ਮੈਰੀ ਤੁਸਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਰੀ ਤੁਸਾਦ
Madame Tussaud, age 42.jpg
42 ਸਾਲ ਦੀ ੳੁਮਰ ਵਿੱਚ ਮੈਰੀ ਤੁਸਾਦ
ਜਨਮ ਅੈਨਾ ਮਾਰੀਅਾ ਗਰੋਸੋਲਟਜ਼
1 ਦਸੰਬਰ 1761
ਸਟਰਾਸਬਰਗ, ਕਿੰਗਡਮ ਅਾਫ ਫਰਾਂਸ
ਮੌਤ 16 ਅਪ੍ਰੈਲ਼ 1850 (ੳੁਮਰ 88)
ਲੰਡਨ, ੲਿੰਗਲੈਂਡ
ਰਾਸ਼ਟਰੀਅਤਾ ਫ੍ਰੈਂਚ
ਪ੍ਰਸਿੱਧੀ  ਮੋਮ ਦੀ ਮੂਰਤੀਕਲਾ
Notable work ਮੈਡਮ ਤੁਸਾਦ ਮਿਊਜ਼ੀਅਮ

ਅੈਨਾ ਮਾਰੀਅਾ "ਮੈਰੀ" ਤੁਸਾਦ (ਫ੍ਰੈਂਚ ਗਰੋਸੋਲਟਜ਼, 1 ਦਸੰਬਰ 1761 ਤੋਂ 16 ਅਪ੍ਰੈਲ 1850) ੲਿੱਕ ਫ੍ਰੈਂਚ ਕਲਾਕਾਰ ਸੀ, ਜੋ ਮੋਮ ਦੀ ਕਲਾਕਾਰੀ ਅਤੇ ਮੈਡਮ ਤੁਸਾਦ ਮਿਊਜ਼ੀਅਮ (ਲੰਡਨ) ਲੲੀ ਜਾਣੀ ਜਾਂਦੀ ਹੈ।

ਮੁੱਢਲਾ ਜੀਵਨ[ਸੋਧੋ]

ਮੈਰੀ ਤੁਸਾਦ (ਜਨਮ: ਮਾਰੀਅਾ ਗਰੋਸੋਲਟਜ਼, 1 ਦਸੰਬਰ 1761) ਸਟਰਾਸਬਰਗ, ਫਰਾਂਸ ਵਿਖੇ ਪੈਦਾ ਹੋੲੀ ਸੀ। ਮੈਰੀ ਦੇ ਜਨਮ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਉਸਦਾ ਪਿਤਾ, ਜੋਸਫ਼ ਗਰੋਸੋਲਟਜ਼, ਸੱਤ ਸਾਲ ਜੰਗ ਵਿੱਚ ਮਾਰਿਅਾ ਗਿਅਾ ਸੀ। ਜਦੋਂ ਮੈਰੀ 6 ਸਾਲ ਦੀ ਦੀ ਤਾਂ ੳੁਸਦੀ ਮਾਂ ਐਨ-ਮੈਰੀ ਵਾਲਡਰ ੳੁਸਨੂੰ ਬਰਨ, ਸਵਿਟਜ਼ਰਲੈਂਡ ਲੈ ਅਾੲੀ। ੲਿੱਥੇ ੳੁਸਦੀ ਮਾਂ ਡਾ: ਫਿਲਪ ਕ੍ਰੀਟੀਅਸ ਲੲੀ ਕੰਮ ਕਰਦੀ ਸੀ, ਜੋ ਮੋਮ ਮਾਡਲਿੰਗ ਕਰਦਾ ਸੀ ਅਤੇ ਇੱਕ ਡਾਕਟਰ ਸੀ। ਕ੍ਰੀਟੀਅਸ ਨੇ ਤੁਸਾਦ ਨੂੰ ਮੋਮ ਮਾਡਲਿੰਗ ਦੀ ਕਲਾ ਸਿਖਾੲੀ ਸੀ। ਤੁਸਾਦ ਨੇ ਆਪਣੀ ਪਹਿਲੀ ਮੋਮ ਦੀ ਮੂਰਤੀ 1771 ਵਿੱਚ ਵੋਲਟੇਅਰ ਦੀ ਤਿਆਰ ਕੀਤੀ ਸੀ। [1] 17 ਸਾਲ ਦੀ ਉਮਰ ਵਿੱਚ ਉਹ ਪੈਲੇਸ ਆਫ ਵਰਸਾਈ ਵਿਖੇ ਫਰਾਂਸ ਦੇ ਸੋਲ੍ਹਵੇਂ ਕਿੰਗ ਲੂਈਸ ਦੀ ਕਲਾਸ ਸਿੱਖਿਅਕ ਬਣ ਗੲੀ। ੳੁਸਨੇ ਰੂਸੋ ਅਤੇ ਬੈਂਜਾਮਿਨ ਫ਼ਰੈਂਕਲਿਨ ਵਰਗੇ ਪ੍ਰਸਿੱਧ ਲੋਕਾਂ ਦੀਅਾਂ ਮੂਰਤੀਅਾਂ ਵੀ ਬਣਾੲੀਅਾਂ ਸਨ।