ਮੂੰਗ ਬੀਨ ਡੋਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੇਸਾਰਾ ਅੱਤੁ
Pesarattu.jpg
ਪੇਸਾਰਾ ਅੱਤੁ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਆਂਦਰਾ ਪ੍ਰਦੇਸ਼ ਅਤੇ ਰਾਜਸਥਾਨ
ਖਾਣੇ ਦਾ ਵੇਰਵਾ
ਖਾਣਾਨਾਸ਼ਤਾ
ਮੁੱਖ ਸਮੱਗਰੀਹਰੇ ਚਨੇ

ਮੂੰਗ ਬੀਨ ਡੋਸਾ ਜਿਸਨੂੰ ਆਮ ਤੌਰ ਤੇ ਪੇਸਾਰਾ ਅੱਤੁ ਆਖਿਆ ਜਾਂਦਾ ਹੈ, ਇੱਕ ਕ੍ਰੇਪ ਵਰਗੀ ਰੋਟੀ ਹੁੰਦੀ ਹੈ ਜੋ ਕੀ ਦਿਖਣ ਵਿੱਚ ਡੋਸੇ ਦੇ ਸਮਾਨ ਲਗਦੀ ਹੈ। ਇਹ ਹਰੇ ਛੋਲੇ ਦੇ ਮਿਸ਼ਰਣ ਨਾਲ ਬਣਦੀ ਹੈ ਪਰ ਡੋਸੇ ਦੀ ਤਰਾਂ ਇਸ ਵਿੱਚ ਉੜਦ ਦੀ ਦਾਲ ਨਹੀਂ ਹੁੰਦੀ। ਪੇਸਾਰਾ ਅੱਤੁ ਨੂੰ ਆਂਦਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਆਮ ਤੌਰ ਤੇ ਅਦਰੱਕ ਜਾਂ ਹਲਦੀ ਦੀ ਚਟਨੀ ਨਾਲ ਖਾਇਆ ਜਾਂਦਾ ਹੈ। ਹਰੀ ਮਿਰਚ, ਅਦਰੱਕ, ਅਤੇ ਪਿਆਜ ਪਾਕੇ ਬਣਾਇਆ ਜਾਂਦਾ ਹੈ।[1]

ਬਣਾਉਣ ਦੀ ਵਿਧੀ[ਸੋਧੋ]

  1. ਚਾਵਲ ਅਤੇ ਮੂੰਗ ਬੀਨ ਨੂੰ ਵੱਡੇ ਬਰਤਨ ਵਿੱਚ ਧੋ ਕੇ ੮ ਘੰਟੇ ਪਿਓ ਕੇ ਰੱਖ ਦੋ।
  2. ਫੇਰ ਇੰਨਾ ਵਿੱਚ ਪਾਣੀ ਪਾਕੇ ਨੂੰ ਪੀਸ ਲਵੋ, ਜੱਦ ਤੱਕ ਇਸਦਾ ਪਤਲਾ ਮਿਸ਼ਰਣ ਬਣ ਜਾਵੇ।
  3. ਹੁਣ ਮਿਸ਼ਰਣ ਵਿੱਚ ਕੱਟਿਆ ਪਿਆਜ, ਕੜੀ ਪੱਤਾ, ਅਦਰੱਕ, ਹਰੀ ਮਿਰਚ, ਜੀਰਾ, ਹਿੰਗ, ਅਤੇ ਲੂਣ ਪਾ ਦੋ ਅਤੇ ਚੰਗੀ ਤਰਾਂ ਰਲਾ ਦੋ।
  4. ਹੁਣ ਤਵੇ ਨੂੰ ਗਰਮ ਕਰਕੇ, ਘੀ ਲਗਾ ਦੋ। ਤਵੇ ਦੇ ਗਰਮ ਹੋਣ ਤੋਂ ਬਾਅਦ 4-5 ਚਮਚ ਡੋਸੇ ਦਾ ਮਿਸ਼ਰਣ ਪਾਕੇ ਇੱਕ ਪਤਲੀ ਪਰਤ ਵਿੱਚ ਫੈਲਾ ਦੋ।
  5. ਜਦੋਂ ਇਸਦਾ ਕਿਨਾਰਾ ਭੂਰਾ ਹੋਣ ਲੱਗ ਜਾਵੇ ਤਦੋਂ ਇਸਨੂੰ ਪਲਟ ਦਵੋ ਅਤੇ ਦੂਜੇ ਪਾਸੇ ਨੂੰ ਵੀ ਭੂਰਾ ਹੋਣ ਤੱਕ ਪਕਾਓ।
  6. ਨਾਰੀਅਲ ਦੀ ਚਟਨੀ ਨਾਲ ਚਖੋ।

ਹਵਾਲੇ[ਸੋਧੋ]