ਮੇਘਨਾ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਘਨਾ ਸਮੇਤ ਬੰਗਲਾਦੇਸ਼ ਦੇ ਪ੍ਰਮੁੱਖ ਦਰਿਆ ਦਰਸਾਉਂਦਾ ਬੰਗਲਾਦੇਸ਼ ਦਾ ਨਕਸ਼ਾ

ਮੇਘਨਾ ਦਰਿਆ (ਬੰਗਾਲੀ: মেঘনা নদী) ਬੰਗਲਾਦੇਸ਼ ਦਾ ਇੱਕ ਪ੍ਰਮੁੱਖ ਦਰਿਆ ਹੈ; ਉਹਨਾਂ ਤਿੰਨਾਂ ਵਿੱਚੋਂ ਇੱਕ ਜੋ ਗੰਗਾ ਡੈਲਟਾ ਬਣਾਉਂਦੇ ਹਨ। ਇਹ ਸੂਰਮਾ-ਮੇਘਨਾ ਦਰਿਆ ਪ੍ਰਬੰਧ ਦਾ ਹਿੱਸਾ ਹੈ ਅਤੇ ਇਹ ਪੂਰਬੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚੋਂ ਪੈਦਾ ਹੁੰਦੇ ਕਈ ਦਰਿਆਵਾਂ ਦੇ ਮੇਲ ਨਾਲ ਬੰਗਲਾਦੇਸ਼ ਅੰਦਰ ਬਣਦਾ ਹੈ। ਚਾਂਦਪੁਰ ਜਿਲ੍ਹੇ ਕੋਲ ਇਹ ਪਦਮਾ ਦਰਿਆ ਵਿੱਚ ਰਲ ਜਾਂਦਾ ਹੈ।