ਸਮੱਗਰੀ 'ਤੇ ਜਾਓ

ਮੌਲੀ :ਮੰਗਲਤਾ ਦਾ ਪ੍ਰਤੀਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸੱਭਿਆਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ । ਇਸ ਦੀਆਂ ਜੜ੍ਹਾਂ ਪੂਰਵ ਆਰੀਆ ਕਾਲ ਤਕ ਫੈਲੀਆਂ ਹੋਈਆਂ ਹਨ । ਇਸ ਧਰਤੀ ' ਤੋਂ ਬਾਹਰੀ ਸੱਭਿਆਚਾਰਾਂ ਦੀ ਆਮਦ ਅਤੇ ਅੰਦਰੂਨੀ ਵਿਚਾਰਧਾਰਾਵਾਂ ਦੇ ਦਵੰਦ ਵਿੱਚੋਂ ਸਿੱਖ ਚੇਤਨਾ ਨੇ ਜਨਮ ਲਿਆ । ਇਸ ਸੱਭਿਆਚਾਰ ਨੇ ਕਈ ਪੁਰਾਤਨ ਕਦਰਾਂ ਕੀਮਤਾਂ , ਬਾਹਰੀ ਕਰਮ ਕਾਂਡਾਂ ਨੂੰ ਨਕਾਰ ਕੇ ਇਕ ਨਵੀਂ ਚੇਤਨਾ ਪੈਦਾ ਕੀਤੀ । ਲੋਕ ਮਾਨਸਿਕਤਾ ਨੇ ਇਸ ਚੇਤਨਾ ਨੂੰ ਅਪਣਾਇਆ ਪਰ ਨਾਲ ਨਾਲ ਅਚੇਤ ਤੌਰ ' ਤੇ ਪੁਰਾਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਵੀ ਆਪਣੇ ਵਿਰਸੇ ਨਾਲ ਜੋੜੀ ਰੱਖਿਆ । ਮੌਲੀ , ਜਿਸ ਦੀ ਸਿੱਖ ਸੱਭਿਆਚਾਰ ਵਿਚ ਕੋਈ ਮਹੱਤਤਾ ਨਹੀਂ , ਪਰ ਵੈਦਿਕ ਸੰਸਕ੍ਰਿਤੀ ਨਾਲ ਇਸਦਾ ਗੂੜਾ ਸੰਬੰਧ ਹੋਣ ਕਰਕੇ ਪੰਜਾਬੀ ਲੋਕ - ਮਾਨਸਿਕਤਾ ਨੇ ਇਸ ਦੀ ਸਦੀਵੀ ਹੋਂਦ ਨੂੰ ਕਾਇਮ ਰੱਖਿਆ ਹੈ । ਪੰਜਾਬੀ ਲੋਕ ਸੱਭਿਆਚਾਰ ਦਾ ਕੋਈ ਵੀ ਮਹੱਤਵਪੂਰਨ ਤੇ ਸ਼ੁਭ ਕਾਰਜ ਮੱਲੀ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ ।

ਮੌਲੀ , ਜਿਸ ਨੂੰ ਖੰਮਣੀ ਜਾਂ ਮੰਗਲ - ਸੂਤਰ ਵੀ ਕਹਿੰਦੇ ਹਨ , ਇਕ ਅਜਿਹਾ ਪਵਿੱਤਰ ਧਾਗਾ ਹੈ , ਜੋ ਚੰਗੀ ਭਾਵਨਾ ਨਾਲ ਬੰਨ੍ਹਿਆ ਜਾਂਦਾ ਹੈ । ਲੋਕ ਵਿਸ਼ਵਾਸ ਹੈ ਕਿ ਇਹ ਪਵਿੱਤਰ ਧਾਗਾ , ਜਿੱਥੇ ਮਨੁੱਖ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ , ਉੱਥੇ ਇਹ ਧਾਗਾ ਬਦਰੂਹਾਂ ਤੋਂ ਵੀ ਰੱਖਿਆ ਕਰਦਾ ਹੈ । ਮੌਲੀ ਦਾ ਸ਼ਾਬਦਿਕ ਅਰਥ ਸਿਖਰ , ਚੋਟੀ , ਜੁੜਾ ਵੀ ਹੈ । ਸ਼ੁਰੂ ਸ਼ੁਰੂ ਵਿਚ ਇਸ ਪਵਿੱਤਰ ਧਾਗੇ ਨੂੰ ਜੁਡ਼ੇ ਨਾਲ ਬੰਨ੍ਹਿਆ ਜਾਂਦਾ ਸੀ । ਲੋਕ ਮੱਤ ਹੈ ਕਿ ਇਹ ਧਾਗਾ ਸੁਹਾਗ ਦੀ ਲੰਮੀ ਉਮਰ ਦੀ ਕਾਮਨਾ ਦਾ ਪ੍ਰਤੀਕ ਹੈ । ਜੁਡ਼ੇ ਜਾਂ ਬੋਦੀ ਨਾਲ ਬੰਨ੍ਹਣ ਕਾਰਨ ਇਸ ਨੂੰ ਮੈਲੀ ਕਿਹਾ ਜਾਣ ਲੱਗਾ । ਸੰਸਕ੍ਰਿਤ ਭਾਸ਼ਾ ਵਿਚ ਇਸ ਲਈ ਕਾਲਾਪਾਕਾ ( kalapaka ) ਅਤੇ ਹਿੰਦੀ ਵਿਚ ਕਲਾਵਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਕਲਾਵਾ ਸੂਝ ਦਾ ਇਕ ਵਿਸ਼ੇਸ਼ ਲੱਛਾ ਹੈ , ਜੋ ਟੈਕਣੇ ( ਅਟੇਰਨ ) ਉੱਤੇ ਲਪੇਟਿਆ ਜਾਂਦਾ ਹੈ । ਇਸਦਾ ਸੂਤਰ ਰਕਤਪੀਤ ਰਹਿੰਦਾ ਹੈ । ਇਸ ਨੂੰ ਮੰਗਲ ਕਾਰਜਾਂ ਸਮੇਂ ਹੱਥ ਅਤੇ ਘੜੇ ਉਪਰ ਲਪੇਟਿਆ ਜਾਂਦਾ ਹੈ । ਕਈ ਥਾਵਾਂ ਉਪਰ ਇਸ ਨੂੰ ਅੱਟਾ ਵੀ ਕਿਹਾ ਜਾਂਦਾ ਹੈ । ਜਨੇਊ , ਮੰਗਲ - ਸੂਤਰ , ਮੌਲੀ ਇਹ ਸਾਰੇ ਪਵਿੱਤਰ ਧਾਗੇ ਹਨ । ਸ਼ੁਰੂ ਸ਼ੁਰੂ ਵਿਚ ਇਹ ਸ਼ਬਦ ਸਮਾਨਾਰਥਾਂ ਵਿਚ ਵਰਤੇ ਜਾਂਦੇ ਰਹੇ ਹਨ । ਸਮੇਂ ਦੇ ਨਾਲ ਨਾਲ ਇਹਨਾਂ ਦੇ ਅਰਥਾਂ ਵਿਚ ਵੀ ਪਰਿਵਰਤਨ ਆਇਆ ਹੈ । ਅੱਜ - ਕੱਲ੍ਹ ਇਹ ਸਾਰੇ ਸ਼ਬਦ ਵੱਖਰੇ ਵੱਖਰੇ ਅਰਥਾਂ ਦੇ ਧਾਰਨੀ ਹਨ ।

