ਸਮੱਗਰੀ 'ਤੇ ਜਾਓ

ਮੂਸਾਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੂਸਾਖਾਨ
ਸਰੋਤ
ਸੰਬੰਧਿਤ ਦੇਸ਼ਫ਼ਲਸਤੀਨ
ਇਲਾਕਾਫ਼ਲਸਤੀਨ
ਖਾਣੇ ਦਾ ਵੇਰਵਾ
ਖਾਣਾਭੋਜਨ
ਮੁੱਖ ਸਮੱਗਰੀਚਿਕਨ, ਸੁਮੈਕ, ਪਿਆਜ਼, ਤਬੂਨ ਬਰੈੱਡ, ਜੈਤੂਨ ਦਾ ਤੇਲ

ਮੂਸਾਖਾਨ (Arabic: مسخّن) ਇੱਕ ਫ਼ਲਸਤੀਨੀ ਪਕਵਾਨ ਹੈ, ਜਿਸ ਵਿੱਚ ਭੁੰਨੇ ਹੋਏ ਮਾਸ ਨੂੰ ਪਿਆਜ਼, ਸੁਮੈਕ, ਅਲਸਪਾਇਸ ਮਸਾਲਾ, ਕੇਸਰ ਅਤੇ ਤਲੇ ਹੋਏ ਪਾਇਨ ਮੇਵਿਆਂ ਨਾਲ ਪਕਾ ਕੇ ਤਬੂਨ ਬ੍ਰੈਡ ਨਾਲ ਪਰੋਸਿਆ ਜਾਂਦਾ ਹੈ। ਇਸ ਨੂੰ ਮਹੰਮਰ (Arabic: محمر) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਫਲਸਤੀਨ ਦਾ ਕੌਮੀ ਪਕਵਾਨ ਵੀ ਹੈ।[1][2]

ਇਹ ਪਕਵਾਨ ਬਣਾਉਣਾ ਬਹੁਤ ਅਸਾਨ ਹੈ, ਇਸਦੀ ਸਮੱਗਰੀ ਅਸਾਨੀ ਨਾਲ ਮਿਲ ਜਾਂਦੀ ਹੈ, ਜੋ ਇਸ ਪਕਵਾਨ ਨੂੰ ਪਾਪੂਲਰ ਬਣਾਉਂਦੀ ਹੈ। ਜ਼ਿਆਦਾਤਰ ਇਸ ਵਿੱਚ ਜੈਤੂਨ ਤੇਲ, ਸੁਮੈਕ ਅਤੇ ਪਾਇਨ ਮੇਵੇ ਵਰਤੇ ਜਾਂਦੇ ਹਨ, ਜੋ ਫ਼ਲਸਤੀਨੀ ਰਸੋਈ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ। ਇਹ ਪਕਵਾਨ ਫ਼ਲਸਤੀਨੀਆਂ ਦੇ ਨਾਲ ਨਾਲ ਲੇਵੰਟ ਵਿੱਚ ਪਾਪੂਲਰ ਹੈ।[3]

ਮੂਸਾਖਾਨ ਇਹੋ ਜਿਹਾ ਪਕਵਾਨ ਹੈ, ਜਿਸਨੂੰ ਇੱਕ ਹੱਥ ਨਾਲ ਖਾਣਾ ਮੁਸ਼ਕਿਲ ਹੈ। ਇਸ ਨੂੰ ਆਮ ਤੌਰ 'ਤੇ ਬਰੈੱਡ ਜਾਂ ਰੋਟੀ ਉੱਪਰ ਚਿਕਨ ਰੱਖ ਕੇ ਪਰੋਸਿਆ ਜਾਂਦਾ ਹੈ ਅਤੇ ਕਈ ਵਾਰ ਸੂਪ ਨਾਲ ਵੀ ਪਰੋਸ ਦਿੱਤਾ ਜਾਂਦਾ ਹੈ। "ਮੂਸਾਖਾਨ" ਦਾ ਸ਼ਾਬਦਿਕ ਅਰਥ ਹੈ "ਕੁਝ ਅਜਿਹਾ ਜੋ ਗਰਮ ਹੋਵੇ।"[4]

ਪੋਸ਼ਣ ਜਾਣਕਾਰੀ[ਸੋਧੋ]

ਮੂਸਾਖਾਨ ਦੀ ਸਮੱਗਰੀ ਹੇਠਾਂ ਦੱਸੀ ਅਨੁਸਾਰ ਪ੍ਰਤੀ ਪੋਸ਼ਣ ਦਿੰਦੀ ਹੈ,  (ਲਗਭਗ 300 ਗ੍ਰਾ.):[5]

 • ਕੈਲੋਰੀ: 391
 • ਕੁੱਲ ਚਰਬੀ (ਗ੍ਰਾ): 33
 • ਸੰਤ੍ਰਿਪਤ ਚਰਬੀ (ਗ੍ਰਾ): 7
 • ਕੋਲੇਸਟ੍ਰੋਲ (ਮਿਲੀਗ੍ਰਾਮ): 92
 • ਕਾਰਬੋਹਾਈਡਰੇਟ (ਗ੍ਰਾ): 0
 • ਪ੍ਰੋਟੀਨ (ਗ੍ਰਾ): 23

ਇਹ ਵੀ ਵੇਖੋ[ਸੋਧੋ]

 • ਫਲਸਤੀਨੀ ਪਕਵਾਨ
 • ਸੂਚੀ ਦੇ ਚਿਕਨ ਪਕਵਾਨ

ਹਵਾਲੇ[ਸੋਧੋ]

 1. Trevor Mostyn (1983). Jordan: A Meed Practical Guide. Middle East Economic Digest Limited. ISBN 978-0-9505211-8-3.
 2. Haaretz (10 November 2014). "After Death Threats, Palestinian Food-serving U.S. Restaurant Closes". Archived from the original on 1 December 2017. Retrieved 24 April 2018 – via Haaretz. {{cite web}}: Unknown parameter |deadurl= ignored (|url-status= suggested) (help)
 3. Ghillie Basan (January 2007). The Middle Eastern Kitchen. Hippocrene Books. pp. 189–. ISBN 978-0-7818-1190-3.
 4. "Recipe: Musakhkhan (Arab Levant, Palestine) Musakhkhan". www.cliffordawright.com. Archived from the original on 12 June 2017. Retrieved 24 April 2018. {{cite web}}: Unknown parameter |dead-url= ignored (|url-status= suggested) (help)
 5. "كوكباد - Cookpad موقع الطبخ الأول في العالم العربي للطبخات والوصفات اللذيذة". كوكباد. Archived from the original on 4 March 2016. Retrieved 24 April 2018. {{cite web}}: Unknown parameter |dead-url= ignored (|url-status= suggested) (help)