ਮੈਗਾ ਫੂਡ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

thumb|ਟੁਮਕਰ ਕਰਨਾਟਕ ਵਿੱਚ ਇਕ ਫੂਡ ਪਾਰਕ ਦਾ ਉਦਘਾਟਨ

ਮੈਗਾ ਫੂਡ ਪਾਰਕ (ਅੰਗਰੇਜ਼ੀ:  Mega Food Park) ਭਾਰਤ ਸਰਕਾਰ ਦੀ ਖ਼ੁਰਾਕ ਸੁਧਰਾਈ ਸਨਅਤ ਦੀ ਵਜ਼ਾਰਤ ਦੀ ਇਕ ਸਕੀਮ ਹੈ ਜਿਸ ਦਾ ਸੰਕਲਪ ਤੇ ਟੀਚਾ " ਪੈਦਾਵਾਰ ਦਾ ਖੇਤਾਂ ਤੋਂ , ਇਕ ਸੰਗ੍ਰਿਹ ਕੇਂਦਰਾਂ ਤੇ ਮੁਢਲੇ ਸੁਧਰਾਈ  ਕੇਂਦਰਾਂ ਦੇ ਜਾਲ ਰਾਹੀਂ , ਸੁਧਰਾਈ ਸਨਅਤਾਂ ਨਾਲ , ਤੇ ਅੱਗੋਂ  ਖਪਤਕਾਰ ਮੰਡੀ ਨਾਲ ਸਿੱਧਾ ਸੰਪਰਕ ਪੈਦਾ ਕਰਨਾ ਹੈ।" [1]ਇਸ ਸਭ ਦਾ ਮੰਤਵ , ਖ਼ੁਰਾਕ ਪੈਦਾਵਾਰ ਵਿੱਚ , ਸੁਧਰਾਈ ਸਨਅਤ ਦੇ ਹਿੱਸੇ ਨੂੰ ੬% ਤੋਂ ੨੦% ਤੱਕ ਵਧਾਉਣਾ ਤੇ ਭਾਰਤ ਦਾ ਖਾਧ ਪਦਾਰਥਾਂ ਦੇ ਗਲੋਬਲ ਵਪਾਰ ਦੇ ਹਿੱਸੇ ਨੂੰ ਸਾਲ ੨੦੧੫ ਤੱਕ ੩% ਵਧਾਉਣਾ ਸੀ।

ਇਕ ਅਨੁਮਾਨ ਮੁਤਾਬਕ ਇਸ ਸਕੀਮ ਨਾਲ ਭਾਰਤ ਦੀ ਖਾਧ ਪਦਾਰਥਾਂ ਦੀ ਸਨਅਤ ਨੇ ਸਾਲ ੨੦੧੫ ਤੱਕ ੨੦੦ ਮਿਲੀਅਨ ਅਮਰੀਕੀ ਡਾਲਰ ਤੋਂ ੩੧੦ ਮਿਲੀਅਨ ਅਮਰੀਕੀ ਡਾਲਰ ਦੇ ਪੱਧਰ ਤੇ ਜਾਣਾ ਮਿਥਿਆ ਸੀ।

ਸਕੀਮ ਦੀਆਂ ਖ਼ੂਬੀਆਂ[1] [ਸੋਧੋ]

  • ਸਰਕਾਰ ਹਰੇਕ ਫੂਡ ਪਾਰਕ ਲਈ ਕੰਪਨੀਆਂ ਦੇ ਸਮੂਹ ਨੂੰ ੫੦ ਕਰੋੜ ਰੁਪਏ ਤੱਕ ਦਾ ਫੰਡ ਮੁਹੱਈਆ ਕਰਵਾਉਂਦੀ ਹੈ। 
  • ਇਕ ਪਾਰਕ ਵਿੱਚ ੩੦-੩੫ ਖਾਧ ਪਦਾਰਥ ਇਕਾਈਆਂ ਦੇ ਕਾਇਮ  ਹੋਣ ਦੀ ਉਮੀਦ  ਰੱਖੀ ਜਾਂਦੀ ਹੈ।
  • ਕੰਪਨੀਆਂ ਕੋਲ਼ੋਂ ੨੫੦ ਕਰੋੜ ਰੁਪਏ ਦੇ ਸਮੂਹਿਕ ਨਿਵੇਸ਼ ਦੀ ਆਸ ਕੀਤੀ ਜਾਂਦੀ ਹੈ।
  • ਇਸ ਤਰਾਂ ੪੦੦-੫੦੦ ਕਰੋੜ ਰੁਪਏ ਦੀ ਵੱਟਕ ਤੇ ੩੦੦੦੦ ਦੇ ਲਗਭਗ ਰੁਜ਼ਗਾਰ ਅਵਸਰ ਹਰੇਕ ਫੂਡ ਪਾਰਕ ਤੋਂ ਉਪਜਣ ਦੀ ਉਮੀਦ ਹੁੰਦੀ ਹੈ।[1]

ਸਥਿਤੀ[ਸੋਧੋ]

ਕੇਂਦਰ ਸਰਕਾਰ ਦੁਆਰਾ ੪੨ ਅਜਿਹੇ ਫੂਡ ਪਾਰਕਾਂ ਦੀ ਯੋਜਨਾ ਹੈ।੨੫ ਪਾਰਕਾਂ ਦੀ ਵੱਖ ਵੱਖ ਰਾਜਾ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।[2] [3]  ਬਾਕੀ ਰਹਿੰਦੇ ੧੭ ਲਈ ਸਰਕਾਰ ਕੋਲ ਕਈ ਕੰਪਨੀਆਂ , ਆਪਣੀ ਇੱਛਾ ਪ੍ਰਗਟਾਈ ਕਰ ਚੁਕੀਆਂ ਹਨ।

ਹਵਾਲੇ[ਸੋਧੋ]