ਅਣੂ
(ਮੌਲੀਕਿਊਲ ਤੋਂ ਰੀਡਿਰੈਕਟ)
Jump to navigation
Jump to search
ਅਣੂ (ਅੰਗਰੇਜ਼ੀ: molecule, ਮੋਲੀਕਿਊਲ) ਪਦਾਰਥ ਦਾ ਦੋ ਜਾਂ ਦੋ ਤੋਂ ਵਧ ਪਰਮਾਣੂਆਂ ਦਾ ਸਹਿ-ਸੰਯੋਗੀ ਰਸਾਇਣਕ ਬੰਧਨਾਂ ਨਾਲ ਜੁੜਿਆ ਬਿਜਲਈ ਤੌਰ 'ਤੇ ਨਿਊਟਲ ਨਿੱਕੇ ਤੋਂ ਨਿੱਕਾ ਕਣ ਹੁੰਦਾ ਹੈ ਜੋ ਆਪਣੇ ਆਪ ਵਿੱਚ ਇਕੱਲਾ ਵਿੱਚਰ ਸਕਦਾ ਹੈ। ਅਣੂ ਅਤੇ ਆਇਅਨ ਵਿੱਚ ਜੋ ਫ਼ਰਕ ਹੁੰਦਾ ਹੈ ਉਹ ਉਹਨਾਂ ਦੇ ਚਾਰਜ ਵਿੱਚ ਫ਼ਰਕ ਕਾਰਨ ਹੁੰਦਾ ਹੈ। ਅਣੂ ਉੱਤੇ ਕੋਈ ਚਾਰਜ ਨਹੀਂ ਹੁੰਦਾ ਜਦ ਕਿ ਆਇਅਨ ਉੱਤੇ ਚਾਰਜ ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ) ਹੁੰਦਾ ਹੈ। ਅਣੂ ਇੱਕ ਸ਼ੁੱਧ ਯੋਗਿਕ ਦਾ ਨਾ-ਟੁੱਟਣਯੋਗ ਰੂਪ ਹੈ, ਜੋ ਕਿ ਵਿੱਲਖਣ ਕਿਸਮ ਦੇ ਗੁਣ ਰੱਖਦਾ ਹੈ।