ਮੇਘਨਾਦ ਸਾਹਾ
ਮੇਘਨਾਦ ਸਾਹਾ | |
---|---|
ਜਨਮ | |
ਮੌਤ | 16 ਫਰਵਰੀ 1956 | (ਉਮਰ 62)
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਢਾਕਾ ਕਾਲਜ ਕਲਕੱਤਾ ਯੂਨੀਵਰਸਿਟੀ |
ਲਈ ਪ੍ਰਸਿੱਧ | Thermal ionisation Saha ionization equation |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਅਤੇ ਗਣਿਤ |
ਅਦਾਰੇ | ਅਲਾਹਾਬਾਦ ਯੂਨੀਵਰਸਿਟੀ ਕਲਕੱਤਾ ਯੂਨੀਵਰਸਿਟੀ ਇਮਪੀਰੀਅਲ ਕਾਲਜ ਲੰਡਨ ਸਾਇੰਸ ਦੀ ਤਰਕੀ ਲਈ ਇੰਡੀਅਨ ਐਸੋਸੀਏਸ਼ਨ |
ਮੇਘਨਾਦ ਸਾਹਾ ਐਫ਼ਆਰਐਸ (6 ਅਕਤੂਬਰ 1893 – 16 ਫਰਵਰੀ 1956) ਪ੍ਰਸਿੱਧ ਭਾਰਤੀ ਖਗੋਲਵਿਗਿਆਨੀ ਸਨ। ਉਹ ਸਾਹ ਸਮੀਕਰਨ ਦੇ ਪ੍ਰਤੀਪਾਦਨ ਲਈ ਪ੍ਰਸਿੱਧ ਹਨ। ਇਹ ਸਮੀਕਰਣ ਤਾਰਿਆਂ ਅੰਦਰ ਭੌਤਿਕ ਅਤੇ ਰਾਸਾਇਣਕ ਸਥਿਤੀ ਦੀ ਵਿਆਖਿਆ ਕਰਦੀ ਹੈ। ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬਣੀ ਵਿਦਵਾਨਾਂ ਦੀ ਇੱਕ ਕਮੇਟੀ ਨੇ ਭਾਰਤ ਦੇ ਰਾਸ਼ਟਰੀ ਸ਼ਕ ਪੰਚਾਂਗ ਦਾ ਵੀ ਸੰਸ਼ੋਧਨ ਕੀਤਾ, ਜੋ 22 ਮਾਰਚ 1957 (1 ਚੇਤਰ 1879 ਸ਼ੱਕ) ਤੋਂ ਲਾਗੂ ਕੀਤਾ ਗਿਆ।
ਜੀਵਨ ਵੇਰਵੇ
[ਸੋਧੋ]ਸਾਹਾ ਦਾ ਜਨਮ ਢਾਕਾ ਤੋਂ 45 ਕਿ ਮੀ ਦੂਰ ਸ਼ਿਓਰਤਾਲੀ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਜਗਨਨਾਥ ਸਾਹਾ ਅਤੇ ਮਾਤਾ ਦਾ ਨਾਮ ਭੁਵਨੇਸ਼ਵਰੀ ਦੇਵੀ ਸੀ। ਗਰੀਬੀ ਦੇ ਕਾਰਨ ਸਾਹਾ ਨੂੰ ਅੱਗੇ ਵਧਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਉਸ ਦੀ ਆਰੰਭਿਕ ਸਿੱਖਿਆ ਢਾਕਾ ਕਾਲਜੀਏਟ ਸਕੂਲ ਵਿੱਚ ਹੋਈ। ਇੰਟਰ ਵਿੱਚ ਪੂਰਬੀ ਬੰਗਾਲ ਵਿੱਚ ਪਹਿਲੈ ਸਥਾਨ ਤੇ ਰਿਹਾ। ਇਸਦੇ ਬਾਅਦ ਉਹ ਢਾਕਾ ਕਾਲਜ ਵਿੱਚ ਪੜ੍ਹਿਆ। ਉਥੇ ਹੀ ਵਿਆਨਾ ਤੋਂ ਡਾਕਟਰੇਟ ਕਰਕੇ ਆਏ ਪ੍ਰੋ ਨਗੇਂਦਰ ਨਾਥ ਸੇਨ ਤੋਂ ਉਸ ਨੇ ਜਰਮਨ ਭਾਸ਼ਾ ਸਿੱਖੀ। ਕੋਲਕਾਤਾ ਦੇ ਪ੍ਰੈਜੀਡੈਂਸੀ ਕਾਲਜ ਤੋਂ ਵੀ ਸਿੱਖਿਆ ਹਾਸਲ ਕੀਤੀ। 16 ਜੂਨ 1918 ਨੂੰ ਉਸ ਦਾ ਵਿਆਹ ਰਾਧਾ ਰਾਣੀ ਰਾਏ ਨਾਲ ਹੋਇਆ। 1920 ਵਿੱਚ ਉਸ ਦੇ 4 ਲੇਖ ਸੌਰਵਰਣ ਮੰਡਲ ਦਾ ਆਇਨੀਕਰਣ, ਸੂਰਜ ਵਿੱਚ ਮੌਜੂਦ ਤੱਤਾਂ ਉੱਤੇ, ਗੈਸਾਂ ਦੀਆਂ ਰੂਪ ਵਿਕਿਰਣ ਸਮਸਿਆਵਾਂ ਉੱਤੇ ਅਤੇ ਤਾਰਾਂ ਦੇ ਹਾਰਵਰਡ ਵਰਗੀਕਰਣ ਉੱਤੇ ਫ਼ਲਸਫ਼ਈ ਮੈਗਜੀਨ ਵਿੱਚ ਪ੍ਰਕਾਸ਼ਿਤ ਹੋਏ। ਇਨ੍ਹਾਂ ਲੇਖਾਂ ਨਾਲ ਪੂਰੀ ਦੁਨੀਆ ਦਾ ਧਿਆਨ ਸਾਹਾ ਵੱਲ ਗਿਆ। ਸੰਨ 1923 ਤੋਂ ਸੰਨ 1938 ਤੱਕ ਉਹ ਇਲਾਹਾਬਾਦ ਯੂਨੀਵਰਸਿਟੀ ਵਿੱਚ ਲੈਕਚਰਾਰ ਵੀ ਰਿਹਾ। ਇਸਦੇ ਬਾਅਦ ਉਹ ਜੀਵਨ ਭਰ ਕਲਕੱਤਾ ਯੂਨੀਵਰਸਿਟੀ ਵਿੱਚ ਵਿਗਿਆਨ ਫੈਕਲਟੀ ਦਾ ਅਧਿਆਪਕ ਅਤੇ ਡੀਨ ਰਿਹਾ।