ਮੂਰਾਸਾਕੀ ਸ਼ੀਕੀਬੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਤ 16ਵੀਂ-ਸਦੀ (ਅਜ਼ੂਚੀi–ਮੋਮੋਯਾਮਾ ਕਾਲ) ਮੂਰਾਸਾਕੀ ਸ਼ੀਕੀਬੂ ਦਾ ਚਿੱਤਰ, ਕ੍ਰਿਤ:ਫਰਮਾ:Ill

ਮੂਰਾਸਾਕੀ ਸ਼ੀਕੀਬੂ ( , ਅੰਗਰੇਜ਼ੀ: Lady Murasaki) (ਅੰਦਾਜ਼ਨ 978 – ਅੰਦਾਜ਼ਨ 1014 ਜਾਂ 1025) ਜਾਪਾਨੀ ਨਾਵਲਕਾਰ ਸੀ। ਉਹ ਜਾਪਾਨ ਦੇ ਇਤਹਾਸ ਵਿੱਚ ਹੀਏਨ ਕਾਲ ਦੌਰਾਨ ਇੱਕ ਸਹਿਜ਼ਾਦੀ ਸੀ, ਜਿਸ ਨੂੰ 1000 ਤੋਂ 1012 ਦੇ ਦਰਮਿਆਨ ਜਾਪਾਨੀ ਵਿੱਚ ਲਿਖੇ ਵਿਸ਼ਵ ਸਾਹਿਤ ਦੇ ਪਹਿਲੇ ਨਾਵਲ ਗੇਂਜੀ ਦੀ ਕਹਾਣੀ ਦੀ ਕਰਤਾ ਮੰਨਿਆ ਜਾਂਦਾ ਹੈ।

ਗੇਂਜੀ ਦੀ ਕਹਾਣੀ[ਸੋਧੋ]

ਗੇਂਜੀ ਦੀ ਕਹਾਣੀ ਨਾਵਲ ਵਿੱਚ ਹੀਏਨ ਕਾਲ ਦੌਰਾਨ ਉੱਚੀਆਂ ਪਦਵੀਆਂ ਤੇ ਬੈਠੇ ਅਮੀਰਾਂ ਦੇ ਕਾਰ ਵਿਹਾਰ ਦਾ ਖਾਸ ਬਿਆਨ ਮਿਲਦਾ ਹੈ।[1] ਇਸ ਦੇ ਮੁਕੰਮਲ ਹੋਣ ਦੇ ਇੱਕ ਦਹਾਕੇ ਦੇ ਅੰਦਰ ਇਹ ਨਾਵਲ ਸੂਬੇ ਭਰ ਵਿੱਚ ਵੰਡਿਆ ਗਿਆ ਸੀ; ਇੱਕ ਸਦੀ ਦੇ ਅੰਦਰ ਇਸ ਨੂੰ ਜਾਪਾਨੀ ਸਾਹਿਤ ਦੀ ਕਲਾਸਿਕ ਰਚਨਾ ਦੇ ਤੌਰ ਤੇ ਮਾਨਤਾ ਮਿਲ ਗਈ ਸੀ ਅਤੇ ਵਿਦਵਾਨਾਂ ਦੀ ਭਰਪੂਰ ਆਲੋਚਨਾ ਦਾ ਵਿਸ਼ਾ ਬਣ ਗਿਆ ਸੀ। ਸ਼ੁਰੂ 20ਵੀਂ ਸਦੀ ਵਿੱਚ ਉਸ ਦੇ ਕੰਮ ਦਾ ਹੋਰਨਾ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣ ਲੱਗਾ ਸੀ; ਛੇ-ਜਿਲਦੀ ਅੰਗਰੇਜ਼ੀ ਅਨੁਵਾਦ 1933 ਵਿੱਚ ਕੀਤਾ ਗਿਆ ਸੀ।

ਹਵਾਲੇ[ਸੋਧੋ]

  1. Birmingham Museum of Art (2010). Birmingham Museum of Art: guide to the collection. [Birmingham, Ala]: Birmingham Museum of Art. p. 49. ISBN 978-1-904832-77-5.