ਉਦੈ ਪ੍ਰਕਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਦੈ ਪ੍ਰਕਾਸ਼
ਜਨਮ (1952-01-01) 1 ਜਨਵਰੀ 1952 (ਉਮਰ 69)
ਮਧ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਨਾਗਰਿਕਤਾਭਾਰਤ
ਸਿੱਖਿਆਐਮ ਏ, ਬੀ ਐਸ ਸੀ
ਵਿਧਾਨਾਵਲ, ਕਵਿਤਾ, ਲੇਖ

ਉਦੈ ਪ੍ਰਕਾਸ਼ (ਜਨਮ 1 ਜਨਵਰੀ 1952) ਭਾਰਤ ਦਾ ਇੱਕ ਹਿੰਦੀ ਕਵੀ, ਵਿਦਵਾਨ,[1] ਪੱਤਰਕਾਰ, ਅਨੁਵਾਦਕ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਦੀਆਂ ਕੁੱਝ ਲਿਖਤਾਂ ਦੇ ਅੰਗਰੇਜ਼ੀ, ਜਰਮਨ, ਜਾਪਾਨੀ ਅਤੇ ਹੋਰ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੀਆਂ ਹਨ। ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਮਿਲਦੇ ਹਨ। ਉਨ੍ਹਾਂ ਦੀਆਂ ਕਈ ਕਹਾਣੀਆਂ ਦੇ ਨਾਟ ਰੂਪਾਂਤਰ ਅਤੇ ਸਫਲ ਮੰਚਨ ਹੋਏ ਹਨ। ਉੱਪਰਾਂਤ ਅਤੇ ਮੋਹਨ ਦਾਸ ਦੇ ਨਾਮ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਉੱਤੇ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ, ਜਿਹਨਾਂ ਨੂੰ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਉਦੈ ਪ੍ਰਕਾਸ਼ ਆਪ ਵੀ ਕਈ ਟੀ ਵੀ ਧਾਰਾਵਾਹਿਕਾਂ ਦੇ ਨਿਰਦੇਸ਼ਕ-ਪਟਕਥਾਕਾਰ ਰਹੇ ਹਨ। ਉਸਨੇ ਪ੍ਰਸਿੱਧ ਰਾਜਸਥਾਨੀ ਕਥਾਕਾਰ ਵਿਜੈਦਾਨ ਦੇਥਾ ਦੀਆਂ ਕਹਾਣੀਆਂ ਤੇ ਬਹੁ ਚਰਚਿਤ ਲਘੂ ਫਿਲਮਾਂ ਪ੍ਰਸਾਰ ਭਾਰਤੀ ਲਈ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ ਅਤੇ ਭਾਰਤੀ ਖੇਤੀਬਾੜੀ ਦੇ ਇਤਹਾਸ ਬਾਰੇ ਮਹੱਤਵਪੂਰਣ ਪੰਦਰਾਂ ਕੜੀਆਂ ਦਾ ਸੀਰਿਅਲ ਖੇਤੀਬਾੜੀ=ਕਥਾ ਰਾਸ਼ਟਰੀ ਚੈਨਲ ਲਈ ਨਿਰਦੇਸ਼ਤ ਕੀਤਾ ਹੈ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

 • ਦਰਿਆਈ ਘੋੜਾ
 • ਤਿਰਿਛ
 • ਔਰ ਅੰਤ ਮੇਂ ਪ੍ਰਾਰਥਨਾ
 • ਪਾੱਲਗੋਮਰਾ ਕਾ ਸਕੂਟਰ
 • ਅਰੇਬਾ
 • ਪਰੇਬਾ
 • ਮੋਹਨ ਦਾਸ''
 • ਮੈਂਗੋਸਿਲ
 • ਪੀਲੀ ਛਤਰੀ ਵਾਲੀ ਲੜਕੀ

ਨਿਬੰਧ ਤੇ ਅਲੋਚਨਾ ਸੰਗ੍ਰਹਿ[ਸੋਧੋ]

 • ਈਸ਼ਵਰ ਕੀ ਆਂਚ
 • ਨਯੀ ਸਦੀ ਕਾ ਪੰਚਤੰਤ੍ਰ

ਨਾਵਲਿੱਟ[ਸੋਧੋ]

 • ਪੀਲੀ ਛਤਰੀ ਵਾਲੀ ਲੜਕੀ

ਅਨੁਵਾਦ[ਸੋਧੋ]

 • ਇੰਦਰਾ ਗਾਂਧੀ ਕੀ ਆਖ਼ਿਰੀ ਲੜਾਈ
 • ਕਲਾ ਅਨੁਭਵ
 • ਲਾਲ ਘਾਸ ਪਰ ਨੀਲੇ ਘੋੜੇ
 • ਰੋਮਾਂ ਰੋਲਾਂ ਕਾ ਭਾਰਤ

ਉਨ੍ਹਾਂ ਦੀਆਂ ਕੁਝ ਲਿਖਤਾਂ ਦੇ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕੇ ਹਨ। ਪੰਜਾਬੀ ਵਿੱਚ ਵੀ ਕਾਫੀ ਕੁਝ ਅਨੁਵਾਦ ਮਿਲਦਾ ਹੈ।

ਹੋਰ ਭਾਸ਼ਵਾ ਵਿੱਚ ਅਨੁਵਾਦ[ਸੋਧੋ]

ਅੰਗਰੇਜ਼ੀ ਵਿੱਚ[ਸੋਧੋ]

 • Short Shorts Long Shots
 • Rage Revelry and Romance
 • The Girl with Golden Parasol
 • Mohan Das

ਜਰਮਨ ਵਿੱਚ[ਸੋਧੋ]

 • Das Maedchen mit dem gelben Schirm
 • Und am Ende ein Gebet
 • Der golden Gurtel

ਸਨਮਾਨ[ਸੋਧੋ]

 • ਭਾਰਤਭੂਸ਼ਣ ਅਗ੍ਰਵਾਲ ਪੁਰਸਕਾਰ
 • ਓਮ ਪ੍ਰਕਾਸ਼ ਸਨਮਾਨ
 • ਸ਼੍ਰੀਕਾਂਤ ਵਰਮਾ ਪੁਰਸਕਾਰ
 • ਮੁਕਤਿਬੋਧ ਸਨਮਾਨ
 • ਸਾਹਿਤਕਾਰ ਸਨਮਾਨ

ਹਵਾਲੇ[ਸੋਧੋ]

 1. Arnab Chakladar. "A Conversation with Uday Prakash, part 4". Another Subcontinent. Uday Prakash: Basically, I see myself as a poet first.