ਜਨੇਊ ਦਾ ਮੂਲ ਨਾਂ ਯੱਗੋਪਵੀਤ ਹੈ । ਇਸ ਤੋਂ ਭਾਵ ਹੈ ਯੱਗ ਦੇ ਅਵਸਰ ਤੇ ਉਪਰੋਂ ਲਪੇਟਿਆ ਹੋਇਆ ਵਸਤਰ । ਇਸ ਨੂੰ ਧਾਰਨ ਕਰਨ ਨਾਲ ਯੱਗ ਦੀ ਯੋਗਤਾ ਦਾ ਅਧਿਕਾਰ ਪ੍ਰਾਪਤ ਹੁੰਦਾ ਸੀ । ਸਮੇਂ ਦੇ ਬੀਤਣ ਨਾਲ ਇਸਦਾ ਅਰਥ ‘ ਪਵਿੱਤਰ ਸੂਤਰ ' ਹੋ ਗਿਆ । ਯੱਗੋਪਵੀਤ ਆਮ ਤੌਰ ' ਤੇ ਤਿੰਨ ਤਰ੍ਹਾਂ ਦਾ ਹੁੰਦਾ ਹੈ ।  ਅਨੁਸਾਰ ਬ੍ਰਾਹਮਣ ਲਈ ਰੂੰ ( ਕਪਾਹ ) ਦਾ , ਕਸ਼ਤਰੀ ਲਈ ਸਣ ਦਾ ਅਤੇ ਵੈਸ਼ ਲਈ ਉਨ ਦਾ । ਕਈ ਵਾਰ ਸਾਰੇ ਵਰਗ ਦੇ ਲੋਕਾਂ ਲਈ ਕਪਾਹ ਦਾ ਜਨੇਊ ਵੀ ਵਰਤ ਲਿਆ ਜਾਂਦਾ ਸੀ । ਇਹ ਖੱਬੇ ਮੋਢੇ ਤੋਂ ਸੱਜੀ ਵੱਖੀ ਤਕ ਲਟਕਾਇਆ ਜਾਂਦਾ ਹੈ । ਯੱਗੋਪਵੀਤ ਵਿਚ ਤਿੰਨ ਸੂਤਰ ਹੁੰਦੇ ਹਨ , ਜਿਸ ਵਿਚ ਹਰੇਕ ਸੂਤਰ ਵਿਚ ਨੌਂ ਧਾਗੇ ( ਤੰਤੂ ) ਹੁੰਦੇ ਹਨ , ਜੋ ਭਲੀ ਭਾਂਤ ਵੱਟੇ ਜਾਂ ਮਾਜੇ ਹੋਏ ਰਹਿੰਦੇ ਹਨ । ‘ ਦੇਵਲ ' ਨੇ ਨੌਂ ਤੰਤੂਆਂ ਦੇ ਨਾਂ ਨੂੰ ਦੇਵਤਿਆਂ ਜਿਵੇਂ ਓਅੰਕਾਰ , ਅਗਨੀ , ਨਾਗ , ਸੋਮ , ਪਿੱਤਰ , ਪ੍ਰਜਾਪਤਿ , ਵਾਯੂ , ਸੂਰਜ , ਵਿਸ਼ਨੂੰ , ਦੇਵ ' ਆਦਿ ' ਤੇ ਰੱਖੇ ਹਨ । ਮੱਧ ਯੁੱਗ ਤਕ ਪਹੁੰਚਦੇ ਪਹੁੰਚਦੇ ਯੱਗੋਪਵੀਤ ਨਾਲ ਸਬੰਧਿਤ ਪਵਿੱਤਰ ਭਾਵਨਾ ਖ਼ਤਮ ਹੋ ਗਈ ਅਤੇ ਇਹ ਸੰਸਕਾਰ ਇਕ ਰਸਮ ਜਾਂ ਰੂੜ੍ਹੀ ਬਣ ਕੇ ਰਹਿ ਗਿਆ । ਇਸ ਲਈ ਗੁਰੂ ਨਾਨਕ ਸਾਹਿਬ ਨੇ ਇਸ ਰੂੜ੍ਹੀ ਦਾ ਤਿਆਗ ਕਰਕੇ ਇਸਦੀ ਵਾਸਤਵਿਕ ਭਾਵਨਾ ਨੂੰ ਸਮਝਣ ਦਾ ਉਪਦੇਸ਼ ਦਿੱਤਾ ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

( ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 471)

ਹਿੰਦੂ ਸੱਭਿਆਚਾਰ ਵਿਚ ਅੱਜ ਵੀ ਜਨੇਊ ਪਾਉਣ ਦੀ ਪਰੰਪਰਾ ਪ੍ਰਚਲਿਤ ਹੈ , ਪਰ ਇਸਦਾ ਸਰੂਪ ਬਦਲ ਗਿਆ ਹੈ । ਇਹ ਜਨੇਊ ਆਮ ਤੌਰ ' ਤੇ ਚਿੱਟੇ ਰੰਗ ਦਾ ਹੁੰਦਾ ਹੈ । ਅਸ਼ੁਭ ਕਾਰਜਾਂ ' ਤੇ ਚਿੱਟੇ ਰੰਗ ਦਾ ਜਨੇਊ ਪਾਇਆ ਜਾਂਦਾ ਹੈ , ਕਿਉਂਕਿ ਜੋਤਿਸ਼ ਅਨੁਸਾਰ ਚਿੱਟੇ ਰੰਗ ਦਾ ਸੰਬੰਧ ਚੰਦਰਮਾ ਨਾਲ ਹੋਣ ਕਰਕੇ ਇਹ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਹੈ । ਕਪਾਹ ਤੋਂ ਬਣਿਆ ਚਿੱਟਾ ਸੂਤਰ ਧੁੱਪ ਵਿਚ ਰਹਿ ਕੇ ਜਲਦੀ ਪੀਲਾ ਪੈ ਜਾਂਦਾ ਹੈ ਅਤੇ ਪੀਲਾ ਹੋ ਕੇ ਇਹ ਜਲਦੀ ਨਾਲ ਹੋ ਜਾਂਦਾ ਹੈ ।

ਮੌਲੀ ਦੀ ਵਰਤੋਂ ਸ਼ੁਭ ਕਾਰਜਾਂ ਸਮੇਂ ਹੋਣ ਕਰਕੇ ਇਸ ਨੂੰ ਮੰਗਲ - ਸੂਤਰ ਵੀ ਕਿਹਾ ਜਾਂਦਾ ਹੈ । ਮੰਗਲ - ਸੂਤਰ ਦੋ ਸ਼ਬਦਾਂ ਮੰਗਲ + ਸੂਤਰ ਤੋਂ ਬਣਿਆ ਹੈ । ਮਹਾਨ ਕੋਸ਼ ਅਨੁਸਾਰ ਮੰਗਲ ਦਾ ਅਰਥ ਅਨੰਦ , ਖ਼ੁਸ਼ੀ ਅਤੇ ਉਤਸਵ ਹੈ ।

