ਮੈਲਰੀ ਹੇਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਲਰੀ ਹੇਗਨ
ਜਨਮ
ਮੈਲਰੀ ਹਾਈਟਸ ਹੇਗਨ

(1988-12-23) ਦਸੰਬਰ 23, 1988 (ਉਮਰ 35)
ਸਿੱਖਿਆਓਪੇਲਿਕਾ ਹਾਈ ਸਕੂਲ
ਔਬਰਨ ਯੂਨੀਵਰਸਿਟੀ
ਤਕਨਾਲੋਜੀ ਦੀ ਫੈਸ਼ਨ ਇੰਸਟੀਚਿਊਟ
ਪੇਸ਼ਾਨਿਊਜ ਐਂਕਰ
ਕੱਦ5 ft 7 in (1.70 m)
ਖਿਤਾਬਮਿਸ ਬਰੁਕਲਿਨ 2010
ਮਿਸ ਮੈਨਹਟਨ 2011
ਮਿਸ ਨਿਊਯਾਰਕ ਸਿਟੀ 2012
ਮਿਸ ਨਿਊਯਾਰਕ 2012
ਮਿਸ ਅਮਰੀਕਾ 2013
ਮਿਆਦ12 ਜਨਵਰੀ 2013 - 15 ਸਤੰਬਰ 2013
ਪੂਰਵਜਲੌਰਾ ਕਾਪੇਲਰ
ਵਾਰਿਸਨੀਨਾ ਦਾਵੁਲੂਰੀ
ਵੈੱਬਸਾਈਟitsmalloryhagan.com

ਮੈਲਰੀ ਹਾਈਟਸ ਹੇਗਨ (ਜਨਮ 23 ਦਸੰਬਰ, 1988) ਇੱਕ ਅਮਰੀਕੀ ਅਦਾਕਾਰਾ, ਮਾਡਲ ਅਤੇ ਅਤੇ ਬਿਊਟੀ ਕੁਈਨ ਹੈ ਜਿਸ ਨੇ ਮਿਸ ਅਮਰੀਕਾ 2013 ਅਤੇ ਮਿਸ ਨਿਊਯਾਰਕ 2012 ਜਿੱਤਿਆ।ਉਹ ਮਿਸ ਨਿਊਯਾਰਕ ਸਿਟੀ 2012, ਮਿਸ ਮੈਨਹਟਨ 2011, ਮਿਸ ਬਰੁਕਲਿਨ 2010,[1] ਅਤੇ ਦੋ ਵਾਰ ਮਿਸ ਨਿਊਯਾਰਕ ਦੇ ਪਹਿਲੀ ਰਨਰ ਰਹੀ। ਉਹ ਓਪੇਲਿਕਾ, ਅਲਾਬਾਮਾ ਦੀ ਜੱਦੀ ਨਿਵਾਸੀ ਹੈ, ਜਿੱਥੇ ਉਹ ਮਿਸ ਅਲਾਬਾਮਾ ਦੇ ਆਊਟਸਟੈਂਡਿੰਗ ਟੀਨ ਪ੍ਰੋਗਰਾਮ ਵਿਚ ਰਨਰ-ਅਪ ਰਹੀ ਸੀ, ਅਤੇ ਮਿਸ ਅਲਾਬਾਮਾ ਵਿਚ ਇਕ ਗੈਰ-ਫਾਈਨਲਿਸਟ ਟੇਲੈਂਟ ਜੇਤੂ ਸੀ। ਉਸਨੇ ਬਾਲ ਲਿੰਗੀ ਸ਼ੋਸ਼ਣ ਅਤੇ ਰੋਕਥਾਮ ਦੀ ਇੱਕ ਪਲੇਟਫਾਰਮ ਤੇ ਮਿਸ ਅਮਰੀਕਾ ਦਾ ਮੁਕਾਬਲਾ ਜਿੱਤਿਆ। ਉਸਨੇ ਬੰਦੂਕ ਕੰਟਰੋਲ ਦੇ ਮੁੱਦੇ ਤੇ ਵੀ ਹੁੰਗਾਰਾ ਦਿੱਤਾ ਜਿਸ ਵਿੱਚ ਉਸਨੇ ਹਿੰਸਾ ਨਾਲ ਹਿੰਸਾ ਨਾਲ ਲੜਨ ਦਾ ਵਿਰੋਧ ਕੀਤਾ। ਉਹ ਔਬਰਨ ਯੂਨੀਵਰਸਿਟੀ ਵਿਚ ਕਾਲਜ ਦੇ ਪਹਿਲੇ ਸਾਲ ਦੇ ਬਾਅਦ ਨਿਊ ਯਾਰਕ ਚਲੀ ਗਈ। ਉਸਨੇ ਅਲਾਬਾਮਾ ਦੇ ਤੀਜੇ ਕਾਂਗਰੇਸ਼ਨਲ ਜ਼ਿਲ੍ਹੇ ਵਿੱਚ ਇੱਕ ਡੈਮੋਕਰੈਟ ਦੇ ਰੂਪ ਵਿੱਚ 2018 ਵਿੱਚ ਕਾਂਗਰੇਸ਼ਨਲ ਚੋਣ ਵਿੱਚ ਖੜੇ ਹੋਣ ਦਾ ਇਰਾਦਾ ਘੋਸ਼ਿਤ ਕਰ ਦਿੱਤਾ ਹੈ, ਜਿਸ ਵਿੱਚ ਉਸਦਾ ਆਪਣਾ ਸ਼ਹਿਰ ਓਪੇਲਿਕਾ ਵੀ ਸ਼ਾਮਲ ਹੈ। 

