1994 ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XII ਏਸ਼ੀਆਈ ਖੇਡਾਂ
ਤਸਵੀਰ:12th asiad.png
ਮਹਿਮਾਨ ਦੇਸ਼ਹੀਰੋਸ਼ੀਮਾ, ਜਪਾਨ
ਭਾਗ ਲੇਣ ਵਾਲੇ ਦੇਸ42
ਭਾਗ ਲੈਣ ਵਾਲੇ ਖਿਡਾਰੀ6,828
ਈਵੈਂਟ337, 34 ਖੇਡਾਂ
ਉਦਘਾਟਨ ਸਮਾਰੋਹ2 ਅਕਤੂਬਰ
ਸਮਾਪਤੀ ਸਮਾਰੋਹ16 ਅਕਤੂਬਰ
ਉਦਾਘਾਟਨ ਕਰਨ ਵਾਲਜਪਾਨ ਦਾ ਰਾਜਾ ਅਕਿਹਿਤੋ
ਜੋਤੀ ਜਗਾਉਣ ਵਾਲਾਅਕੀ ਇਚਿਜੋ
ਯਸੂਨੋਰੀ ਉਚੀਤੋਮੀ
ਮੁੱਖ ਸਟੇਡੀਅਮਹੀਰੋਸ਼ੀਮਾ ਬਿਗ ਆਰਚ
1990 1998  >

1994 ਏਸ਼ੀਆਈ ਖੇਡਾਂ, ਜਿਹਨਾਂ ਨੂੰ ਕਿ XII ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ 2 ਅਕਤੂਬਰ ਤੋਂ 16 ਅਕਤੂਬਰ 1994 ਵਿਚਕਾਰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ। ਹੀਰੋਸ਼ੀਮਾ ਤੇ ਹੋਏ ਪ੍ਰਮਾਣੂ ਹਮਲੇ ਤੋਂ 49 ਸਾਲਾਂ ਬਾਅਦ ਇਹ ਖੇਡਾਂ ਹੀਰੋਸ਼ੀਮਾ ਵਿੱਚ ਹੋ ਰਹੀਆਂ ਸਨ। 1991 ਦੇ ਗੁਲਫ਼ ਯੁੱਧ ਕਾਰਨ ਇਰਾਕ ਨੂੰ ਇਨ੍ਹਾਂ ਖੇਡਾਂ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।[1]

ਇਨ੍ਹਾ ਏਸ਼ੀਆਈ ਖੇਡਾਂ ਵਿੱਚ 42 ਦੇਸ਼ਾਂ ਦੇ 6,828 ਖਿਡਾਰੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ ਸੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਵਿੱਚ ਬੇਸਬਾਲ, ਕਰਾਟੇ ਅਤੇ ਆਧੁਨਿਕ ਪੈਂਥਾਲੋਨ ਦੇ ਮੁਕਾਬਲੇ ਕਰਵਾਏ ਗਏ ਸਨ।

ਮਾਸਕਟ[ਸੋਧੋ]

ਅਧਿਕਾਰਤ ਮਾਸਕਟ

XII ਏਸ਼ਿਆਡ ਦਾ ਮੁੱਖ ਅਧਿਕਾਰਕ ਲੋਗੋ ਚਿੱਟੀਆਂ ਘੁੱਗੀਆਂ ਦਾ ਜੋੜਾ ਸੀ। ਇਸ ਜੋੜੇ ਦਾ ਨਾਮ ਪੋਪੋ ਅਤੇ ਕੁਕੂ ਸੀ। ਇਸ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਣਾ ਸੀ।[2]

ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ[ਸੋਧੋ]

ਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਸ਼ਾਮਿਲ ਖੇਡਾਂ[ਸੋਧੋ]

1994 ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਸਨ:

ਕਲੰਡਰ[ਸੋਧੋ]