ਮੰਗਲ , ਜਿਸਦਾ ਅਰਥ ਖੁਸ਼ੀ ਹੈ , ਦਾ ਸੰਬੰਧ ਮੰਗਲ ਗ੍ਰਹਿ ਨਾਲ ਵੀ ਹੈ । ਇਸ ਗ੍ਰਹਿ ਦੀ ਉਤਪਤੀ ਸੰਬੰਧੀ ਕਈ ਮਿਥ ਕਥਾਵਾਂ ਮਿਲਦੀਆਂ ਹਨ । ਬ੍ਰਹਮ ਵੈਵਰਤ ਪੁਰਾਣ ਅਨੁਸਾਰ ਇਹ ਵਿਸ਼ਨੂੰ ਨੇ ਆਪਣੇ ਵੀਰਜ ਦੁਆਰਾ ਪ੍ਰਿਥਵੀ ਦੇ ਗਰਭ ਤੋਂ ਪੈਦਾ ਕੀਤਾ ਸੀ । ਪਦਮ ਪੁਰਾਣ ਅਨੁਸਾਰ ਮੰਗਲ ਦੀ ਉਤਪਤੀ ਵਿਸ਼ਨੂੰ ਦੇ ਪਸੀਨੇ ਤੋਂ ਹੋਈ ਮੰਨੀ ਗਈ ਹੈ । ਵਾਮਨ ਪੁਰਾਣ ਅਨੁਸਾਰ ਮੰਗਲ ਸ਼ਿਵ ਦੇ ਮੂੰਹ ਵਿੱਚੋਂ ਡਿਗੀ ਬੁੱਕ ਵਿੱਚ ਜਨਮਿਆ ਸੀ । ਪ੍ਰਿਥਵੀ ਦੇ ਇਸ ਪੁੱਤਰ ਮੰਗਲ ਗ੍ਰਹਿ , ਜਿਸ ਤੋਂ ਮੰਗਲਵਾਰ ਦਾ ਨਾਂ ਰੱਖਿਆ ਹੈ , ਦਾ ਰੰਗ ਲਾਲ ਹੈ । ਲਾਲ ਰੰਗ ਸ਼ੋਖ ਤੇ ਉਤੇਜਨਾ ਦਾ ਪ੍ਰਤੀਕ ਹੋਣ ਕਰਕੇ ਸ਼ੁਭ ਮੰਨਿਆ ਗਿਆ ਹੈ । ਗੁਰਬਾਣੀ ਵਿਚ ਲਾਲ ਰੰਗ ਗਿਆਨ ਦੀ ਉੱਚੀ ਅਵਸਥਾ ਦਾ ਬੌਧਿਕ ਹੈ । ਇਹ ਰੰਗ ਵਿਆਹ ਦੀਆਂ ਰੀਤਾਂ ਤੇ ਦੰਪਤੀ ਜੀਵਨ ਵਿਚ ਵਿਸ਼ੇਸ਼ ਅਰਥ ਰੱਖਦਾ ਹੈ । ਸੁਹਾਗਣਾਂ ਦੇ ਤਿਲਕ ਅਤੇ ਸੰਧੂਰ ਦਾ ਰੰਗ ਲਾਲ ਹੈ । ਮੱਥੇ ' ਤੇ ਲੱਗੇ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ਼ਟਾਂਤ ਮੰਨਿਆ ਗਿਆ ਹੈ ।

ਟੀਕਾ ਸੁ ਚੰਡ ਕੇ ਭਾਲ ਮੇਂ ਦੀਨੇ  ਮਾਨਹੁ ਚੰਦ ਕੇ ਮੰਡਲ ਮੋ ਸਭ

ਮੰਗਲ ਆਨ ਪ੍ਰਵੇਸਹਿ ਕੀਨੋ ।

(ਲੋਕਗੀਤ )

ਦੁਰਗਾ ਦਾ ਮੁਖ ਚੰਦਰਮਾ ਅਤੇ ਲਾਲ ਟਿੱਕਾ ਮੰਗਲ ਹੈ । ਲਾਲ ਰੰਗ ਮੁਹੱਬਤ , ਸਾਹਸ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ ।

ਸੂਤਰ ਦਾ ਅਰਥ ਧਾਗਾ , ਜਨੇਊ ਜਾਂ ਸੂਤ ਹੈ । ਇਸਦਾ ਇਕ ਅਰਥ ਪ੍ਰਸੂਤ ਵੀ ਹੈ । ਸੂਤਰ ਸੰਸਕ੍ਰਿਤ ਸ਼ਬਦ ਕਪਾਹ ਦੇ ਖਿੜਨ ਤੋਂ ਬਾਅਦ ਦੋ ਪੜਾਵਾਂ ਵਿੱਚ ਵਿਕਸਿਆ ਰੁਪ ਹੈ । ਕਪਾਹ ਦੇ ਬੀਜਾਂ ਵਿਚ ਪ੍ਰਜਣਨ ਦੀ ਸ਼ਕਤੀ ਹੈ । ਕਪਾਹ ਨੂੰ ਸਾਰੇ ਰੇਸ਼ਿਆਂ ਦਾ ਰਾਜਾ ਮੰਨਿਆ ਗਿਆ ਹੈ । ਸੂਤਰ ਦਾ ਅਰਥ ਦਰਬ ਘਾਹ ਤੋਂ ਵੀ ਹੈ ਸ਼ੁਰੂ ਵਿਚ ਇਸ ਦਰਬ ਘਾਹ ਨੂੰ ਸੂਤਰ ਦੇ ਰੂਪ ਵਿਚ ਤੇਲ ਤੇ ਹਲਦੀ ਵਿਚ ਭਿਉਂ ਕੇ ਦੁਲਹਨ ਦੀ ਖੱਬੀ ਤੇ ਦੁਲਹੇ ਦੀ ਸੱਜੀ ਵੀਣੀ ਉੱਤੇ ਬੰਨ੍ਹ ਦਿੱਤਾ ਜਾਂਦਾ ਸੀ ਮੰਗਲ - ਸੂਤਰ ਘਾਹ ਤੋਂ ਬਣੇ ਧਾਗੇ ਦਾ ਹੀ ਇਕ ਰੂਪ ਹੈ । ਜਿਸ ਨੂੰ ਰੰਗ ਦੇਣ ਲਈ ਹਲਦੀ ( ਸੰਸਕ੍ਰਿਤ ਭਾਸ਼ਾ ਵਿਚ ਇਸ ਨੂੰ ਮੰਗਲਾ ਕਿਹਾ ਜਾਂਦਾ ਹੈ ) ਵਿਚ ਡੁੱਬ ਲਿਆ ਜਾਂਦਾ ਸੀ । ਇਸ ਤਰ੍ਹਾਂ ਇਸ ਮੰਗਲ - ਸੂਤਰ ਦੀ ਪ੍ਰਥਾ ਵੈਦਿਕ ਕਾਲ ਤੋਂ ਹੀ ਪ੍ਰਚਲਿਤ ਹੈ । ਅੱਜ - ਕੱਲ੍ਹ ਮੰਗਲ - ਸੂਤਰ ਦੇ ਅਰਥ ਸੁਹਾਗਣਾਂ ਦੇ ਗਲ ਵਿਚ ਪਾਉਣ ਵਾਲੇ ਗਹਿਣੇ ਤਕ ਸੀਮਿਤ ਹੋ ਗਏ ਹਨ । ਇਹ ਮੰਗਲ - ਸੂਤਰ ਸੋਨੇ ਦੀ ਤਾਰ ਵਿਚ ਕਾਲੇ ਮੋਤੀ ਅਤੇ ਸੋਨੇ ਦੀ ਟਿੱਕੀ ਪਰੋ ਕੇ ਬਣਾਇਆ ਜਾਂਦਾ ਹੈ । ਮਹਾਂ ਲਕਸ਼ਮੀ ਦੇ ਵਰਤ ਸਮੇਂ ਸੁਹਾਗਣਾਂ ਗਲ ਵਿਚ ਪੀਲੇ ਰੰਗ ਦੇ ਧਾਗੇ ਪਾਉਣਾ ਸ਼ੁਭ ਕਾਰਜ ਮੰਨਦੀਆਂ ਹਨ । ਪੀਲੇ ਰੰਗ ਦਾ ਸੰਬੰਧ ਬ੍ਰਹਸਪਤੀ ਗ੍ਰਹਿ ਨਾਲ ਹੈ । ਬ੍ਰਹਸਪਤੀ ਦੇਵਤਿਆਂ ਦਾ ਪਹਿਤ ਹੈ , ਕਿਉਂਕਿ ਇਹ ਲੋਕਾਂ ਦੀਆਂ ਆਹੂਤੀਆਂ ਨੂੰ ਦੇਵਤਿਆਂ ਤੱਕ ਪਹੁੰਚਾਉਂਦਾ ਹੈ ਇਸਦੇ ਰੱਥ ਨੂੰ ਅੱਠ ਪੀਲੇ ਘੋੜੇ ਖਿਚਦੇ ਹਨ । ਇਸ ਲਈ ਲੋਕ ਵੀਰਵਾਰ ਵਾਲੇ ਦਿਨ ਬ੍ਰਹਸਪਤੀ ਦਾ ਵਰਤ ਰੱਖ ਕੇ ਪੀਲੇ ਕਪੜੇ ਧਾਰਨ ਕਰਕੇ ਪੀਲੇ ਰੰਗ ਦੀਆਂ ਵਸਤੂਆਂ ਨਾਲ ਵਰਤ ਰਖਦੇ ਹਨ । ਇਹ ਗ੍ਰਹਿ ਬੁੱਧੀ ਨਾਲ ਸੰਬੰਧ ਰੱਖਦਾ ਹੈ ।

