ਸਮੱਗਰੀ 'ਤੇ ਜਾਓ

ਮੇਰਾ ਪੀਆ ਘਰ ਆਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਰਾ ਪੀਆ ਘਰ ਆਇਆ ( میرا پیا گھر آیا) 18ਵੀਂ ਸਦੀ ਦੇ ਪ੍ਰਸਿੱਧ ਪੰਜਾਬੀ ਸੂਫੀ ਸੰਤ ਅਤੇ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਲਿਖੀ ਇੱਕ ਪੰਜਾਬੀ ਸੂਫੀ ਕਾਫੀ ਹੈ। ਉਸਨੇ ਇਹ ਕਾਫੀ ਆਪਣੇ ਮੁਰਸ਼ਦ ਸ਼ਾਹ ਇਨਾਇਤ ਕਾਦਿਰੀ ਦੀ ਵਾਪਸੀ 'ਤੇ ਰਚੀ ਸੀ। [1] ਇਹ ਕਵਿਤਾ ਜ਼ਿਆਦਾਤਰ ਕੱਵਾਲੀ ਗਾਇਕੀ ਦਾ ਹਿੱਸਾ ਹੈ। ਇਹ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚੋਂ ਇੱਕ ਹੈ ਅਤੇ ਉਸਦੀ ਐਲਬਮ, ਕੱਵਾਲੀ: ਦ ਅਸੈਂਸ਼ੀਅਲ ਕਲੈਕਸ਼ਨ ਦਾ ਹਿੱਸਾ ਹੈ। [2]

ਗੀਤ ਨੂੰ ਅਨੇਕ ਮਸ਼ਹੂਰ ਕਲਾਕਾਰਾਂ ਨੇ ਗਾਇਆ ਹੈ, ਜਿਵੇਂ ਨੁਸਰਤ ਫ਼ਤਿਹ ਅਲੀ ਖ਼ਾਨ, ਸਾਬਰੀ ਬ੍ਰਦਰਜ਼ (ਭਾਵ ਗੁਲਾਮ ਫ਼ਰੀਦ ਸਾਬਰੀ ਅਤੇ ਮਕਬੂਲ ਅਹਿਮਦ ਸਾਬਰੀ ), ਕੱਵਾਲ ਬਹਾਉਦੀਨ ਖ਼ਾਨ, ਰਾਹਤ ਫਤਿਹ ਅਲੀ ਖ਼ਾਨ, ਸ਼ੇਰ ਅਲੀ ਅਤੇ ਮੇਹਰ ਅਲੀ, ਬਦਰ ਮੀਆਂਦਾਦ, ਸ਼ੇਰ ਮੀਆਂਦਾਦ ਕੱਵਾਲ, ਅਤੇ ਫਰੀਦ ਅਯਾਜ਼ ਅਤੇ ਅਬੂ ਮੁਹੰਮਦ

ਮੌਲਿਕ ਕਾਫੀ[ਸੋਧੋ]

ਘੜਿਆਲੀ ਦਿਓ ਨਿਕਾਲ ਨੀ, ਅੱਜ ਪੀ ਘਰ ਆਇਆ ਲਾਲ ਨੀ। ਟੇਕ।
ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ।
ਮੇਰੇ ਮਨ ਦੀ ਬਾਤ ਜੇ ਪਾਵੇ, ਹੱਥੋਂ ਚਾ ਸੱਟੇ ਘੜਿਆਲ ਨੀ।
ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁੱਘੜਾਂ ਤਾਨ ਤਰਾਨਾ।
ਨਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮੱਧ ਪਿਆਲਾ ਦੇਣ ਕਲਾਲ ਨੀ।
ਮੁੱਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉਠ ਗਿਆ ਸਾਰਾ।
ਰੈਣ ਵਧੇ ਕੁਝ ਕਰੋ ਪਸਾਰਾ, ਦਿਨ ਅੱਗੇ ਧਰੋ ਦੀਵਾਲ ਨੀ।
ਮੈਨੂੰ ਆਪਣੀ ਖ਼ਬਰ ਨਾ ਕਾਈ, ਕਿਆ ਜਾਣਾ ਮੈਂ ਕਿਤ ਵਿਆਹੀ।
ਇਹ ਗੱਲ ਕਿਉਂਕਰ ਛਪੇ ਛਪਾਈ, ਹੁਣ ਹੋਇਆ ਫ਼ਜ਼ਲ ਕਮਾਲ ਨੀ।
ਟੂਣੇ ਕਾਮਣ ਕਰੇ ਬਥੇਰੇ, ਸਿਹਰੇ ਆਏ ਵੱਡ ਵਡੇਰੇ।
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇੇ ਇਹਦੇ ਨਾਲ ਨੀ।
ਬੁਲ੍ਹਾ ਸ਼ਹੁ ਦੀ ਸੇਜ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ।
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ।

ਹਵਾਲੇ[ਸੋਧੋ]

  1. "Pak qawwals have Dilli roots - Times of India". articles.timesofindia.indiatimes.com. Archived from the original on 23 September 2012. Retrieved 17 January 2022.
  2. "The Hindu : Chords & Notes". www.hindu.com. Archived from the original on 10 March 2004. Retrieved 17 January 2022.