ਸਮੱਗਰੀ 'ਤੇ ਜਾਓ

ਮੋਰਾਂ ਸਰਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਰਾਂ ਸਰਕਾਰ
ਮੋਰਾਂ ਦਾ ਇੱਕ ਚਿੱਤਰ

ਮੋਰਾਂ ਸਰਕਾਰ ਇੱਕ ਭਾਰਤੀ ਮਲਕਾ ਹੈ ਜਿਸ ਨਾਲ ਪੰਜਾਬ-ਦੇ-ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ 1802 ਈਸਵੀ ਵਿੱਚ ਨਿਕਾਹ ਰਚਾਇਆ।[1] ਮਹਾਰਾਣੀ ਬਣਨ ਤੋਂ ਪਹਿਲਾਂ ਮੋਰਾਂ ਸਰਕਾਰ ਇੱਕ ਤਵਾਇਫ਼ ਸੀ, ਇਹਨਾਂ ਨਾਲ ਨਿਕਾਹ ਰਚਾਉਣ ਬਦਲੇ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਹੋਰਾਂ ਨੇ, ਤਨਖ਼ਾਹ (ਸਜ਼ਾ) ਲਗਾਉਣ ਲਈ, ਮਹਾਰਾਜੇ ਦੀਆਂ ਮੁਸ਼ਕਾਂ ਬੰਨੀਆਂ ਸਨ। ਇਹ ਗ਼ਲਤ ਸੂਚਨਾ ਹੈ । ਅਕਾਲੀ ਫੂਲਾ ਸਿੰਘ ਵਾਲੀ ਸਾਖੀ ਮਾਈ ਮੋਰਾਂ ਨਾਲ ਨਿਕਾਹ ਕਰਵਾਉਣ ਸਮੇਂ ਦੀ ਨਹੀਂ ਹੈ । ਇਹ ਸਾਖੀ ਪੰਥਕ ਵਿਦਵਾਨਾਂ ਨੇ ਬਹੁਤ ਪਿੱਛੋਂ ਗੁਲ ਬਦਨ ਨਾਚੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ 1819 ਵਿੱਚ ਘੜੀ ਹੈ । ਮਾਈ ਮੋਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਨਿਕਾਹ 1802 ਵਿੱਚ ਹੁੰਦਾ ਹੈ ।

ਜੀਵਨ

[ਸੋਧੋ]