ਮੌਲੀ ਇਕ ਅਜਿਹਾ ਧਾਗਾ ਹੈ , ਜੋ ਆਮ ਤੌਰ ' ਤੇ ਲਾਲ ਅਤੇ ਚਿੱਟਾ ਜਾਂ ਲਾਲ ਅਤੇ ਪੀਲੇ ਰੰਗ ਦਾ ਹੁੰਦਾ ਹੈ । ਲਾਲ ਰੰਗ ਮੰਗਲ ਦਾ ਪ੍ਰਤੀਕ ਹੋਣ ਕਰਕੇ ਸ਼ੁਭ ਹੁੰਦਾ ਹੈ , ਉੱਥੇ ਪੀਲਾ ਰੰਗ ਬ੍ਰਹਸਪਤੀ ਦਾ ਚਿੰਨ੍ਹ ਹੈ । ਚਿੱਟਾ ਰੰਗ ਚੰਦਰਮਾ ਦਾ ਪ੍ਰਤੀਕ ਹੈ । ਹਿੰਦੂ ਜੋਤਿਸ਼ ਅਨੁਸਾਰ ਲਾਲ , ਪੀਲੇ ਅਤੇ ਚਿੱਟੇ ਰੰਗ ਦਾ ਜੋੜ ਸਭ ਤੋਂ ਵਧੀਆ ਮੰਨਿਆ ਹੈ ਅਤੇ ਕਿਸੇ ਵੀ ਸ਼ੁਭ ਕਾਰਜ ਸਮੇਂ ਇਹਨਾਂ ਤਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਮੰਗਲ , ਬ੍ਰਹਸਪਤੀ ਅਤੇ ਸੇਮ ( ਚੰਦਰਮਾ ) ਤਿੰਨੋਂ ਗ੍ਰਹਿ ਸ਼ੁਭ ਮੰਨੇ ਗਏ ਹਨ । ਮੱਲੀ ਵਿਚ ਵਰਤੇ ਜਾਂਦੇ ਧਾਗਿਆਂ ਦੇ ਰੰਗ ਪ੍ਰਾਇਮਰੀ ਹਨ ।ਜਿਸ ਵਿਅਕਤੀ ਦੇ ਮੌਲੀ ਬੰਨ੍ਹੀ ਜਾਂਦੀ ਹੈ , ਉਹ ਵਿਅਕਤੀ ਉਸ ਸਮੇਂ ਵਿਅਕਤੀ ਵਿਸ਼ੇਸ਼ ਹੁੰਦਾ ਹੈ ।

ਇਕ ਮਿਥ ਕਥਾ ਅਨੁਸਾਰ ਮੌਲੀ ਅਸਲ ਵਿਚ ਵਸਤਰ ਦਾ ਹੀ ਰੂਪ ਹੈ । ਪੁਰਾਣੇ ਜ਼ਮਾਨੇ ਵਿਚ ਲੋਕ ਘਰ ਆਏ ਮਹਿਮਾਨ ਦਾ ਸਤਿਕਾਰ ਕਰਦੇ ਸਨ । ਉਸਨੂੰ ਵਿਦਾ ਕਰਨ ਸਮੇਂ ਉਸਦੇ ਮੱਥੇ ' ਤੇ ਲਾਲ ਤਿਲਕ ਅਤੇ ਸੱਜੇ ਹੱਥ ਦੀ ਵੀਣੀ ' ਤੇ ਮੌਲੀ ਦਾ ਤੰਦ ਬੰਨ੍ਹ ਦਿੰਦੇ ਸਨ । ਇਸੇ ਪਰੰਪਰਾ ਕਾਰਨ ਦੇਵੀ ਦੇਵਤਿਆਂ ਦੀ ਉਪਾਸਨਾ ਸਮੇਂ , ਜੋ ਨਾਰੀਅਲ ਭੇਂਟ ਕੀਤਾ ਹੈ , ਉਸ ਉਪਰ ਮੌਲੀ ਦਾ ਅੱਟਾ ਵਸਤਰਾਂ ਦੇ ਰੂਪ ਵਿਚ ਲਪੇਟਿਆ ਜਾਂਦਾ ਹੈ । ਹਿੰਦੂ ਧਰਮ ਅਨੁਸਾਰ ਨਾਰੀਅਲ ਨੂੰ ਬ੍ਰਹਮਾ , ਵਿਸ਼ਨ ਅਤੇ ਮਹੇਸ਼ ਦਾ ਰੂਪ ਮੰਨਿਆ ਗਿਆ ਹੈ । ਨਾਰੀਅਲ ਕੇਵਲ ਉਨ੍ਹਾਂ ਦੇਵੀ ਦੇਵਤਿਆਂ ਦੇ ਅੱਗੇ ਭੇਟ ਕੀਤਾ ਜਾਂਦਾ ਹੈ , ਜਿਨ੍ਹਾਂ ਦੀ ਉਤਪਤੀ ਹੋਈ ਹੈ ।

