ਸ਼ਾਹ ਇਨਾਇਤ ਕਾਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਾਹ ਇਨਾਇਤ ਉਲ੍ਹਾ ਕਾਦਰੀ ਸ਼ਤਾਰੀ ਕਸੂਰੀ ਪੁਰਾਣੇ ਪੰਜਾਬ ਦੇ ਪ੍ਰਮੁੱਖ ਸੂਫ਼ੀ ਸੰਤ ਸਨ। ਉਹ ਮਸ਼ਹੂਰ ਪੰਜਾਬੀ ਕਵੀਆਂ; ਬੁੱਲੇ ਸ਼ਾਹ ਅਤੇ ਵਾਰਿਸ਼ ਸ਼ਾਹ ਦੇ ਮੁਰਸ਼ਿਦ ਵਜੋਂ ਜਾਣਿਆ ਜਾਂਦਾ ਹੈ।[1] ਬੁੱਲਾ ਆਪਣੇ ਮੁਰਸ਼ਿਦ ਨੂੰ ਇੰਤਹਾ ਇਸ਼ਕ ਕਰਦਾ ਸੀ। ਉਸ ਬਾਰੇ ਬੁੱਲ੍ਹਾ ਕਹਿੰਦਾ ਹੈ:

ਬੁੱਲ੍ਹਾ ਸ਼ਹੁ ਦੀ ਸੁਣੋ ਹਕਾਇਤ, ਹਾਦੀ ਫੜਿਆ ਹੋਈ ਹਦਾਇਤ,
ਮੇਰਾ ਸਾਈਂ ਸ਼ਾਹ ਅਨਾਇਤ, ਉਹੋ ਲੰਘਾਵੇ ਪਾਰ।

ਜ਼ਿੰਦਗੀ[ਸੋਧੋ]

ਅਬੂ ਅਲਮਾਰਫ਼ ਮੁਹੰਮਦ ਇਨਾਇਤ ਉਲ੍ਹਾ ਹਨਫ਼ੀ ਕਾਦਰੀ ਸ਼ਤਾਰੀ ਕਸੂਰੀ ਦਾ ਜਨਮ ਕਸੂਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਪੀਰ ਮੁਹੰਮਦ ਸੀ। ਆਪ ਸ਼ਾਹ ਇਨਾਇਤ ਕਾਦਰੀ ਦੇ ਨਾਮ ਨਾਲ ਜਾਣੇ ਜਾਂਦੇ ਹਨ।

ਉਸਦੇ ਵਡਾਰੂਆਂ ਦਾ ਤਾਅਲੁੱਕ ਲਾਹੌਰ ਨਾਲ ਹੈ ਜੋ ਪੁਸ਼ਤ ਦਰ ਪੁਸ਼ਤ ਉਥੇ ਆਬਾਦ ਸਨ। ਉਹ ਜ਼ਾਤ ਦੇ ਆਰਾਈਂ ਸਨ, ਜੋ ਕਾਸ਼ਤਕਾਰੀ ਅਤੇ ਬਾਗ਼ਬਾਨੀ ਨਾਲ ਵਾਬਸਤਾ ਸਨ। ਮੁਫ਼ਤੀ ਗ਼ੁਲਾਮ ਸਰੂਰ ਕਾਦਰੀ ਮੁਤਾਬਿਕ ਸ਼ਾਹ ਇਨਾਇਤ ਅਜ਼ ਕੌਮ ਬਾਗ਼ਬਾਨ ਯਾਨੀ ਜ਼ਿਮੀਂਦਾਰ ਬੂਦ। ਹਜ਼ਰਤ ਸ਼ਾਹ ਇਨਾਇਤ ਕਾਦਰੀ ਦੇ ਬਜ਼ੁਰਗ ਲਾਹੌਰ ਦੇ ਇਲਾਕਾ ਮਜ਼ਨਗ ਵਿੱਚ ਇੱਕ ਤਕੜੇ ਰਕਬੇ ਤੇ ਕਾਸ਼ਤਕਾਰੀ ਕਰਦੇ ਸਨ। ਖੇਤੀਬਾੜੀ ਉਨ੍ਹਾਂ ਦਾ ਆਰਥਿਕ ਜ਼ਰੀਆ ਸੀ।