ਲਹੌਰ ਅਤੇ ਅੰਮ੍ਰਿਤਸਰ ਵਿਚਕਾਰ ਮਖਣਪੁਰ (ਹੁਣ ਪਾਕਿਸਤਾਨ ਵਿੱਚ) ਦੇ ਇੱਕ ਮੁਸਲਮਾਨ ਪਰਿਵਾਰ ਵਿੱਚ ਮੋਰਾਂ (ਮੋਰਨੀ ਜਿਹੀ) ਸਰਕਾਰ ਦੀ ਪੈਦਾਇਸ਼ ਹੋਈ ਸੀ। ਨਾਚ-ਗਾਣਾ ਇਸ ਟੱਬਰ ਦਾ ਪੇਸ਼ਾ ਸੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਜਿਸ ਖਿੱਤੇ ਵਿੱਚ ਇਸਨੂੰ ਮਿਲਿਆ ਕਰਦਾ ਸੀ ਅਜੋਕੇ ਸਮੇਂ ਵਿੱਚ ਉਥੋਂ ਭਾਰਤ ਅਤੇ ਪਾਕਿਸਤਾਨ ਨੂੰ ਵੰਡਦੀ ਰੇਖਾ ਲੰਘਦੀ ਹੈ। ਮੁਜ਼ਾਹਰਾ-ਏ-ਰਕਸ ਲਈ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਸ ਬਾਰਾਦਰੀ ਵਿੱਚ ਜਾਂਦੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਦੇ ਐਨ ਦਰਮਿਆਨ ਵਿੱਚ ਹੈ। ਉਦੋਂ ਤੋਂ ਹੀ ਇਹ ਸਥਾਨ ਪੁਲ-ਕੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਪੁਲ-ਮੋਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।[2] ਸਿਖਰ ਜਵਾਨੀ, 21ਵੇਂ ਵਰੇ "ਮਹਾਰਾਜਾ ਰਣਜੀਤ ਸਿੰਘ" ਵਜੋਂ ਤਖ਼ਤਪੋਸ਼ੀ ਦੇ ਅਗਲੇ ਹੀ ਸਾਲ ਜਦੋਂ ਮੋਰਾਂ ਨੇ ਰਣਜੀਤ ਸਿੰਘ ਨਾਲ ਵਿਆਹ ਰਚਾਇਆ ਤਾਂ ਉਸਨੂੰ ਦਰਬਾਰੀ ਤੌਰ ਉੱਪਰ "ਮਹਾਰਾਣੀ ਸਾਹਿਬਾ" ਦਾ ਖ਼ਿਤਾਬ ਹਾਸਿਲ ਹੋਇਆ।[3] ਮਹਾਰਾਜੇ ਨੇ ਰਾਣੀ ਸਾਹਿਬਾ ਦੀ ਸ਼ਾਨ ਵਿੱਚ ਇੱਕ ਸਿੱਕਾ ਵੀ ਜਾਰੀ ਕੀਤਾ।[4] ਮਹਾਰਾਣੀ ਸਾਹਿਬਾ ਨੂੰ ਵਿਦਵਤਾ ਅਤੇ ਕਲਾਵਾਂ ਵਿੱਚ ਮਾਹਿਰ ਤਸਲੀਮ ਕੀਤਾ ਜਾਂਦਾ ਸੀ। ਆਪਜੀ ਦੇ ਨਰਮ ਦਿਲ ਦਾ ਉੱਚਾ ਨਾਮ ਸੀ, ਦਾਨ-ਪੁੰਨ ਅਤੇ ਲੋੜਵੰਦ ਗਰੀਬ-ਗੁਰਬੇ ਦੀ ਇਮਦਾਦ ਕਰਨ ਲਈ ਅਤੇ ਨਾਲ ਹੀ ਕਈ ਅਣਗੋਲੇ ਝੰਝਟਾਂ ਨੂੰ ਅਕਸਰ ਮਹਾਰਾਜੇ ਦੇ ਤਹਿਤ-ਏ-ਤਵੱਜੋ ਲਿਆਉਣ ਲਈ ਮਸ਼ਹੂਰ ਸੀ[5]

ਮੋਰਾਂ ਦੀ ਦਰਖ਼ਾਸਿਤ ਉੱਪਰ ਮਹਾਰਾਜੇ ਨੇ ਲਾਹੌਰ ਵਿੱਚ ਇੱਕ ਮਸੀਤ ਤਾਮੀਰ ਕਰਵਾਈ, 'ਮਸਜਿਦ-ਏ-ਤਵਾਇਫ਼' ਜਿਸਦਾ ਨਾਮ ਪਿਆ; 1998 ਵਿੱਚ ਇਸ ਦਾ ਨਾਮ ਬਦਲ ਕੇ "ਮਾਈ ਮੋਰਾਂ ਦੀ ਮਸਜਿਦ" ਕਰ ਦਿੱਤਾ ਗਿਆ।[6]

ਹਵਾਲੇ

[ਸੋਧੋ]
  1. "Moran, the mystery woman". Tribune India. Retrieved 27 January 2012.
  2. http://www.indianexpress.com/news/memories-of-a-dancing-peacock/837545/1
  3. "The man with 20 wives". Telegraph India. Retrieved 27 January 2012.
  4. "Two emperors in the same mould". Tribune India. Retrieved 27 January 2012.
  5. "Fame and infamy". Business Line. Retrieved 28 January 2012.
  6. "Maharaja-Moran relationship in new light". Tribune India. Retrieved 27 January 2012.