ਮੌਲੀ ਇਕ ਅਜਿਹਾ ਮੰਗਲ - ਸੂਤਰ ਹੈ , ਜਿਸਦੀ ਵਰਤ ਸ਼ੁਭ ਕਾਰਜਾਂ ' ਤੇ ਕੀਤੀ ਜਾਂਦੀ ਹੈ । ਸ਼ੁਰੂ ਵਿਚ ਲਾੜਾ ਤੇ ਲਾੜੀ ਮੌਲੀ ਨੂੰ ਆਪਣੇ ਸਿਰ ਦੇ ਜੂੜੇ ( ਮੌਲੀ ) ਵਿਚ ਸ਼ਗਨ ਵਜੋਂ ਬੰਨ੍ਹਦੇ ਸਨ , ਜਿਸ ਤੋਂ ਇਸਦਾ ਨਾਂ ਮੱਲੀ ਪੈ ਗਿਆ । ਅੱਜ - ਕੱਲ੍ਹ ਹਿੰਦੂ ਪਰਿਵਾਰਾਂ ਵਿਚ ਵਿਆਹ ਦੇ ਸਮੇਂ ਕੁਆਰ - ਧੋਤੀ ਅਤੇ ਸੁਹਾਗ - ਪੁੜਾ ( ਜਿਸ ਵਿਚ ਮੱਲੀ ਤੋਂ ਇਲਾਵਾ ਹੋਰ ਵੀ ਕਈ ਵਸਤਾਂ ਹੁੰਦੀਆਂ ਹਨ ) ਦੀ ਰਸਮ ਬੜੀ ਸ਼ਾਨੋ ਸ਼ੌਕਤ ਨਾਲ ਕੀਤੀ ਜਾਂਦੀ ਹੈ । ਸੁਹਾਗਣਾਂ ਕਰਵਾ ਚੌਥ ਦੇ ਵਰਤ ਸਮੇਂ ਮੌਲੀ ਦਾ ਤੰਦ ਆਪਣੇ ਵਾਲਾਂ ਵਿਚ ਗੁੰਦਣਾ ਸ਼ੁਭ ਮੰਨਦੀਆਂ ਹਨ ( ਅੱਜ ਕੱਲ੍ਹ ਮੌਲੀ ਦੀ ਥਾਂ ਲਾਲ ਰਿਬਨ ਜਾਂ ਡੋਰੀ ਪਰਾਂਦੀ ਨੇ ਲੈ ਲਈ ਹੈ । ਸੱਗੀ ਫੁੱਲ ਵੀ ਲੀ ਦੀਆਂ ਤੰਦਾਂ ਵਿਚ ਪਰੋ ਕੇ ਸਿਰ ' ਤੇ ਬੰਨ੍ਹਿਆ ਜਾਂਦਾ ਹੈ ।

