ਮੋਹਨਦਾਸ (ਫ਼ਿਲਮ)
ਦਿੱਖ
ਮੋਹਨਦਾਸ | |
---|---|
ਨਿਰਦੇਸ਼ਕ | ਮਜ਼ਹਰ ਕਾਮਰਾਨ |
ਲੇਖਕ | ਉਦੈ ਪ੍ਰਕਾਸ਼ |
ਨਿਰਮਾਤਾ | ਅਭਾ ਸੋਨਾਕੀਆ |
ਸਿਤਾਰੇ | ਨਕੁਲ ਵੈਦ ਸੋਨਾਲੀ ਕੁਲਕਰਨੀ ਅਦਿਤਿਆ ਸ਼੍ਰੀਵਾਸਤਵ ਸੁਸ਼ਾਂਤ ਸਿੰਘ ਉੱਤਮ ਹਲਧਰ |
ਸਿਨੇਮਾਕਾਰ | ਮਜ਼ਹਰ ਕਾਮਰਾਨ |
ਸੰਪਾਦਕ | ਸੁਰੇਸ਼ ਪਾਈ |
ਸੰਗੀਤਕਾਰ | ਵਿਵੇਕ ਪ੍ਰਿਯਦਰਸ਼ਨ |
ਰਿਲੀਜ਼ ਮਿਤੀਆਂ |
|
ਮਿਆਦ | 112 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਮੋਹਨਦਾਸ ਮਜ਼ਹਰ ਕਾਮਰਾਨ ਦੁਆਰਾ ਨਿਰਦੇਸਿਤ, ਹਿੰਦੀ ਲੇਖਕ ਉਦੈ ਪ੍ਰਕਾਸ਼ ਦੀ ਇੱਕ ਕਹਾਣੀ ਉੱਤੇ ਆਧਾਰਿਤ 2008 ਦੀ ਹਿੰਦੀ ਡਰਾਮਾ ਫਿਲਮ ਹੈ।[2][3]
ਸਾਰ
[ਸੋਧੋ]ਅਨੂਪਪੁਰ ਦੇ ਦਸਤਕਾਰ ਪਰਵਾਰ ਦਾ ਮੋਹਨਦਾਸ ਬਚਪਨ ਤੋਂ ਪੜ੍ਹਨ-ਲਿਖਣ ਵਿੱਚ ਹੋਸ਼ਿਆਰ ਸੀ। ਬੀਏ ਕਰਨ ਉੱਪਰੰਤ ਉਹ ਓਰੀਐਂਟਲ਼ ਕੋਲ ਮਾਈਨਜ ਵਿੱਚ ਨੌਕਰੀ ਲਈ ਆਵੇਦਨ ਕਰਦਾ ਹੈ। ਉਸ ਨੂੰ ਨੌਕਰੀ ਮਿਲ ਜਾਂਦੀ ਹੈ, ਲੇਕਿਨ ਉਸ ਦੀ ਜਗ੍ਹਾ ਕੋਈ ਹੋਰ ਉਸ ਦੇ ਨਾਮ ਤੇ ਨੌਕਰੀ ਕਰਨ ਲੱਗ ਜਾਂਦਾ ਹੈ। ਉਹ ਆਪਣੇ ਆਪ ਨੂੰ ਮੋਹਨਦਾਸ ਦੱਸਦਾ ਹੈ, ਲੇਕਿਨ ਨਕਲੀ ਮੋਹਨਦਾਸ ਉਸ ਦੀ ਪਹਿਚਾਣ ਵਾਪਸ ਨਹੀਂ ਕਰਦਾ। ਅਸਲੀ ਮੋਹਨਦਾਸ ਆਪਣੇ ਨਾਮ ਅਤੇ ਪਹਿਚਾਣ ਦੀ ਲੜਾਈ ਵਿੱਚ ਥਪੇੜੇ ਖਾਂਦਾ ਹੈ। ਇੱਕ ਨਿਊਜ ਚੈਨਲ ਦੀ ਰਿਪੋਰਟਰ ਮੇਘਨਾ ਸੇਨਗੁਪਤਾ ਉਸ ਦੀ ਮਦਦ ਵਿੱਚ ਅੱਗੇ ਆਉਂਦੀ ਹੈ, ਲੇਕਿਨ ਭ੍ਰਿਸ਼ਟ ਆਦਮੀਆਂ ਦੇ ਕੁਚੱਕਰ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ।