ਮੌਲੀ ਚਾਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੌਲੀ ਚਾਕੋ (ਜਨਮ 15 ਮਈ 1969) ਕੇਰਲ ਤੋਂ ਇੱਕ ਭਾਰਤੀ ਮੱਧ ਦੂਰੀ ਦੀ ਦੌੜਾਕ ਹੈ। ਉਸ ਕੋਲ ਹੀਰੋਸ਼ੀਮਾ ਏਸ਼ੀਅਨ ਖੇਡਾਂ ਦੌਰਾਨ 10 ਅਕਤੂਬਰ 1994 ਨੂੰ 9:06.42 ਦਾ ਮੌਜੂਦਾ 3000 ਮੀਟਰ ਦਾ ਰਾਸ਼ਟਰੀ ਰਿਕਾਰਡ ਹੈ।[1] ਮੌਲੀ 1500 ਮੀਟਰ ਵਿੱਚ ਇੱਕ ਸਾਬਕਾ ਰਾਸ਼ਟਰੀ ਰਿਕਾਰਡ ਧਾਰਕ ਵੀ ਹੈ। ਉਸਨੇ 1500 ਮੀ ਦਾ ਰਿਕਾਰਡ 1994 ਵਿੱਚ 4:12.01 ਦੀ ਦੌੜ ਨਾਲ ਸੈੱਟ ਕੀਤਾ। ਇਸ ਰਿਕਾਰਡ ਨੂੰ ਬਾਅਦ ਵਿੱਚ ਸੁਨੀਤਾ ਰਾਣੀ ਨੇ ਅਗਸਤ 1999 ਵਿੱਚ ਤੋੜਿਆ।[2]

ਮੌਲੀ ਦਾ ਵਿਆਹ ਸਾਬਕਾ ਭਾਰਤੀ ਤੈਰਾਕ ਸੇਬੇਸਟੀਅਨ ਜ਼ੇਵੀਅਰ ਨਾਲ ਹੋਇਆ ਹੈ ਅਤੇ ਇਹ ਜੋੜਾ ਦੱਖਣੀ ਰੇਲਵੇ ਨਾਲ ਕੰਮ ਕਰ ਰਿਹਾ ਹੈ।[3]

ਹਵਾਲੇ[ਸੋਧੋ]

  1. "Official Website of Athletics Federation of India: NATIONAL RECORDS as on 21.3.2009". Athletics Federation of INDIA. Archived from the original on 2009-08-05. Retrieved 2009-09-02.
  2. "Rani rules in 1,500m, sets National record". The Indian Express. 1999-08-08. Retrieved 2009-09-05.
  3. "Xavier's enduring saga of success". The Hindu. 2001-10-12. Archived from the original on 25 January 2013. Retrieved 2009-09-05.

ਬਾਹਰੀ ਲਿੰਕ[ਸੋਧੋ]