਵਾਲੀ ਸਰਕਾਰ ਦੇ ਮਜ਼ਾਰ ਦੇ ਦੱਖਣ ਵਿੱਚ ਨੇੜੇ ਹੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਦਰਬਾਰ ਖੜੀ ਸ਼ਰੀਫ਼ ਦੀਆਂ ਬਰੂਹਾਂ ਦੇ ਕੋਲ ਲੰਘਾਇਆ, ਇਸੇ ਲਈ ਇਹ ਉਨ੍ਹਾਂ ਦੀ ਦਿੱਲੀ ਸੱਧਰ ਸੀ ਕਿ ਉਨ੍ਹਾਂ ਨੂੰ ਇਥੇ ਹੀ ਦਫ਼ਨ ਕੀਤਾ ਜਾਵੇ। ਇਸ ਲਈ ਉਨ੍ਹਾਂ ਨੇ ਜਿਉਂਦੇ ਜੀ ਹੀ ਇੱਕ ਕਬਰ ਇੱਥੇ ਖੁਦਵਾ ਰੱਖੀ ਸੀ।[1]

ਕਾਵਿ-ਨਮੂਨਾ[ਸੋਧੋ]

ਨੀਚਾਂ ਦੀ ਅਸ਼ਨਾਈ ਕੋਲੋਂ, ਫੌਜ਼ ਕਿਸੇ ਨਾ ਪਾਇਆ।
ਕਿੱਕਰ ’ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖ਼ਮਾਇਆ।
ਬੁਰੇ ਬੰਦੇ ਦੀ ਸੰਗਤ ਯਾਰੋ ਜਿਉਂ ਭੱਠੀ ਲੋਹਾਰਾਂ।
ਭਾਵੇਂ ਕੱਪੜੇ ਕੁੰਜ-ਕੁੰਜ ਬਹੀਏ ਚਿਣਗਾਂ ਪੈਣ ਹਜ਼ਾਰਾਂ।
                      ----
ਆਮਾਂ ਬੇਇਖ਼ਲਾਸਾਂ ਅੰਦਰ ਖ਼ਾਸਾਂ ਦੀ ਗੱਲ ਕਰਨੀ
ਮਿੱਠੀ ਖੀਰ ਪਕਾ ਮੁਹੰਮਦ ਕੁੱਤਿਆਂ ਅੱਗੇ ਧਰਨੀ
                      ----
ਕੌਣ ਬੰਦੇ ਨੂੰ ਯਾਦ ਕਰੇਸੀ ਢੂੰਡੇ ਕੌਣ ਕਬਰ ਨੂੰ
ਕਿਸ ਨੂੰ ਦਰਦ ਅਸਾਡਾ ਹੋਸੀ ਰੋਗ ਨਾ ਰੰਡੇ ਵਰ ਨੂੰ

ਰੂਹ ਦਰੂਦ ਘਿਣ ਸਭ ਜਾਸਨ ਆਪੋ ਆਪਣੇ ਘਰ ਨੂੰ
ਤੇਰਾ ਰੂਹ ਮੁਹੰਮਦ ਬਖਸ਼ਾ ਤਕਸੀ ਕਿਹੜੇ ਦਰ ਨੂੰ

ਖੜੀ ਸ਼ਰੀਫ਼ ਵਿੱਚ ਮੀਆਂ ਮੁਹੰਮਦ ਬਖ਼ਸ਼ ਦਾ ਮਕਬਰਾ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]