Opening ceremony Event competitions Event finals Closing ceremony
October 1994 1
ਸ਼ਨੀ
2
ਐਤ
3
ਸੋਮ
4
ਮੰਗਲ
5
ਬੁੱਧ
6ਵਾਂ
ਵੀਰ
7ਵਾਂ
ਸ਼ੁੱਕਰ
8ਵਾਂ
ਸ਼ਨੀ
9ਵਾਂ
ਐਤ
10ਵਾਂ
ਸੋਮ
11ਵਾਂ
ਮੰਗਲ
12ਵਾਂ
ਬੁੱਧ
13ਵਾਂ
ਵੀਰ
14ਵਾਂ
ਸ਼ੁੱਕਰ
15ਵਾਂ
ਸ਼ਨੀ
16ਵਾਂ
ਐਤ
ਸੋਨਾ
ਤਗਮੇ
Archery pictogram.svg ਤੀਰੰਦਾਜ਼ੀ 1 1 2 4
Athletics pictogram.svg ਅਥਲੈਟਿਕਸ 2 4 7 3 10 9 8 43
Badminton pictogram.svg ਬੈਡਮਿੰਟਨ 2 5 7
Baseball pictogram.svg ਬੇਸਬਾਲ 1 1
Basketball pictogram.svg ਬਾਸਕਟਬਾਲl 1 1 2
Bowling pictogram.svg ਗੇਂਦਬਾਜੀ 2 2 2 4 2 12
Boxing pictogram.svg ਮੁੱਕੇਬਾਜੀ 12 12
Canoeing (flatwater) pictogram.svg ਡੋਗੀਇੰਗ 7 6 13
Cycling (road) pictogram.svg ਸਾਇਕਲਿੰਗ 1 2 3
Cycling (track) pictogram.svg ਸਾਇਕਲਿੰਗ-ਟਰੈਕ 2 2 3 7
Diving pictogram.svg ਗੋਤਾਖੋਰੀ 2 2 4
Equestrian pictogram.svg ਅਕੁਐਸਟਰਨ 1 1 1 1 4
Fencing pictogram.svg ਫੈਂਸਿੰਗ 1 1 1 1 1 1 1 1 8
Field hockey pictogram.svg ਫੀਲਡ ਹਾਕੀ 1 1 2
Football pictogram.svg ਫੁੱਟਬਾਲ 1 1 2
Golf pictogram.svg ਗੋਲਫ਼ 4 4
Gymnastics (artistic) pictogram.svg ਜਿਮਨਾਸਟਿਕਸ- ਅਰਸਟਿਕ 1 1 2 10 14
Gymnastics (rhythmic) pictogram.svg ਜਿਮਨਾਸਟਿਕਸ- ਰਿਦਮਿਕ 1 2
Handball pictogram.svg ਹੈਂਡਬਾਲl 1 1 2
Judo pictogram.svg ਜੂਡੋ 4 4 4 4 16
Kabaddi pictogram.svg ਕਬੱਡੀ 1 1
Karate pictogram.svg ਕਰਾਟੇ 4 4 3 11
Modern pentathlon pictogram.svg ਆਧੁਨਿਕ ਪੰਜ ਖੇਡਾਂ 2 2
Rowing pictogram.svg ਰੋਇੰਗ 12 12
Sailing pictogram.svg ਸੇਲਿੰਗ 7 7
Sepaktakraw pictogram.svg ਸੇਪਾਕਤਕਰਾਅ 1 1
Shooting pictogram.svg ਨਿਸ਼ਾਨੇਬਾਜੀ 4 6 4 2 4 4 6 4 34
Soft tennis pictogram.svg ਸਾਫ਼ਟ ਟੈਨਿਸ 2 2 4
Softball pictogram.svg ਸਾਫ਼ਟਬਾਲ 1 1
Swimming pictogram.svg ਤੈਰਾਕੀ 4 5 5 5 6 6 31
Synchronized swimming pictogram.svg ਸਿੰਕਰਾਇਜਡ ਤੈਰਾਕੀ 2 2
Table tennis pictogram.svg ਟੇਬਲ ਟੈਨਿਸ 1 1 3 2 7
Taekwondo pictogram.svg ਤਾਇਕਵਾਡੋ 4 4 8
Tennis pictogram.svg ਟੈਨਿਸ 1 1 5 7
Volleyball (indoor) pictogram.svg ਵਾਲੀਬਾਲ 1 1 2
Water polo pictogram.svg ਵਾਟਰ ਪੋਲੋ 1 1
Weightlifting pictogram.svg ਭਾਰਤੋਲਣ 3 3 3 2 2 2 2 2 19
Wrestling pictogram.svg ਕੁਸ਼ਤੀ 5 5 5 5 20
Wushu pictogram.svg ਵੁਸ਼ੂ 1 2 3 6
ਕੁੱਲ ਸੋਨ ਤਮਗੇ 14 16 22 28 17 23 41 35 22 17 36 32 24 10 337
ਸਮਾਰੋਹ
ਅਕਤੂਬਰ 1994 1st
ਸ਼ਨੀ
2nd
ਐਤ
3rd
ਸੋਮ
4th
ਮੰਗਲ
5th
ਬੁੱਧ
6th
ਵੀਰ
7th
ਸ਼ੁੱਕਰ
8th
ਸ਼ਨੀ
9th
ਐਤ
10th
ਸੋਮ
11th
ਮੰਗਲ
12th
ਬੁੱਧ
13th
ਵੀਰ
14th
ਸ਼ੁੱਕਰ
15th
ਸ਼ਨੀ
16th
ਐਤ
ਸੋਨਾ
ਮੈਡਲ

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Past Asian Games – Hiroshima 1994 Asian Games". beijing2008.cn (official website of 2008 Beijing Olympics). ਨਵੰਬਰ 22, 2006. Archived from the original on June 17, 2013. Retrieved ਮਈ 26, 2011. {{cite web}}: Unknown parameter |deadurl= ignored (help)
  2. "12th Asian Games Hiroshima 1994 - Poppo & CuCCu". GAGOC. gz2010.cn (official website of 2010 Asian Games). ਅਪ੍ਰੈਲ 27, 2008. Archived from the original on 2012-03-07. Retrieved ਮਈ 26, 2011. {{cite web}}: Check date values in: |date= (help); Unknown parameter |dead-url= ignored (help)