ਵੈਦਿਕ ਸੰਸਕ੍ਰਿਤੀ ਵਿਚ ਮੈਲੀ ਨੂੰ ਕੰਕਝ ਵੀ ਕਿਹਾ ਗਿਆ ਹੈ । ਵਿਆਹ ਸਮੇਂ ਵਰ ਤੇ ਕੰਨਿਆ ਦੀ ਵੀਣੀ ਉੱਤੇ ਮੌਲੀ ਦਾ ਕੰਗਣ ਬੰਨ੍ਹਿਆ ਜਾਂਦਾ ਹੈ , ਜਿਸ ਨੂੰ ਗਾਨਾ ਕਿਹਾ ਜਾਂਦਾ ਹੈ | ਕਈ ਗੋਤਾਂ ਵਿਚ ਧਾਗੇ ਦੇ ਨਾਲ ਕੌਡੀਆਂ , ਘੋਗੇ ਤੇ ਲੋਹੇ ਦੇ ਛੱਲੇ ਬੰਨ੍ਹ ਦੇਂਦੇ ਹਨ । ਕਈਆਂ ਗੋਤਾਂ ਵਿਚ ਬਕਰੇ ਦੇ ਵਾਲ , ਕੁੱਝ ਥਾਵਾਂ ' ਤੇ ਮੌਲੀ ਦੇ ਨਾਲ ਠੂਠੀ ਅਤੇ ਛੁਹਾਰੇ ਆਦਿ ਪਰੋਣ ਦੀ ਪਰੰਪਰਾ ਵੀ ਪ੍ਰਚਲਿਤ ਹੈ । ਇਸ ਨੂੰ ਕਲੀਰਾਂ ਕਿਹਾ ਜਾਂਦਾ ਹੈ । ਸਾਹੇ ਚਿੱਠੀ ਵੀ ਮੌਲੀ ਦੇ ਤੰਦ ਵਿਚ ਲਪੇਟ ਕੇ ਭੇਜੀ ਜਾਂਦੀ ਹੈ । ਮੁਸਲਮਾਨਾਂ ਵਿਚ ਵੀ ਨਿਕਾਹ ਪੜ੍ਹਨ ਤੋਂ ਪਹਿਲਾ ਮਿਰਾਸੀ ਜਾਂ ਨਾਈ ਮੌਲੀ ਦੇ ਧਾਗੇ ਨਾਲ ਗਾਨਾ ਬੰਨ੍ਹਦੇ ਹਨ । ਅੱਜ - ਕੱਲ੍ਹ ਇਹ ਕਾਰਜ ਦੋਸਤ ਜਾਂ ਸਹੇਲੀਆਂ ਕਰਦੀਆਂ ਹਨ । ਮੌਲੀ ਦੇ ਇਸ ਰੂਪ ਦੀ ਥਾਂ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਫ਼ੈਸ਼ਨ ਵਾਲੇ ਗਾਨੇ ਵੀ ਮਿਲਦੇ ਹਨ । ਹਿੰਦੂ ਪਰੰਪਰਾ ਵਿਚ ਲੜਕੇ ਦੇ ਜਨਮ ਤੋਂ ਬਾਅਦ ਜੋ ਪਹਿਲੀ ਲੋਹੜੀ ਆਉਂਦੀ ਹੈ , ਉਸ ਸਮੇਂ ਨਾਨਕੇ ਮੌਲੀ ਦੇ ਤੰਦ ਵਿਚ ਠੂਠੀ , ਛੁਹਾਰੇ ਅਤੇ ਫੁਲ- ਮਖਾਣੇ ਪਰੋ ਕੇ ਸਿਹਰਾ ਬਣਾ ਕੇ ਪਾਉਂਦੇ ਹਨ । ਕਈ ਥਾਵਾਂ ’ ਤੇ ਇਹ ਕਾਰਜ ਪਿੰਡ ਦੀ ਨੈਣ ਵੀ ਕਰਦੀ ਹੈ । ਇਸ ਤੋਂ ਇਲਾਵਾ ਕਸ਼ਤਰੀ ਗੋਤ ਵਿਚ ਸਹੁਰੇ ਘਰ ਆਈ ਨਵੀਂ ਵਹੁਟੀ ਦੇ ਗਲ ਵਿਚ ਮੌਲੀ ਦੇ ਤੰਦ ਵਿਚ ਠੂਠੀ ਪਰੋ ਕੇ ਪਾਈ ਜਾਂਦੀ ਹੈ । ਫਿਰ ਜਦੋਂ ਕੁੜੀ ਪੇਕੇ ਘਰ ਫੇਰਾ ਪਾਉਣ ਜਾਂਦੀ ਹੈ ਤਾਂ ਉਸਦਾ ਭਰਾ ਇਸ ` ਤੇ ਦੰਦੀ ਵੱਢ ਕੇ ਠੂਠੀ ਨੂੰ ਤੋੜਦਾ ਹੈ ਅਤੇ ਇਹ ਠੂਠੀ ਸਾਰੇ ਰਿਸ਼ਤੇਦਾਰਾਂਵਿਚ ਵੰਡ ਦਿੱਤੀ ਜਾਂਦੀ ਹੈ । ਵਿਆਹ ਸਮੇਂ ਕੁੜੀ ਨੂੰ ਚੂੜਾ ਚੜਾਉਣ ਸਮੇਂ , ਪੁੱਛੇ ਨੂੰ ਖਾਰੇ ਬਿਠਾਉਣ ਸਮੇਂ ਮੌਲੀ ਬੰਨ੍ਹੀ ਜਾਂਦੀ ਹੈ । ਜਣੇਪੇ ਸਮੇਂ ਵੀ ਜੱਚਾ ਅਤੇ ਸੱਚਾ ਦੀ ਬਾਂਹ ' ਤੇ ਮੌਲੀ ਦੇ ਧਾਰੀ ਨਾਲ ਪੇਟਲੀ ਵਿਚ ਰਿੰਗ ਜਾਂ ਸੇਤੀ ਨੂੰ ਬੰਨ੍ਹੀ ਜਾਂਦੀ ਹੈ । ਇਸ ਤੋਂ ਇਲਾਵਾ ਤੇਰਵਾਂ ਨਹਾਉਣ ਸਮੇਂ ਜਾਂ ਸਿਲਾ ਪੂਰਾ ਹੋਣ ਸਮੇਂ ਅਤੇ ਮੁੰਡਨ ਸੰਸਕਾਰ ਦੀ ਰਸਮ ਸਮੇਂ ਵੀ ਇਹ ਸ਼ਗਨ ਕੀਤਾ ਜਾਂਦਾ ਹੈ । ਸਾਉਣ ਦੇ ਮਹੀਨੇ ਵਿਚ ਪੇਕੇ ਆਈਆਂ ਕੁੜੀਆਂ ਨੂੰ ਜਿਹੜਾ ਸੰਧਾਰਾ ਭੇਜਿਆ ਜਾਂਦਾ ਹੈ , ਉਸ ਵਿਚ ਸੂਟ , ਮਹਿੰਦੀ ਤੋਂ ਇਲਾਵਾ ਮੌਲੀ ਦਾ ਅੱਟਾ ਜਾਂ ਰਿੱਬਨ ਵੀ ਹੁੰਦਾ ਹੈ । ਕਰਵਾ ਚੌਥ ਦੇ ਵਰਤ ਸਮੇਂ ਅਰਘ ਦੇਣ ਵਾਲੀ ਗੜਵੀ ਅਤੇ ਕੁੰਭ ਰੱਖਣ ਸਮੇਂ ਘੜੇ ਅਤੇ ਨਾਰੀਅਲ ਨੂੰ ਮੌਲੀ ਬੰਨ੍ਹਣੀ ਜਾਂ ਘਰ ਦੀ ਨੀਂਹ ਰੱਖਣ ਸਮੇਂ ਚੁਗਾਠ ਪਰੰਪਰਾ ਵਿਚ ਮਰਨ ਸ਼ੁਭ ਮੰਨਿਆ ਗਿਆ ਹੈ । ਗ੍ਰਹਿ ਪ੍ਰਵੇਸ਼ ਸਮੇਂ ਜਾਂ ਇੱਟ ਨੂੰ ਮੌਲੀ ਬੰਨ੍ਹੀ ਜਾਂਦੀ ਹੈ । ਹਿੰਦੂ ਸੰਸਕਾਰਾਂ ਵਿਚ ਪੱਗ ਦੀ ਰਸਮ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੇ ਹੱਥ ' ਤੇ ਮੌਲੀ ਬੰਨ੍ਹੀ ਜਾਂਦੀ ਹੈ , ਜਿਸ ਨੂੰ ਪੱਗ ਬੰਨ੍ਹੀ ਜਾਣੀ ਹੁੰਦੀ ਹੈ । ਹਵਨ ਕਰਨ ਸਮੇਂ ਘਰ ਦੇ ਮੈਂਬਰਾਂ ਦੇ ਹੱਥਾਂ ' ਤੇ ਮੌਲੀ ਬੰਨ੍ਹਣਾ ਪਵਿੱਤਰ ਕਾਰਜ ਮੰਨਿਆ ਗਿਆ ਹੈ ।

ਨੌਰਾਤਿਆਂ ਦੇ ਦਿਨਾਂ ਵਿਚ ਦੇਵੀ ਮਾਤਾ ਦੀ ਅਰਾਧਨਾ ਕਰਨ ਤੋਂ ਪਹਿਲਾਂ ਕੰਜਕਾਂ ਦੇ ਹੱਥ ਉੱਤੇ ਮੋਲੀ ਬੰਨ੍ਹੀ ਜਾਂਦੀ ਹੈ । ਜਾਗਰਣ ਦੀ ਜੋਤ ਵੀ ਮੌਲੀ ਨਾਲ ਜਗਾਈ ਜਾਂਦੀ ਹੈ । ਮੌਲੀ ਨੂੰ ਚੰਗੀ ਤਰ੍ਹਾਂ ਘਿਉ ਵਿਚ ਭਿਉਂ ਲਿਆ ਜਾਂਦਾ ਹੈ ਅਤੇ ਉਸਨੂੰ ਜਗਾ ਲਿਆ ਜਾਂਦਾ ਹੈ । ਇਹ ਜੋਤ ਦੇ ਉਪਰ ਸਿੱਧੀ ਖੜ੍ਹੀ ਕੀਤੀ ਜਾਂਦੀ ਹੈ । ਬਲਦੇ ਹੋਏ ਘਿਉ ਦੇ ਛਿੱਟੇ ਜੋਤ ਉਪਰ ਡਿਗਦੇ ਹਨ , ਉਨ੍ਹਾਂ ਤੋਂ ਜੋਤ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ । ਵਰਤ ਰੱਖਣ ਸਮੇਂ ਵੀ ਔਰਤਾਂ ਹੱਥ ' ਤੇ ਮੌਲੀ ਬੰਨ੍ਹਣਾ ਸ਼ੁਭ ਲਗਨ ਜਾਂ ਸ਼ਗਨ ਮੰਨਦੀਆਂ ਹਨ । ਧਾਰਮਿਕ ਥਾਵਾਂ ਉਪਰ ਲੋਕ ਜਦੋਂ ਕੋਈ ਸੁਖਨਾ ਸੁਖਦੇ ਹਨ ਤਾਂ ਉਹ ਕਿਸੇ ਪੁਰਾਤਨ ਦਰੱਖ਼ਤ ਨਾਲ ਮੌਲੀ ਦਾ ਤੰਦ ਬੰਨ੍ਹ ਕੇ ਆਉਂਦੇ ਹਨ । ਸੁਖਨਾ ਪੂਰੀ ਹੋਣ ਤੋਂ ਬਾਅਦ ਇਸ ਨੂੰ ਖੋਲ੍ਹਦੇ ਹਨ । ਮੁਹਰਮ ਦੇ ਦਿਨਾਂ ਵਿਚ ਮੁਸਲਮਾਨ ਲੋਕ ਮੌਲੀ ਦੇ ਧਾਗੇ ਨੂੰ ਗਲ ਵਿਚ ਮਾਲਾ ਵਾਂਗ ਪਾਉਂਦੇ ਹਨ ।

