ਮੋਹਨ ਭੰਡਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਹਨ ਭੰਡਾਰੀ
ਖੱਬੇ ਤੋਂ ਮੋਹਨ ਭੰਡਾਰੀ, ਭੂਸ਼ਨ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼। ਦਸੰਬਰ 1986
ਜਨਮ14 ਫ਼ਰਵਰੀ 1937
ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ
ਮੌਤਨਵੰਬਰ 26, 2021(2021-11-26) (ਉਮਰ 84)
ਕੌਮੀਅਤਭਾਰਤੀ
ਸਿੱਖਿਆਐਮ.ਏ. (ਪੰਜਾਬੀ), ਐਲ.ਐਲ.ਬੀ
ਕਿੱਤਾਕਹਾਣੀਕਾਰ
ਸਰਗਰਮੀ ਦੇ ਸਾਲ20ਵੀਂ ਸਦੀ ਦਾ ਮਗਰਲਾ ਹਿੱਸਾ ਅਤੇ 21ਵੀਂ ਸਦੀ ਦੀ ਆਰੰਭਿਕ ਚੌਥਾਈ
ਪ੍ਰਮੁੱਖ ਕੰਮਮੂਨ ਦੀ ਅੱਖ
ਕਾਠ ਦੀ ਲੱਤ
ਤਿਲਚੌਲੀ
ਬੇਦੀ ਜਿਸੇ ਕਹਿਤੇ ਹੈਂ
ਜੀਵਨ ਸਾਥੀਨਿਰਮਲਾ ਦੇਵੀ
ਔਲਾਦਸੰਜੀਵ ਭੰਡਾਰੀ (ਪੁੱਤਰ)
ਰਾਜੀਵ ਭੰਡਾਰੀ (ਪੁੱਤਰ)
ਰਾਹੁਲ ਭੰਡਾਰੀ (ਪੁੱਤਰ)
ਰਿਸ਼ਤੇਦਾਰਨੱਥੂ ਰਾਮ (ਪਿਤਾ)
ਭਗਵਾਨ ਦੇਵੀ (ਮਾਤਾ)
ਵਿਧਾਨਿੱਕੀ ਕਹਾਣੀ, ਵਾਰਤਕ
ਮੋਹਨ ਭੰਡਾਰੀ ਆਪਣੀ ਪਤਨੀ ਨਾਲ

ਮੋਹਨ ਭੰਡਾਰੀ (14 ਫ਼ਰਵਰੀ 1937 - 26 ਨਵੰਬਰ 2021) ਇੱਕ ਪੰਜਾਬੀ ਕਹਾਣੀਕਾਰ ਸੀ ਜਿਸਨੂੰ 1998 ਵਿੱਚ ਆਪਣੀ ਕਿਤਾਬ ਮੂਨ ਦੀ ਅੱਖ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[1][2] 2015 ਵਿੱਚ ਉਸਨੇ ਰੋਸ ਵਜੋਂ ਇਹ ਇਨਾਮ ਵਾਪਸ ਦੇ ਦਿੱਤਾ ਸੀ।[3]

ਸਾਹਿਤਕ ਜੀਵਨ[ਸੋਧੋ]

ਉਸਨੇ 1953 ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਪਹਿਲੀ ਕਹਾਣੀ ਲਿਖੀ ਸੀ।[4] ਮੋਹਨ ਭੰਡਾਰੀ ਦੀਆਂ ਅੰਗਰੇਜ਼ੀ ਵਿੱਚ ਅਨੁਵਾਦ (ਅਨੁਵਾਦਕ: ਪਰਮਜੀਤ ਸਿੰਘ ਰੁਮਾਣਾ) ਕਹਾਣੀਆਂ ਦੀ ਇੱਕ ਕਿਤਾਬ ‘ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼' ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।[5]

ਰਚਨਾਵਾਂ[ਸੋਧੋ]

