ਮੂਰਤਾਂ ਰੰਗ ਬਰੰਗੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਰਤਾਂ ਰੰਗ ਬਰੰਗੀਆਂ ਅਵਤਾਰ ਸਿੰਘ ਬਿਲਿੰਗ ਦੀ ਸਵੈ ਜੀਵਨੀ ਆਧਾਰਿਤ ਸ਼ਬਦ ਚਿੱਤਰਾਂ ਦੀ ਪੁਸਤਕ ਹੈ। ਇਹ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਨੇ ਛਾਪੀ ਹੈ ਅਤੇ ਇਸ ਦਾ ਟਾਈਟਲ ਹਰਮੀਤ ਆਰਟਿਸਟ ਨੇ ਬਣਾਇਆ ਹੈ। ਇਸ ਵਿਚ ਲੇਖਕ ਦੇ ਨੇੜਲੇ ਸੰਬੰਧੀਆਂ ਤੇ ਉਸਦੇ ਪਿੰਡ ਦੀ ਵੱਖੋ ਵੱਖ ਵਰਗਾਂ ਨਾਲ ਸੰਬੰਧਿਤ ਸਾਧਾਰਨ ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ ਹਨ ਜਿਨ੍ਹਾਂ ਨੂੰ ਮੈਂ ਨੇੜਿਉਂ ਤੱਕਿਆ ਹੈ।