ਮੌਲੀ ਦੀ ਸ਼ੁਰੂਆਤ ਭਾਵੇਂ ਬਦਰੂਹਾਂ ਤੋਂ ਬਚਣ ਲਈ ਕੀਤੀ ਗਈ ਸੀ ਪਰ ਬਾਅਦ ਵਿਚ ਇਹ ਰੱਖਿਆ ਦੀ ਪ੍ਰਤੀਕ ਬਣ ਗਈ । ਪੁਰਾਣੇ ਜ਼ਮਾਨੇ ਵਿਚ ਭੈਣਾਂ ਯੁੱਧ ਦੇ ਮੈਦਾਨ ਵਿਚ ਭਰਾਵਾਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਵੀਣੀ ' ਤੇ ਮੌਲੀ ਦਾ ਧਾਗਾ ਬੰਨ੍ਹਦੀਆਂ ਸਨ । ਇਹ ਧਾਗਾ ਉਹਨਾਂ ਨੂੰ ਰਣ ਖੇਤਰ ਵਿਚ ਜੂਝ ਮਰਨ ਲਈ ਉਤਸ਼ਾਹਿਤ ਕਰਦਾ ਸੀ । ਇਹੋ ਰੱਖ / ਧਾਗੇ ਸਮੇਂ ਦੇ ਬੀਤਣ ਨਾਲ ਰੱਖੜੀ ਦਾ ਰੂਪ ਧਾਰਨ ਕਰ ਗਏ । ਪੂਰਵ ਕਾਲ ਵਿਚ ਇਕ ਕਥਾ ਅਨੁਸਾਰ ਜਦੋਂ ਦੇਵਤਿਆਂ ਤੇ ਆਸੁਰਾਂ ਵਿਚਕਾਰ ਭਿਆਨਕ ਯੁੱਧ ਹੋ ਰਿਹਾ ਸੀ , ਦੇਵਤੇ ਹਾਰ ਰਹੇ ਸਨ ਅਤੇ ਆਸੂਰ ਜਿੱਤ ਵੱਲ ਵੱਧ ਰਹੇ ਸਨ । ਉਸ ਸਮੇਂ ਇੰਦਰ ਅਮਰਾਵਤੀ ਤੋਂ ਨੱਸਣ ਲਈ ਤਿਆਰ ਹੋ ਗਿਆ ਤਾਂ ਇੰਦਰਾਣੀ ਨੇ ਕਿਹਾ ਕਿ ਉਹ ਇਕ ਉਪਾਅ ਜਾਣਦੀ ਹੈ , ਜਿਸ ਦੇ ਕਰਨ ਨਾਲ ਉਹਨਾਂ ਦੀ ਜਿੱਤ ਜ਼ਰੂਰ ਹੋਵੇਗੀ । ਅਗਲੇ ਦਿਨ ਸਾਵਣ ਦੀ ਪੂਰਨਮਾਸ਼ੀ ਸੀ । ਉਸ ਨੇ ਰਾਖੀ ਤਿਆਰ ਕਰਕੇ ਇੰਦਰ ਦੇ ਸੱਜੇ ਹੱਥ ਉੱਤੇ ਬੰਨ੍ਹ ਦਿੱਤੀ , ਇਸ ਤਰ੍ਹਾਂ ਦੇਵਤਿਆਂ ਵਿਚ ਨਵਾਂ ਉਤਸ਼ਾਹ ਤੇ ਸਾਹਸ ਜਾਗ ਉਠਿਆ ਤੇ ਦੇਵਤਿਆਂਦੀ ਜਿੱਤ ਹੋ ਗਈ। ਇਸ ਤਰਾਂ ਦੀ ਇਕ ਘਟਨਾ ਦਾ ਵਰਨਣ ਇਤਿਹਾਸ ਵੀ ਮਿਲਦਾ ਹੈ। ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੇ ਮਾਲਵਾ ਅਤੇ ਜਾ ਨੂੰ ਜਿੱਤਣ ਤੋਂ ਬਾਅਦ ਚਿਤੜ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਚਿਤੌੜ ਦੇ ਤਾਣਾ ਵਿਕਰਮਾਦਿੱਤ ਦੀ ਮਾਤਾ ਕਰਣਾਵਤੀ ਨੇ ਹਮਾਯੂੰ ਨੂੰ ਆਪਣੇ ਭਰਾ ਦੇ ਰੂਪ ਵਿਚ ਸਹਾਇਤਾ ਲਈ ਰੱਖੜੀ ਭੇਜੀ ਸੀ।