ਸ਼ਾਹ ਇਨਾਇਤ ਨੇ ਮੁਢਲੀ ਵਿਦਿਆ ਕਸੂਰ ਵਿੱਚ ਹਾਸਲ ਕੀਤੀ ਅਤੇ ਉਸ ਦੇ ਬਾਅਦ ਲਾਹੌਰ ਪਹੁੰਚ ਕੇ ਹਜ਼ਰਤ ਸ਼ਾਹ ਮੁਹੰਮਦ ਰਜ਼ਾ ਕਾਦਰੀ ਅਲਸ਼ਤਾਰੀ ਲਾਹੌਰੀ ਦੀ ਹਲਕਾ ਦਰਸ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਰਾਹੀਂ ਹੀ ਕਾਦਰੀ ਸਿਲਸਿਲੇ ਵਿੱਚ ਬੈਤ ਹੋਏ ਅਤੇ ਮੁਰਸ਼ਦ ਦੀ ਖ਼ਿਦਮਤ ਵਿੱਚ ਰਹਿ ਕੇ ਤਕਮੀਲ ਸਲੋਕ ਔਰ ਖ਼ਿਰਕਾ ਖ਼ਿਲਾਫ਼ਤ ਹਾਸਲ ਕੀਤੀ। ਫਿਰ ਮੁਰਸ਼ਦ ਦੇ ਹੁਕਮ ਤੇ ਕਸੂਰ ਆ ਗਏ। ਉਥੇ ਹਲਕਾ ਦਰਸ ਬਹੁਤ ਵਸੀਅ ਹੋ ਗਿਆ ਅਤੇ ਉਥੋਂ ਦੇ ਲੋਕ ਵਿਦਿਅਕ ਅਤੇ ਰੂਹਾਨੀ ਪਿਆਸ ਬੁਝਾਉਣ ਲੱਗੇ। ਕਸੂਰ ਦੇ ਹਾਕਮ ਹੁਸੈਨ ਖ਼ਾਨ ਖ਼ਵੀਸ਼ਗੀ (ਅਫ਼ਗ਼ਾਨ) ਨੂੰ ਇਹ ਬਾਤ ਰੜਕਣ ਲੱਗੀ ਤਾਂ ਉਸਨੇ ਆਪ ਨੂੰ ਕਸੂਰ ਤੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ। ਆਪ ਫਿਰ ਲਾਹੌਰ ਆ ਗਏ ਅਤੇ ਉਥੇ ਆਪਣਾ ਪੱਕਾ ਟਿਕਾਣਾ ਬਣਾ ਲਿਆ।

ਕੁਝ ਹੋਰ ਨੋਟ[ਸੋਧੋ]

ਸਈਦ ਅਹਿਸਾਨ ਉਲਾ "ਪੰਜਾਬ ਦੇ ਮਹਾਨ ਸੂਫੀ ਕਵੀ" ਵਿੱਚੋਂ ਹਵਾਲਾ:

"ਦ ਵਜ਼ਾਈ-ਏ-ਕਲਾਂ" ਉਸ ਦੀ ਮੌਤ ਦਾ ਸਾਲ ਬਾਦਸ਼ਾਹ ਮੁਹੰਮਦ ਸ਼ਾਹ ਜਹਾਨ ਦੇ ਵੇਲੇ ਦੇ ਦੌਰਾਨ 1728 ਈਸਵੀ ਦਿੰਦਾ ਹੈ। ਉਸ ਨੇ ਫ਼ਾਰਸੀ ਅਤੇ ਅਰਬੀ ਦਾ ਚੰਗਾ ਗਿਆਨ ਹਾਸਲ ਕੀਤਾ ਸੀ। ਉਹ ਇੱਕ ਅਰਾਈਂ ਘਰ ਵਿੱਚ ਪੈਦਾ ਹੋਇਆ ਸੀ, ਉਸ ਦੀ ਵੰਸ਼ ਦਮਿਸਕ ਦੇ ਅਰਬੀ ਕਬੀਲਿਆਂ ਨਾਲ ਜੁੜਦਾ ਹੈ ਜੋ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤੀ ਉਪਮਹਾਦੀਪ ਪਹੁੰਚੇ ਸਨ।[2]<ref>http://araincounciluk.com/acuk/wp/?page_id=41</re

ਮੁੱਖ ਲਿਖਤਾਂ[ਸੋਧੋ]

  • ਗ਼ਾਇਤ ਅਲਹਵਾਸ਼ੀ
  • ਮਲਤਕਤ ਅਲਹਕਾਇਕ ਸ਼ਰ੍ਹਾ ਕਨਜ਼ ਅਲ ਦਕਾਇਕ
  • ਤਨਕੀਹ ਅਲਮਰਾਮ ਫ਼ੀ ਮਬਹਸ ਅਲਵਜੂਦ
  • ਲਤਾਇਫ਼ ਗ਼ੈਬੀਹ
  • ਅਜ਼ਕਾਰ ਕਾਦਰੀਆ
  • ਮਜਮੂਆ ਇਰਫ਼ਾਨੀ ਸ਼ਰ੍ਹਾ ਮਜਮੂਆ ਸੁਲਤਾਨੀ
  • ਰਿਸਾਲਾ ਦਰ ਮਸਲਾ ਹਰਬ ਵ ਦਾਰ ਅਲਹਰਬ
  • ਜ਼ੈਲ ਐਗ਼ਲਾਤ ਫ਼ੀ ਮਿਸਾਈਲ ਅਲ ਗ਼ਸਬ ਫ਼ੀ ਅਲਾਫ਼ਰਾਤ

ਹਵਾਲੇ[ਸੋਧੋ]