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਹੇਗਨ ਓਪੇਲਿਕਾ, ਅਲਾਬਾਮਾ ਤੋਂ ਹੈ ਅਤੇ ਓਪੇਲਿਕਾ ਹਾਈ ਸਕੂਲ ਦੀ 2007 ਦੀ ਗ੍ਰੈਜੂਏਟ ਹੈ।[2] ਉਹ ਉਸ ਮਾਂ ਨਾਲ ਬਿਤਾਏ ਆਪਣੇ ਸ਼ੁਰੂਆਤੀ ਸਾਲਾਂ ਤੋਂ ਪ੍ਰਭਾਵਿਤ ਸੀ ਜੋ ਔਬਰਨ-ਓਪੇਲਿਕਾ ਇਲਾਕੇ ਵਿਚ ਇਕ ਡਾਂਸ ਸਟੂਡੀਓ ਵਿਚ ਕੰਮ ਕਰਦੀ ਸੀ ਜਿੱਥੇ ਉਹ ਪਲੀ ਵੱਡੀ ਹੋਈ ਸੀ। ਉਸ ਦੀ ਦਾਦੀ ਟੈਨਿਸੀ ਵਿਚ ਇਕ ਡਾਂਸ ਸਟੂਡੀਓ ਚਲਾਉਂਦੀ ਸੀ, ਜਿੱਥੇ ਹੇਗਨ ਦਾ ਜਨਮ ਹੋਇਆ ਸੀ।[3] ਉਹ ਔਬਰਨ ਯੂਨੀਵਰਸਿਟੀ ਦੀ ਇੱਕ ਸਾਬਕਾ ਵਿਦਿਆਰਥੀ ਹੈ, ਜਿੱਥੇ ਉਸ ਨੂੰ ਇੱਕ ਸਾਲ ਬਾਇਓਮੈਡੀਕਲ ਸਾਇੰਸ ਦੀ ਪੜ੍ਹਾਈ ਕੀਤੀ। ਉਹ ਪੀ ਬੀਟਾ ਫਾਈ ਅਲਾਬਾਮਾ ਗਾਮਾ ਚੈਪਟਰ,[4] ਨਾਮ ਦੀ ਵਿਦਿਆਰਥਣਾਂ ਦੀ ਜਥੇਬੰਦੀ (ਸੋਰੋਰਿਟੀ) ਦੀ ਮੈਂਬਰ ਸੀ, ਉਹ (ਮੈਰਲਿਨ ਵਾਨ ਡੇਰਬਰ, ਜੈਕੀ ਮੇਅਰ ਅਤੇ ਸੁਜ਼ਨ ਏਕਿਨ ਤੋਂ ਬਾਅਦ) ਮਿਸ ਅਮਰੀਕਾ ਬਣਨ ਵਾਲੀ ਚੌਥੀ ਪੀ ਬੀਟਾ ਫਾਈ ਬਣ ਗਈ ਸੀ। [5]

ਉਹ ਅਕਤੂਬਰ 2008 ਵਿਚ ਬਰੁਕਲਿਨ ਦੇ ਬੇਡਫੋਰਡ-ਸਟੂਵੇਸਾਂਟ ਇਲਾਕੇ ਵਿਚ ਰਹਿਣ ਚਲੀ ਗਈ ਸੀ।  ਉਸ ਦੇ ਉਥੇ ਆਉਣ ਸਮੇਂ, ਉਸ ਕੋਲ 1000 ਡਾਲਰ ਸਨ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਕਾਮਯਾਬੀ ਦਾ ਸੁਪਨਾ ਸੀ। ਕਈ ਸਰੋਤਾਂ ਨੇ ਦੱਸਿਆ ਕਿ ਜਦੋਂ ਉਹ ਮਿਸ ਅਮਰੀਕਾ ਜਿੱਤ ਗਈ ਤਾਂ ਹੇਗਨ ਇੱਕ ਪਾਰਕ ਸਲੋਪ ਨਿਵਾਸੀ ਸੀ।[6] ਵਾਲ ਸਟਰੀਟ ਜਰਨਲ  ਨੇ ਇੱਕ ਦਰੁਸਤੀ ਕੀਤੀ, ਜਿਸ ਦੀ ਪੁਸ਼ਟੀ  ਨਿਊ ਯਾਰਕ ਟਾਈਮਜ਼ ਨੇ ਕੀਤੀ ਕਿ ਉਹ ਉਸ ਸਮੇਂ   ਵਿੰਡਸਰ ਟੇਰੇਸ, ਬਰੁਕਲਿਨ ਦੀ ਨਿਵਾਸੀ ਸੀ।[7] ਹੇਗਨ 2008 ਵਿੱਚ ਆਪਣੇ ਆਗਮਨ ਅਤੇ 2013 ਵਿੱਚ ਉਸ ਦੀ ਮਿਸ ਅਮਰੀਕਾ ਦੀ ਜਿੱਤ ਦੇ ਵਿਚਕਾਰ ਬਰੁਕਲਿਨ ਦੇ ਆਂਢ-ਗੁਆਂਢ ਛੇ ਵੱਖ ਵੱਖ ਥਾਵਾਂ ਤੇ ਰਹਿ ਚੁੱਕੀ ਸੀ, ਜਿਸ ਵਿੱਚ ਸਨਸੈਟ ਪਾਰਕ ਅਤੇ ਵਿਲੀਅਮਸਬਰਗ ਵੀ ਸ਼ਾਮਲ ਹਨ।