ਮੌਲੀ ਦੀ ਲੋਕ ਚਕਿਤਸਾ ਦੇ ਖੇਤਰ ਵਿਚ ਵੀ ਬੜੀ ਮਹਾਨਤਾ ਹੈ। ਮੰਨਿਆ ਜਾਂਦਾ ਹੈ ਕਿ ਮੇਲੀ ਦਾ ਭੇਦ ਬੰਨ੍ਹਣ ਨਾਲ ਬਦਰੂਹਾਂ ਨੇੜੇ ਨਹੀਂ ਆਉਂਦੀਆਂ। ਵਿਚ ਮੋਚ ਆ ਜਾਣ ਜਾਂ ਗੁੱਟ ਦੇ ਜੋੜ ਹਿਲ ਜਾਣ ਕਾਰਨ ਦਰਦ ਹੋਵੇ ਤਾਂ ਇਸ ‘ਗਾਨਾ ਪੈਣਾ’ ਕਿਹਾ ਜਾਂਦਾ ਹੈ। ਇਸ ਦਰਦ ਨੂੰ ਦੂਰ ਕਰਨ ਲਈ ਇਕ ਟੂਣਾ ਪ੍ਰਚਲਿਤ ਹੈ। ਧਾਰਨਾ ਹੈ ਕਿ ਸੁੱਚੇ ਮੂੰਹ ਭੈਣ ਦੇ ਹੱਥੋਂ ਗੁੱਟ ਉੱਤੇ ਸਾਹ ਰੋਕ ਕੇ ਮੈਡੀ ਦਾ ਧਾਗਾ ਬੰਨਵਾਉਣ ਨਾਲ ਇਹ ਦਰਦ ਦੂਰ ਹੋ ਜਾਂਦਾ ਹੈ। ਹਿੰਦੂ ਧਾਰਮਿਕ ਪਰੰਪਰਾਵਾਂ ਵਿਚ ਪ੍ਰੋਹਿਤ ਜਜਮਾਨ ਦੇ ਸਿਰ ਉੱਤੇ ਹੱਥ ਰੱਖ ਕੇ ਉਸਦੀ ਸੱਜੀ ਵੀਣੀ ਅਤੇ ਮੰਤਰਾਂ ਦਾ ਉਚਾਰਣ ਕਰਦੇ ਹੋਏ ਮੌਲੀ ਦਾ ਤੰਦ ਬੰਨ੍ਹਦਾ ਹੈ। ਇਸ ਤਰ੍ਹਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੱਜੇ ਹੱਥ ਨਾਲ ਕੀਤੇ ਮਾੜੇ ਕਰਮਾਂ ਦਾ ਪ੍ਰਭਾਵ ਟੱਲ ਜਾਂਦਾ ਹੈ ਹੈ ਅਤੇ ਵਿਅਕਤੀ ਨੂੰ ਕੋਈ ਮਾੜਾ ਕੰਮ ਕਰਨ ਤੋਂ ਰੋਕਦਾ ਹੈ। ਇਹ ਤੰਦ ਸੂਤ ਦਾ ਬਣਿਆ ਹੋਣ ਕਾਰਨ ਮਾਨਸਿਕ ਸ਼ਾਂਤੀ ਵੀ ਦੇਂਦਾ ਹੈ। ਤਣਾਉ ਵਾਲੇ ਵਿਅਕਤੀ ਨੂੰ ਸ਼ਾਂਤ ਕਰਦਾ ਹੈ। ਕਈ ਗੋਤਾਂ ਵਿਚ ਮਾਵਾਂ ਆਪਣੇ ਬੱਚਿਆਂ ਨੂੰ ਬੁਰੀਆਂ ਨਜ਼ਰਾ ਤੋਂ ਬਚਾਉਣ ਲਈ ਮੱਲੀ ਦੇ ਤੰਦ ਵਿਚ ਸੂਰ ਦਾ ਦੰਦ ਅਤੇ ਹੋਰ ਰੱਖਾਂ ਪਰੋ ਕੇ ਤੜਾਗੀ से ਰੂਪ ਵਿਚ ਬੰਨ੍ਹਦੀਆਂ ਹਨ। ਲੋਕ ਵਿਸ਼ਵਾਸ ਹੈ ਕਿ ਮੌਲੀ ਦਾ ਤੰਦ ਕਦੀ ਵੀ ਤੋੜਨਾ ਨਹੀਂ ਚਾਹੀਦਾ, ਸਗੋਂ ਖੋਲ੍ਹ ਕੇ ਜਲ ਪ੍ਰਵਾਹ ਕਰਨਾ ਚਾਹੀਦਾ ਹੈ। ਇਸ ਨੂੰ ਤੋੜਨਾ ਬਦਸ਼ਗਨੀ ਮੰਨਿਆ ਗਿਆ ਹੈ।

ਮੋਲੀ ਨੂੰ ਬਣਾਉਣ ਲਈ ਅਜੇ ਵੀ ਪੁਰਾਤਨ ਵਿਧੀ ਹੀ ਪ੍ਰਚਲਿਤ ਹੈ। ਕਪਾਹ ਵੇਲਣ, ਕੱਤਣ, ਪਿੰਜਣ ਦਾ ਸਾਰਾ ਕਾਰਜ ਔਰਤਾਂ ਹੀ ਕਰਦੀਆਂ ਹਨ। ਸੂਤ ਵੱਟ ਕੇ ਉਸਦੀਆਂ ਅੱਟੀਆਂ ਬਣਾਈਆਂ ਜਾਂਦੀਆਂ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਿਸੇ ਕੰਜਕ ਦੇ ਹੱਥ ਦਾ ਕੱਤਿਆ ਸੂਤ ਵਧੇਰੇ ਪਵਿੱਤਰ ਹੁੰਦਾ ਹੈ। ਇਸ ਲਈ ਮੌਲੀ ਕੰਜਕ ਦੇ ਹੱਥ ਦੇ ਬਣੇ ਸੂਤ ਤੋਂ ਹੀ ਬਣਾਈ ਜਾਂਦੀ ਹੈ। ਅੱਟੀ ਦੇ ਵਿਚ ਥੋੜੀ ਥੋੜੀ ਵਿਥ ਤੇ ਸਣ ਦੀ ਰੱਸੀ ਬੰਨ੍ਹੀ ਜਾਂਦੀ ਹੈ। ਖ਼ਾਲੀ ਭਾਗ ਨੂੰ ਗੋਰੂ ਵਾਲੇ ਘੋਲ ਵਿਚ ਡੋਬ ਦਿੱਤਾ ਜਾਂਦਾ ਹੈ। ਲਪੇਟਿਆ ਹੋਇਆ ਹਿੱਸਾ ਚਿੱਟਾ ਰਹਿ ਜਾਂਦਾ ਹੈ ਅਤੇ ਬਾਕੀ ਹਿੱਸਾ ਲਾਲ ਹੋ ਜਾਂਦਾ ਹੈ। ਇਹ ਕਾਰਜ ਜੁਲਾਹਿਆਂ ਦੇ ਵਿਚ ਕੋਰੀ ਜਾਤ ਦੋ ਲੋਕ ਕਰਦੇ ਹਨ। ਵਰਤਮਾਨ ਸਮੇਂ ਵਿਚ ਮੌਲੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿਚ ਪਰੰਪਰਿਕ ਤਰੀਕਿਆਂ ਨਾਲ ਤਿਆਰ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਲਾਲ ਰੋਗ ਲਈ ਕੈਮੀਕਲ ਵੀ ਵਰਤੇ ਜਾਂਦੇ ਹਨ। ਅੱਜ-ਕੱਲ੍ਹ ਬਾਜ਼ਾਰ ਵਿਚ ਮੌਲੀ ਦੇ ਕਈ ਰਸਮੀ ਰੂਪਾਂ ਵਿਚ ਮਿਲਦੀ ਹੈ। ਪਰ ਧਾਰਮਿਕ ਕਾਰਜ ਸਮੇਂ ਅੱਜ ਵੀ ਮੌਲੀ ਦਾ ਪਰੰਪਰਕ ਰੂਪ ਹੀ ਕਾਇਮ ਹੈ।[1]

  1. Rupindara Kaura (2011). Pañjābī lokadhārā : sāmaggarī te peshakārī. Ammritasara. ISBN 978-81-7143-532-6. OCLC 739097803.{{cite book}}: CS1 maint: location missing publisher (link)