ਮੇਰਾ ਪਿੰਡ ਮੇਰੇ ਲੋਕ
ਮੇਰਾ ਪਿੰਡ ਮੇਰੇ ਲੋਕ ਪੰਜਾਬੀ ਸਾਹਿਤਕਾਰ ਅਵਤਾਰ ਸਿੰਘ ਬਿਲਿੰਗ ਦੀ ਪੁਸਤਕ ਹੈ। ਬਿਲਿੰਗ ਨੇ ਨਾਵਲ, ਕਹਾਣੀਆਂ ਅਤੇ ਬਾਲ ਸਾਹਿਤ ਦੀਆਂ ਕਿਤਾਬਾਂ ਲਿਖੀਆਂ ਹਨ। ਕਿਤਾਬ ਦਾ ਸਿਰਲੇਖ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੀ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਮੇਰਾ ਪਿੰਡ ਦੀ ਯਾਦ ਤਾਜਾ ਕਰ ਦਿੰਦਾ ਹੈ।
ਅਰਥ ਸ਼ਾਸਤਰੀ ਬੀਐੱਲ ਜੋਸ਼ੀ ਨੇ ਮੇਰਾ ਪਿੰਡ ਮੇਰੇ ਲੋਕ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਸਰਵਰਕ ਉਤੇ ਲਿਖਿਆ: ਇਸ ਰਚਨਾ ਨੂੰ ਪੜ੍ਹਨ ਵਾਲੇ ਨਾ ਸਿਰਫ਼ ਮੁੱਲਵਾਨ ਜਾਣਕਾਰੀ ਪ੍ਰਾਪਤ ਕਰਨਗੇ ਸਗੋਂ ਇਸ ਵਿਚਲੇ ਕਥਾ ਰਸ ਦਾ ਆਨੰਦ ਵੀ ਮਾਨਣਗੇ। ਇਹ ਪੁਸਤਕ ਮੇਰੇ ਪਿੰਡ ਦਾ ਐਨਸਾਈਕਲੋਪੀਡੀਆ ਹੈ।[1]
ਤਤਕਰਾ[ਸੋਧੋ]
- ਕਹਾਣੀ ਮੇਰੇ ਪਿੰਡ ਦੀ - 18
- ਨਗਰ ਖੇੜਾ - 27
- ਮੁਰੱਬੇਬੰਦੀ ਤੇ ਉੱਜੜੀ ਬਨਸਪਤੀ - 31
- ਹਲਟੀ ਵਾਲਾ ਬਰੋਟਾ - 35
- ਉੱਤਰ ਪਾਸੇ ਢਾਬ ਸੁਣੀਂਦੀ - 43
- ਉੱਚੀ ਬੀਹੀ - 48
- ਰੰਗ ਵੱਖੋ ਵੱਖਰੇ - 54
- ਯਾਦਾਂ ਰੰਗ ਬਿਰੰਗੀਆਂ -64
- ਅਗੈ ਜਾਤਿ ਨੇ ਹੇ॥ - 76
- ਮਿੱਟੀ ਨਾਲ ਇਕਮਿਕ ਮੇਰੇ ਲੋਕ - 86
- ਮਨ ਪਰਚਾਵਾ - 93
- ਦਿਨੋ ਦਿਨ ਬਦਲਿਆ ਮੇਰਾ ਪਿੰਡ - 101
- ਕਿਰਸਾਣੀ ਹੋਈ ਸੱਚਮੁੱਚ ਫੇਲ੍ਹ?- 106
- ਬਾਬਾ ਮਾਘੀ ਬਨਾਮ ਏਹ ਲੋਕ - 113
- ਨਸ਼ੇ ਤੇ ਖੁਦਕੁਸ਼ੀਆਂ - 117
- ਸਫ਼ਾਈ ਬਨਸਪਤੀ ਉਸਾਰੂ ਕਾਰਜਾਂ ਨੂੰ ਸਮਰਪਿਤ ਜਿਊੜੇ - 125
- ਅੱਠ ਉੱਦਮੀ ਨੌਜਵਾਨ - 133
- ਤਿੰਨ ਪੀੜ੍ਹੀਆਂ ਤੋਂ ਸਫਲ ਨੌ ਭੰਗੂ ਭਰਾ - 138
- ਏ ਐੱਸ ਕਾਲਜ ਜੇ ਇਥੇ ਨਾ ਹੁੰਦਾ - 142
- ਕਵੀਸ਼ਰ ਗਾਇਕ ਸ਼ਾਇਰ ਤੇ ਲੇਖਕ - 150
- ਮਸ਼ਹੂਰ ਖਿਡਾਰੀ - 174
- ਹਸਪਤਾਲ ਡਿਸਪੈਂਸਰੀ ਡਾਕਖਾਨਾ ਸਕੂਲ -183
- ਨਗਰ ਦੇ ਨਾਮਵਰ ਐਥਲੀਟ - 186
- ਸੇਹ ਮਾਸਟਰਾਂ ਦੀ - 191
- ਵੈਦ ਹਕੀਮ ਤੇ ਡਾਕਟਰ - 234
- ਪਿੰਡ ਦੀਆਂ ਸਮੱਸਿਆਵਾਂ ਤੇ ਲੋੜਾਂ ਪਾਰਕ,ਸਰਕਾਰੀ ਹਸਪਤਾਲ -242
- ਆਜ਼ਾਦੀ ਘੁਲਾਟੀਏ, ਫੌਜੀ ਸ਼ਹੀਦ ਤੇ ਖਾੜਕੂਵਾਦ ਦੀ ਭੇਟ ਚੜ੍ਹੇ ਗੱਭਰੂ - 244
- ਅਫ਼ਸਰ ਤੇ ਮੁਲਾਜ਼ਮ - 258
- ਪਿੰਡ ਦੀ ਦਸਤਕਾਰੀ ਦੁਕਾਨਾਂ ਤੇ ਵਪਾਰੀ -270
- ਪਿੰਡ ਵਿਚ ਪਹਿਲਾ ਸਿੱਖ ਪਰਿਵਾਰ -281
- ਪੰਜ ਪੀੜ੍ਹੀਆਂ ਤੋਂ ਪੜ੍ਹਿਆ ਟੱਬਰ -286
- ਪਿੰਡ ਦੇ ਧਰਮ ਸਥਾਨ -288
- ਮੋਹਤਬਰ ਬੰਦੇ -303
- ਰਾਜਿੰਦਰ ਸਿੰਘ ਬਿਲਿੰਗ ਉਰਫ਼ ਜੋਰਾ ਸਿੰਘ -330
- ਪਰਦੇਸੀਂ ਵੱਸਦਾ ਪਿੰਡ -333
- ਪਿੰਡ ਦੇ ਮਸ਼ਹੂਰ ਲਾਣੇ -351
- ਕੁਝ ਜਾਣਕਾਰੀ ਆਪਣੇ ਵਡੇਰਿਆਂ ਬਾਰੇ -354
- ਬਿਲਿੰਗ ਗੋਤ ਦੀਆਂ ਚਾਰ ਪੱਤੀਆਂ -357
ਹਵਾਲੇ[ਸੋਧੋ]
- ↑ Service, Tribune News. "ਮੇਰਾ ਪਿੰਡ ਮੇਰੇ ਲੋਕ: ਅਵਤਾਰ ਸਿੰਘ ਬਿਲਿੰਗ". Tribuneindia News Service. Retrieved 2023-05-04.