ਸਮੱਗਰੀ 'ਤੇ ਜਾਓ

ਮਹਾਤਮਾ ਗਾਂਧੀ ਦੀ ਹੱਤਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ
ਟਿਕਾਣਾਨਵੀਂ ਦਿੱਲੀ
ਮਿਤੀ30 ਜਨਵਰੀ 1948
ਭਾਰਤੀ ਮਿਆਰੀ ਸਮਾਂ (5:17 ਬਾਅਦ ਦੁਪਹਿਰ)
ਟੀਚਾਮੋਹਨਦਾਸ ਕਰਮਚੰਦ ਗਾਂਧੀ
ਹਥਿਆਰਨੀਮ-ਸਵੈਚਾਲਿਤ ਪਿਸਟਲ
ਮੌਤਾਂ1 (ਗਾਂਧੀ)
ਜਖ਼ਮੀਕੋਈ ਨਹੀਂ
ਅਪਰਾਧੀਨੱਥੂਰਾਮ ਗੋਡਸੇ

ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ 30 ਜਨਵਰੀ 1948 ਦੀ ਸ਼ਾਮ ਨੂੰ ਨਵੀਂ ਦਿੱਲੀ ਸਥਿਤ ਬਿਰਲਾ ਭਵਨ ਵਿੱਚ ਗੋਲੀ ਮਾਰਕੇ ਕੀਤੀ ਗਈ ਸੀ। ਉਹ ਰੋਜ ਸ਼ਾਮ ਨੂੰ ਅਰਦਾਸ ਕਰਿਆ ਕਰਦੇ ਸਨ। 30 ਜਨਵਰੀ 1948 ਦੀ ਸ਼ਾਮ ਨੂੰ ਜਦੋਂ ਉਹ ਸੰਧਿਆਕਾਲੀਨ ਅਰਦਾਸ ਲਈ ਜਾ ਰਹੇ ਸਨ ਉਦੋਂ ਮੁਸਲਿਮ ਵਿਰੋਧੀ ਸੰਘੀ ਵਿਚਾਰਾਂ ਨੂੰ ਪਰਨਾਏ ਨਾਥੂਰਾਮ ਗੋਡਸੇ ਨਾਮ ਦੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੇ ਪੈਰ ਛੂਹੇ ਅਤੇ ਫਿਰ ਸਾਹਮਣੇ ਤੋਂ ਉਨ੍ਹਾਂ ਤੇ ਬੈਰੇਟਾ ਪਿਸਟਲ ਨਾਲ ਤਿੰਨ ਗੋਲੀਆਂ ਦਾਗ ਦਿੱਤੀਆਂ। ਉਸ ਸਮੇਂ ਗਾਂਧੀ ਆਪਣੇ ਪੈਰੋਕਾਰਾਂ ਨਾਲ ਘਿਰੇ ਹੋਏ ਸਨ।

ਇਸ ਮੁਕੱਦਮੇ ਵਿੱਚ ਨਾਥੂਰਾਮ ਗੋਡਸੇ ਸਹਿਤ ਅੱਠ ਲੋਕਾਂ ਨੂੰ ਹੱਤਿਆ ਦੀ ਸਾਜਿਸ਼ ਵਿੱਚ ਆਰੋਪੀ ਬਣਾਇਆ ਗਿਆ ਸੀ। ਇਨ੍ਹਾਂ ਅੱਠਾਂ ਵਿੱਚੋਂ ਇੱਕ ਨੂੰ ਸਰਕਾਰੀ ਗਵਾਹ ਬਨਣ ਦੇ ਕਾਰਨ ਬਰੀ ਕਰ ਦਿੱਤਾ ਗਿਆ। ਇੱਕ (ਵੀਰ ਸਾਵਰਕਰ) ਦੇ ਖਿਲਾਫ ਕੋਈ ਪ੍ਰਮਾਣ ਨਾ ਮਿਲਣ ਕਰ ਕੇ ਅਦਾਲਤ ਨੇ ਬਰੀ ਕਰ ਦਿੱਤਾ। ਇੱਕ ਨੂੰ ਵੱਡੀ ਅਦਾਲਤ ਵਿੱਚ ਅਪੀਲ ਕਰਨ ਤੇ ਮਾਫ ਕਰ ਦਿੱਤਾ ਗਿਆ।

ਅਤੇ ਅਖੀਰ ਵਿੱਚ ਬਚੇ ਪੰਜ ਦੋਸੀਆਂ ਵਿੱਚੋਂ ਤਿੰਨ - ਗੋਪਾਲ ਗੋਡਸੇ, ਮਦਨਲਾਲ ਪਾਹਵਾ ਅਤੇ ਵਿਸ਼ਨੂੰ ਰਾਮ-ਕ੍ਰਿਸ਼ਨ ਕਰਕਰੇ ਨੂੰ ਉਮਰ ਕੈਦ ਹੋਈ ਅਤੇ ਦੋ - ਨੱਥੂਰਾਮ ਗੋਡਸੇ ਅਤੇ ਨਰਾਇਣ ਆਪਟੇ ਨੂੰ ਫਾਂਸੀ ਦੇ ਦਿੱਤੀ ਗਈ।

