ਸਮੱਗਰੀ 'ਤੇ ਜਾਓ

ਮੋੜਵੀਂ ਮਕਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸੇ ਦੀ ਮੌਤ ਤੇ ਉਸ ਦੇ ਘਰ ਜੋ ਰਿਸ਼ਤੇਦਾਰ ਇਕੱਠੇ ਹੋ ਕੇ ਅਫਸੋਸ ਕਰਨ ਲਈ ਜਾਂਦੇ ਹਨ, ਉਸ ਨੂੰ ਮਕਾਣ ਕਹਿੰਦੇ ਹਨ। ਮੋੜਵੀਂ ਮਕਾਣ ਉਹ ਮਕਾਣ ਹੁੰਦੀ ਹੈ ਜੋ ਇਸਤਰੀ ਦੀ ਮੌਤ ਤੇ ਇਸਤਰੀ ਦੇ ਪੇਕੇ ਘਰ ਜਾਂਦੀ ਹੈ। ਜੇਕਰ ਆਦਮੀ ਮਰਿਆ ਹੋਵੇ ਤਾਂ ਮੋੜਵੀਂ ਮਕਾਣ ਉਸ ਆਦਮੀ ਦੇ ਸਹੁਰੇ ਘਰ ਜਾਂਦੀ ਹੈ। ਮੋੜਵੀਂ ਮਕਾਨ, ਵਿਚ ਪਰਿਵਾਰ ਵਾਲੇ, ਪਰਿਵਾਰ ਦੇ ਸ਼ਰੀਕੇ ਵਾਲੇ, ਭਾਈਚਾਰੇ ਵਾਲੇ ਤੇ ਹੋਰ ਸੰਬੰਧੀ ਜਾਂਦੇ ਹਨ। ਏਸੇ ਤਰ੍ਹਾਂ ਜਿਸ ਪਰਿਵਾਰ ਵਿਚ ਮੋੜਵੀਂ ਮਕਾਣ ਜਾਂਦੀ ਹੈ, ਉਸ ਪਰਿਵਾਰ ਨੇ ਆਪਣੇ ਸ਼ਰੀਕੇ ਵਾਲੇ, ਭਾਈਚਾਰੇ ਵਾਲੇ ਤੇ ਸੰਬੰਧੀ ਬੁਲਾਏ ਹੁੰਦੇ ਹਨ। ਉਹ ਵੀ ਮੋੜਵੀਂ ਮਕਾਣ ਵਿਚ ਸ਼ਾਮਲ ਹੁੰਦੇ ਹਨ। ਉਹ ਹੀ ਮੋੜਵੀਂ ਮਕਾਣ ਨੂੰ ਸਾਂਭਦੇ ਹਨ।ਹੁਣ ਮੋੜਵੀਂ ਮਕਾਣ ਦਾ ਰਿਵਾਜ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਹੈ ਕਿਉਂ ਜੋ ਲੋਕ ਹੁਣ ਵਾਧੂ ਦੇ ਰਸਮੋਂ ਰਿਵਾਜ ਤੇ ਦਿਖਾਵੇ ਵਾਲੇ ਰੀਤੀ ਰਿਵਾਜ ਛੱਡੀ ਜਾ ਰਹੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.