ਸਮੱਗਰੀ 'ਤੇ ਜਾਓ

ਮੋਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਤੀ
ਮੋਤੀਆਂ ਦੀ ਮਾਲ਼ਾ
ਆਮ
ਵਰਗਖਣਿਜ
ਫ਼ਾਰਮੂਲਾ
(ਵਾਰ-ਵਾਰ ਆਉਂਦੀ ਇਕਾਈ)
CaCO3
ਸ਼ਨਾਖ਼ਤ
ਰੰਗਚਿੱਟਾ, ਗੁਲਾਬੀ, ਚਾਂਦੀ, ਘਸਮੈਲ਼ਾ, ਭੂਰਾ, ਹਰਾ, ਨੀਲਾ, ਕਾਲ਼ਾ ਅਤੇ ਪੀਲ਼ਾ
ਤਰੇੜਕੋਈ ਨ੍ਹੀਂ
ਮੋਹਸ ਸਕੇਲ ਤੇ ਕਠੋਰਤਾ2.5–4.5
ਲਕੀਰwhite
ਵਸ਼ਿਸ਼ਟ ਗਰੂਤਾ2.60–2.85
Dispersionnone
Ultraviolet fluorescenceਕਮਜ਼ੋਰ, ਨਾਪੀ ਨਹੀਂ ਜਾ ਸਕਦੀ। ਖਰਾ ਕਾਲ਼ਾ p .: Red to reddish River-p.: Strong: pale green

ਮੋਤੀ ਕਿਸੇ ਜਿਉਂਦੇ ਖ਼ੋਲਦਾਰ ਕੋਮਲ-ਦੇਹੀ ਜਾਨਵਰ ਦੇ ਕੂਲ਼ੇ ਟਿਸ਼ੂ ਵਿੱਚ ਬਣੀ ਇੱਕ ਕਰੜੀ ਚੀਜ਼ ਹੁੰਦੀ ਹੈ। ਕਿਸੇ ਘੋਗੇ ਦੇ ਸੰਖ ਵਾਙ ਮੋਤੀ ਵੀ ਬਰੀਕ ਅਤੇ ਰਵੇਦਾਰ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੋਇਆ ਹੁੰਦਾ ਹੈ ਜੋ ਸਮਕੇਂਦਰੀ ਪਰਤਾਂ ਵਿੱਚ ਜੰਮਿਆ ਹੁੰਦਾ ਹੈ। ਇੱਕ ਖ਼ਿਆਲੀ ਮੋਤੀ ਮੁਕੰਮਲ ਰੂਪ ਵਿੱਚ ਗੋਲ਼ ਅਤੇ ਪੱਧਰਾ ਹੁੰਦਾ ਹੈ ਪਰ ਹੋਰ ਕਈ ਰੂਪਾਂ ਦੇ ਮੋਤੀ ਵੀ ਮਿਲਦੇ ਹਨ। ਉੱਤਮ ਕਿਸਮ ਦੇ ਮੋਤੀਆਂ ਨੂੰ ਕਈ ਸਦੀਆਂ ਤੋਂ ਸੁਹੱਪਣ ਅਤੇ ਸ਼ਿੰਗਾਰ-ਸਜਾਵਟ ਦੇ ਸਮਾਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸੇ ਕਰ ਕੇ ਮੋਤੀ ਕਿਸੇ ਵਿਰਲੀ, ਦੁਰਲੱਭ, ਨਾਜ਼ਕ, ਸਲਾਹੁਣਯੋਗ ਅਤੇ ਕੀਮਤੀ ਚੀਜ਼ ਦਾ ਲੱਖਣਾ ਬਣ ਗਿਆ ਹੈ।

ਬਾਹਰਲੇ ਜੋੜ[ਸੋਧੋ]