ਅਧੂਰੀ ਰਹਿ ਗਈ ਆਈਨਸ‍ਟੀਨ ਦੀ ਖਾਹਿਸ਼[ਸੋਧੋ]

ਰਾਜ ਘਾਟ – ਮੋਹਨਦਾਸ ਗਾਂਧੀ ਦੇ ਸਸਕਾਰ ਦੀ ਜਗਾਹ ਤੇ ਯਾਦਗਾਰ

ਆਈਨਸਟੀਨ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਨੂੰ ਮਿਲਣ ਲਈ ਬੇਤਾਬ ਸਨ। ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਅਲਬਾਨੋ ਮੁਲਰ ਦੇ ਸੰਕਲਨ ਦੇ ਅਨੁਸਾਰ 1931 ਵਿੱਚ ਪਿਤਾ ਜੀ ਨੂੰ ਲਿਖੇ ਇੱਕ ਪੱਤਰ ਵਿੱਚ ਆਈਨਸਟੀਨ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ ਸੀ। ਆਈਨਸਟੀਨ ਨੇ ਪੱਤਰ ਵਿੱਚ ਲਿਖਿਆ ਸੀ - ਤੁਸੀਂ ਆਪਣੇ ਕੰਮ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕਾਂ ਤੇ ਵੀ ਅਹਿੰਸਾ ਦੇ ਜਰਿਏ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਜੋ ਹਿੰਸਾ ਦੇ ਰਸਤੇ ਨੂੰ ਖਾਰਿਜ ਨਹੀਂ ਕਰਦੇ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡਾ ਉਦਾਹਰਨ ਦੇਸ਼ ਦੀਆਂ ਸੀਮਾਵਾਂ ਵਿੱਚ ਕੈਦ ਨਹੀਂ ਰਹੇਗਾ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਸਥਾਪਤ ਹੋਵੇਗਾ। ਮੈਂ ਉਮੀਦ ਕਰਦਾ ਹਾਂ ਕਿ ਇੱਕ ਦਿਨ ਮੈਂ ਤੁਹਾਡੇ ਨਾਲ ਮੁਲਾਕਾਤ ਕਰ ਪਾਵਾਂਗਾ।[1]

ਆਈਨਸਟੀਨ ਨੇ ਬਾਪੂ ਜੀ ਬਾਰੇ ਵਿੱਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਦੀਆਂ ਪ੍ਰਾਪਤੀਆਂ ਰਾਜਨੀਤਕ ਇਤਹਾਸ ਵਿੱਚ ਦੁਰਲਭ ਹਨ। ਉਨ੍ਹਾਂ ਨੇ ਦੇਸ਼ ਨੂੰ ਦਾਸਤਾ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਦਾ ਅਜਿਹਾ ਨਵਾਂ ਰਸਤਾ ਚੁਣਿਆ ਜੋ ਮਾਨਵੀ ਅਤੇ ਅਨੋਖਾ ਹੈ। ਇਹ ਇੱਕ ਅਜਿਹਾ ਰਸਤਾ ਹੈ ਜੋ ਪੂਰੀ ਦੁਨੀਆਂ ਦੇ ਸੰਸਕਾਰੀ/ਸਭਿਆਚਾਰੀ ਸਮਾਜ ਨੂੰ ਮਨੁੱਖਤਾ ਬਾਰੇ ਸੋਚਣ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਨੇ ਲਿਖਿਆ ਕਿ ਸਾਨੂੰ ਇਸ ਗੱਲ ਉੱਤੇ ਖੁਸ਼ ਹੋਣਾ ਚਾਹੀਦਾ ਹੈ ਕਿ ਤਕਦੀਰ ਨੇ ਸਾਨੂੰ ਆਪਣੇ ਸਮੇਂ ਵਿੱਚ ਇੱਕ ਅਜਿਹਾ ਵਿਅਕਤੀ ਤੋਹਫੇ ਵਜੋਂ ਦਿੱਤਾ ਜੋ ਆਉਣ ਵਾਲੀਆਂ ਪੀੜੀਆਂ ਲਈ ਰਸਤਾ ਦਰਸਾਊ ਬਣੇਗਾ।[2]

ਹਵਾਲੇ[ਸੋਧੋ]

  1. "Letters of Note: When Einstein wrote to Gandhi". Archived from the original on 2014-08-30. Retrieved 2014-06-06. {{cite web}}: Unknown parameter |dead-url= ignored (|url-status= suggested) (help)
  2. "Albert Einstein on Gandhi". Archived from the original on 2014-06-09. Retrieved 2014-06-06. {{cite web}}: Unknown parameter |dead-url= ignored (|url-status= suggested) (help)