ਮੋਹਨ ਦੇਈ ਓਸਵਾਲ ਹਸਪਤਾਲ
ਮੋਹਨ ਦੇਈ ਓਸਵਾਲ ਹਸਪਤਾਲ ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਸਥਿਤ ਹੈ। ਇਹ ਹਪਤਾਲ ਕੈਂਸਰ ਦੇ ਇਲਾਜ ਲਈ ਪੂਰੇ ਪੰਜਾਬ ‘ਚ ਪ੍ਰਸਿੱਧ ਹੈ। ਇਸ ਦੀ ਸਥਾਪਨਾ ਸੰਨ 1984 ‘ਚ ਕੀਤੀ ਗਈ। ਇਹ ਹਸਪਤਾਲ ‘ਓਸਵਾਲ ਗਰੁੱਪ ‘ ਦੇ ਮਾਲਕ ਵਿੱਦਿਆ ਸਾਗਰ ਓਸਵਾਲ ਵੱਲੋਂ ਆਪਣੀ ਧਰਮ ਪਤਨੀ ਮੋਹਨ ਦੇਈ ਦੇ ਦਿਹਾਂਤ ਉਪਰੰਤ ਉਨ੍ਹਾਂ ਦੀ ਯਾਦ ‘ਚ ਬਣਾਇਾਆ ਗਿਆ।
ਇਸ ਹਸਪਤਾਲ ਦਾ ਮੁੱਖ ਟੀਚਾ ਪੰਜਾਬ ਦੇ ਲੋਕਾਂ ਨੂੰ ਪਹੁੰਚ-ਯੋਗ ਦਰਾਂ ‘ਤੇ ਕੈਂਸਰ ਦਾ ਇਲਾਜ ਮੁਹੱਈਆ ਕਰਵਾਉਣਾ ਹੈ।[1]
ਨਾਮ
[ਸੋਧੋ]ਹਸਪਤਾਲ ਦਾ ਨਾਮ ਸ਼੍ਰੀ ਵਿਦਿਆ ਸਾਗਰ ਓਸਵਾਲ ਦੀ ਮਰਹੂਮ ਪਤਨੀ ਸ਼੍ਰੀਮਤੀ ਮੋਹਨ ਦੇਈ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।[2]
ਵਿਭਾਗ
[ਸੋਧੋ]ਭਾਵੇਂ ਕਿ ਇਹ ਹਸਪਤਾਲ ਮੁੱਖ ਤੌਰ ‘ਤੇ ਕੈਂਸਰ ਦੇ ਇਲਾਜ ਲਈ ਜਾਣਿਆ ਜਾਂਦਾ ਹੈ ਪਰ ਇਸ ਵਿੱਚ ਮਨੁੱਖੀ ਸਿਹਤ ਨਾਲ ਸਬੰਧਤ ਵੱਖ-ਵੱਖ ਵਿਭਾਗ ਜਿਵੇਂ ਕਿ ਮੈਡੀਸਨ,ਸਰਜਰੀ,ਅੱਖਾਂ ਦਾ ਵਿਭਾਗ,ਨਿਊਰੋਲੋਜੀ,ਚਮੜੀ ਰੋਗ,ਮਨੋਰੋਗ,ਨਿਊਰੋ ਸਰਜਰੀ ਤੇ ਹੱਡੀ ਰੋਗ ਆਦਿ ਵੀ ਸਥਿਤ ਹਨ। ਹਸਪਤਾਲ ਦੇ ਅੰਦਰ ਨਰਸਿੰਗ ਕਾਲਜ ਵੀ ਸਥਿਤ ਹੈ ਜਿੱਥੇ ਕਿ ਬੀ.ਐੱਸ.ਨਰਸਿੰਗ ਤੇ ਪੈਰਾ ਮੈਡੀਕਲ ਕੋਰਸਾਂ ਦੀ ਪੜ੍ਹਾਈ ਕਰਾਈ ਜਾਂਦੀ ਹੈ।
ਹਵਾਲੇ
[ਸੋਧੋ]- ↑ "Accreditations & Certifications". Mohandai Oswal Hospital (Cancer Hospital) (in ਅੰਗਰੇਜ਼ੀ). Retrieved 2024-07-30.
- ↑ "Facebook". www.facebook.com. Retrieved 2024-07-30.