ਸਮੱਗਰੀ 'ਤੇ ਜਾਓ

ਮੈੈਂ ਰੋ ਨਾ ਲਵਾਂ ਇੱਕ ਵਾਰ!

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਮੈੈਂ ਰੋ ਨਾ ਲਵਾਂ ਇੱਕ ਵਾਰ!"
ਲੇਖਕ ਵਰਿਆਮ ਸਿੰਘ ਸੰਧੂ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਲੰਮੀ ਕਹਾਣੀ
ਪ੍ਰਕਾਸ਼ਨਸਿਰਜਣਾ, ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ
ਪ੍ਰਕਾਸ਼ਨ ਕਿਸਮਪ੍ਰਿੰਟ

ਮੈੈਂ ਰੋ ਨਾ ਲਵਾਂ ਇੱਕ ਵਾਰ! ਕਹਾਣੀ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਲਿਖੀ ਇੱਕ ਲੰਮੀ ਕਹਾਣੀ ਹੈ। ਇਹ ਇਹ ਕਹਾਣੀ ਪਹਿਲਾਂ ਸਿਰਜਣਾ-200 ਅੰਕ ਵਿਚ ਛਪੀ ਹੈ ਅਤੇ ਬਾਅਦ ਵਿੱਚ ਵਰਿਆਮ ਸਿੰਘ ਸੰਧੂ ਨੇ ਇਸ ਕਹਾਣੀ ਨੂੰ ਆਪਣੇ ਨਵੇਂ ਕਹਾਣੀ ਸੰਗ੍ਰਿਹ ਜਮਰੌਦ ਵਿੱਚ ਸ਼ਾਮਿਲ ਕੀਤਾ। ਇਸ ਕਹਾਣੀ ਸੰਗ੍ਰਿਹ ਵਿੱਚ ਕੁੱਲ ਤਿੰਨ ਕਹਾਣੀਆਂ ਹਨ ਅਤੇ ਮੈੈਂ ਰੋ ਨਾ ਲਵਾਂ ਇੱਕ ਵਾਰ! ਇਸ ਸੰਗ੍ਰਿਹ ਦੀ ਆਖਰੀ ਕਹਾਣੀ ਹੈ।[1]

ਪਾਤਰ

[ਸੋਧੋ]
  • ਨਿੰਦਰ (ਮੁੱਖ ਪਾਤਰ)
  • ਛੰਨੋ (ਨਿੰਦਰ ਦੀ ਮਾਂ)
  • ਨੈਤਾ(ਨਿੰਦਰ ਦਾ ਪਿਤਾ)
  • ਜਸਵੰਤ ਸਿੰਘ
  • ਅਜਾਇਬ ਸਿੰਘ
  • ਗੁਰਪਾਲ

ਕਥਾਨਕ

[ਸੋਧੋ]

ਇਹ ਕਹਾਣੀ ਵਰਿਆਮ ਸਿੰਘ ਸੰਧੂ ਦੀ ਇੱਕ ਹੋਰ ਕਹਾਣੀ ਨੌਂ ਬਾਰਾਂ ਦਸ ਦਾ ਅਗਲਾ ਭਾਗ ਜਾਂ ਉਸ ਦਾ ਵਿਸਥਾਰ ਕਿਹਾ ਜਾ ਸਕਦਾ ਹੈ। ਕਹਾਣੀ ਦਾ ਮੁੱਖ ਪਾਤਰ ਨਿੰਦਰ ਪਹਿਲਾਂ ਪਾਠਕਾਂ ਸਾਹਮਣੇ ਨੌਂ ਬਾਰਾਂ ਦਸ ਕਹਾਣੀ ਵਿੱਚ ਪੇਸ਼ ਚੁੱਕਾ ਹੈ। ਉਹ ਬੇਜ਼ਮੀਨੇ ਖੇਤ ਮਜ਼ਦੂਰ ਮਜ਼ਹਬੀ ਸਿੱਖ ਪਰਿਵਾਰ ਦਾ ਮੁੰਡਾ ਹੈ। ਜਵਾਨ ਹੁੰਦਾ ਹੈ ਤਾਂ ਜਿਸ ਸੰਸਾਰ ਵਿੱਚ ਉਹ ਵਿਚਰ ਰਿਹਾ ਹੈ ਉਸ ਵਿੱਚ ਹੱਡ ਭੰਨ ਮਿਹਨਤ, ਜਿਸਮਾਨੀ ਤੌਰ ਤੇ ਚੰਗੀ ਦਿੱਖ ਦੇ ਬਾਵਜੂਦ ਵੀ ਉਸਦੀਆਂ ਸਧਾਰਨ ਜਿਸਮਾਨੀ ਤੇ ਮਾਨਸਿਕ ਲੋੜਾਂ ਦੀ ਪੂਰਤੀ ਦੇ ਆਸਾਰ ਉਸ ਨੂੰ ਨਜ਼ਰ ਆਉਣ ਤੋਂ ਹੱਟ ਜਾਂਦੇ ਹਨ। ਵੀ.ਸੀ.ਆਰ ਅਤੇ ਟੀ.ਵੀ 'ਤੇ ਫਿਲਮਾਂ ਵੇਖਣ ਨਾਲ਼ ਨਿੰਦਰ ਇੱਕ ਸੁਪਨਈ ਸੰਸਾਰ ਦਾ ਨਿਰਮਾਣ ਕਰ ਲੈਂਦਾ ਹੈ। ਪਿੰਡ ਦੇ ਲੋਕ ਉਸ ਨੂੰ ਐਕਟਰ ਕਹਿ ਕਿ ਬਲਾਉਂਦੇ ਹਨ ਅਤੇ ਉਸ ਦੀਆਂ ਗੱਲਾਂ ਦਾ ਮਜਾਕ ਉਡਾਉਂਦੇ ਹਨ। ਉਹ ਆਪਣੀ ਸਾਰੀ ਜ਼ਿੰਦਗੀ ਇਸ ਸੁਪਨਮਈ ਸੰਸਾਰ ਵਿੱਚ ਮਸਤ ਰਹਿੰਦੇ ਹੋਏ ਕੱਢ ਦਿੰਦਾ ਹੈ।[2]

ਹਵਾਲੇ

[ਸੋਧੋ]
  1. ਸੰਧੂ, ਵਰਿਆਮ ਸਿੰਘ (2021). ਜਮਰੌਦ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231571-5.
  2. ਸੰਧੂ, ਵਰਿਆਮ ਸਿੰਘ (2021). ਜਮਰੌਦ. ਸਮਾਣਾ: ਸੰਗਮ ਪਬਲੀਕੇਸ਼ਨ. ISBN 935231571-5.