ਸੁੰਦਰਤਾ ਮੁਕਾਬਲੇ [ਸੋਧੋ]

ਹੇਗਨ ਨੇ 28 ਮਾਰਚ, 2010 ਨੂੰ ਮਿਸ ਬਰੁਕਲਿਨ ਜਿੱਤਿਆ। ਉਸ ਦੇ ਪੁਰਾਣੇ ਮੁਕਾਬਲਾ ਅਨੁਭਵ ਨੂੰ ਰਿਪੋਰਟ ਕੀਤਾ ਗਿਆ ਹੈ, ਉਹ ਮਿਸ ਅਲਾਬਾਮਾ ਦੇ ਆਊਟਸਟੈਂਡਿੰਗ ਟੀਨ ਪ੍ਰੋਗਰਾਮ ਵਿਚ ਅਤੇ ਮਿਸ ਐਲਬਾਮਾ ਮੁਕਾਬਲੇ ਰਨਰ-ਅਪ ਰਹੀ ਸੀ। ਹਾਲਾਂਕਿ, ਹੇਗਨ ਨੇ ਕਿਹਾ ਕਿ ਮਿਸ ਅਲਾਬਾਮਾ 2008 ਮੁਕਾਬਲੇ ਵਿੱਚ, ਜੋ ਉਸ ਖ਼ਿਤਾਬ ਲਈ ਸਿਰਫ ਇੱਕੋ ਇੱਕ ਕੋਸ਼ਿਸ਼ ਕੀਤੀ ਸੀ, "ਮੈਂ ਇੱਕ ਨੌਨ-ਫਾਈਨਲਿਸਟ ਟੇਲੈਂਟ ਪੁਰਸਕਾਰ ਪ੍ਰਾਪਤ ਕੀਤਾ।"[8] ਉਸ ਨੇ ਮਿਸ ਐਲਬਾਮਾ ਦੇ ਆਊਟਸਟੈਂਡਿੰਗ ਟੀਨ ਮੁਕਾਬਲੇ 13 ਤੋਂ 17 ਸਾਲ ਦੀ ਉਮਰ ਤੱਕ ਭਾਗ ਲਿਆ।

ਹਵਾਲੇ[ਸੋਧੋ]

  1. "Mallory Hagan". Miss Brooklyn 2010. Miss Brooklyn Scholarship Competition. Archived from the original on January 16, 2013. Retrieved January 13, 2013. {{cite web}}: Unknown parameter |dead-url= ignored (|url-status= suggested) (help)
  2. "Miss New York calls Opelika, AL home". WTVM. January 11, 2013. Archived from the original on 2013-11-13. Retrieved 2013-01-14.
  3. "Mallory Hagan Talks About Being Crowned Miss America 2013 (see video)". Fox News. January 15, 2013. Archived from the original on 2013-01-19. Retrieved 2013-01-17. {{cite web}}: Unknown parameter |dead-url= ignored (|url-status= suggested) (help)
  4. "Notable Pi Phis". Pi Beta Phi. Retrieved 2013-01-22.
  5. Pi Beta Phi (January 14, 2013). "@PiBetaPhiHQ status". Twitter. Retrieved 2013-01-22.
  6. Chung, Jen (January 13, 2013). "Photos, Videos: New Miss America Mallory Hagan Is From Park Slope!". Gothamist. Archived from the original on January 14, 2013. Retrieved 2013-01-13. {{cite web}}: Unknown parameter |dead-url= ignored (|url-status= suggested) (help)
  7. "Miss New York Mallory Hagan Named Miss America 2013". The Wall Street Journal. January 13, 2013. Retrieved 2013-01-13.
  8. Harvey, Alec (January 14, 2013). "'War Eagle!': Miss America Mallory Hagan talks football and growing up in Opelika (gallery)". AL.com. Retrieved 2013-01-15.