 • ਤਿਲਚੌਲੀ
 • ਕਾਠ ਦੀ ਲੱਤ
 • ਗੋਰਾ ਬਾਸ਼ਾ
 • ਮੂਨ ਦੀ ਅੱਖ
 • ਪਛਾਣ
 • ਬੇਦੀ ਜਿਸੇ ਕਹਿਤੇ ਹੈਂ
 • ਇਹ ਅਜਬ ਬੰਦੇ
 • ਬਰਫ਼ ਲਤਾੜੇ ਰੁੱਖ
 • ਕਥਾ-ਵਾਰਤਾ
 • ਮਨੁੱਖ ਦੀ ਪੈੜ
 • ਤਨ ਪੱਤਣ
 • ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼ (ਅੰਗਰੇਜ਼ੀ ਅਨੁਵਾਦ:ਪਰਮਜੀਤ ਸਿੰਘ ਰੁਮਾਣਾ)

ਹਿੰਦੀ[ਸੋਧੋ]

 • ਤਿਲ ਚਾਵਲੀ
 • ਪੀਤਲ ਕੇ ਬਟਨ

ਅਨੁਵਾਦ[ਸੋਧੋ]

 • ਇਕ ਅਜੀਬ ਆਦਮੀ ਦਾ ਸੁਫਨਾ ਤੇ ਹੋਰ ਕਹਾਣੀਆਂ
 • ਜਮੀਲਾ
 • ਬਾਂਬੀ
 • ਮੰਟੋ ਦੇ ਰੰਗ
 • ਮੰਟੋ ਤਾਂ ਅਜੈ ਜਿਉਂਦੈ
 • ਖੁਦਾ ਕੀ ਕਸਮ
 • ਲਾਖੀ
 • ਸਾਰੇ ਪਾਗਲ
 • ਸੁਬਰਾਮਨੀਆ ਭਾਰਤੀ

ਸੰਪਾਦਨ[ਸੋਧੋ]

 • ਗਾਥਾ ਗਾਰਗੀ ਦੀ
 • ਡਾ. ਰਘਬੀਰ ਢੰਡ ਦਾ ਸਿਮਰਤੀ ਗ੍ਰੰਥ
 • ਡਾ. ਰਘਬੀਰ ਢੰਡ ਦੀ ਗਲਪ ਚੇਤਨਾ
 • ਪੰਝੀ ਨਵੀਆਂ ਕਹਾਣੀਆਂ
 • ਸ਼ਿਵ ਕੁਮਾਰ ਬਿਰਹਾ ਦਾ ਸੁਲਤਾਨ ਜੀਵਨ, ਕਲਾ ਤੇ ਯਾਦਾਂ
 • ਮੰਟੋ ਦੇ ਰੰਗ

ਮੋਹਨ ਭੰਡਾਰੀ ਬਾਰੇ ਕਿਤਾਬਾਂ[ਸੋਧੋ]

 • ਮੋਹਨ ਭੰਡਾਰੀ ਸ਼ਬਦ ਸੰਵੇਦਨਾ (ਡਾ.ਸਰਬਜੀਤ ਸਿੰਘ)
 • ਮੋਹਨ ਭੰਡਾਰੀ ਹਾਜ਼ਰ ਹੈ (ਸੰਪਾਦਕ:ਡਾ.ਗੁਰਮੀਤ ਕੌਰ)

ਸਨਮਾਨ[ਸੋਧੋ]

 • ਸਾਹਿਤ ਅਕਾਦਮੀ, ਚੰਡੀਗੜ ਵਲੋਂ ਤਿਲਚੌਲੀ ਕਹਾਣੀ-ਸੰਗ੍ਰਹਿ ਲਈ ਇਨਾਮ
 • ਹਰਬੰਸ ਰਾਮਪੁਰੀ ਇਨਾਮ, ਸਾਹਿਤ ਸਭਾ ਦੋਰਾਹਾ ਵਲੋਂ ਪਛਾਣ ਕਹਾਣੀ-ਸੰਗ੍ਰਹਿ ਲਈ (1988)
 • ਪਛਾਣ ਕਹਾਣੀ-ਸੰਗ੍ਰਹਿ ਲਈ ਕੁਲਵੰਤ ਸਿੰਘ ਵਿਰਕ ਇਨਾਮ
 • ਮੂਨ ਦੀ ਅੱਖ ਕਹਾਣੀ-ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਇਨਾਮ (1998)

ਹਵਾਲੇ[ਸੋਧੋ]