ਮੌੜਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌੜਾਂ
ਮੌੜਾਂ is located in Punjab
ਮੌੜਾਂ
ਮੌੜਾਂ
ਪੰਜਾਬ, ਭਾਰਤ ਚ ਸਥਿਤੀ
30°07′51″N 75°55′22″E / 30.130773°N 75.922671°E / 30.130773; 75.922671
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)

ਮੌੜਾਂ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਊਧਮ ਸਿੰਘ ਵਾਲਾ ਦਾ ਇੱਕ ਪਿੰਡ ਹੈ ਜੋ ਸੰਗਰੂਰ ਤੋਂ 17 ਕਿਲੋਮੀਟਰ ਸੰਗਰੂਰ-ਪਾਤੜਾਂ-ਦਿੱਲੀ ਸੜਕ ਉੱਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ ਤਕਰੀਬਨ 11,500 ਤੇ ਰਕਬਾ 3,195 ਏਕੜ (1278 ਹੈਕਟੇਅਰ) ਹੈ। ਪਿੰਡ ਦੀਆਂ 3,500 ਦੇ ਲਗਪਗ ਵੋਟਾਂ ਹਨ। ਪਿੰਡ ਵਿੱਚ 5 ਗੁਰਦੁਆਰੇ, 2 ਮੰਦਰ, 1 ਮਸਜਿਦ, 2 ਡੇਰੇ ਹਨ। ਪਿੰਡ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ ਤੇ ਤਿੰਨ ਪਬਲਿਕ ਸਕੂਲ, ਆਂਗਣਵਾੜੀ ਸੈਂਟਰ, ਡਾਕਘਰ, ਹੈਲਥ ਡਿਸਪੈਂਸਰੀ, ਸਿਵਲ ਵੈਟਰਨਰੀ ਡਿਸਪੈਂਸਰੀ, ਕੋ-ਓਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ, ਖੇਡ ਸਟੇਡੀਅਮ ਦੀ ਸਹੂਲਤ ਹੈ।

ਪਿਛੋਕੜ[ਸੋਧੋ]

ਇਸ ਪਿੰਡ ਦਾ ਪਿਛੋਕੜ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੌੜ ਨਾਭਾ ਨਾਲ ਜੋੜਿਆ ਜਾਂਦਾ ਹੈ। ਇਹ ਪਿੰਡ ਜਿਊਣੇ ਮੌੜ ਤੇ ਸਾਬਕਾ ਮੰਤਰੀ ਸ. ਬਲਦੇਵ ਸਿੰਘ ਮਾਨ ਕਰਕੇ ਮਸ਼ਹੂਰ ਹੈ। ਇਹ ਪਿੰਡ ਤਕਰੀਬਨ 250 ਸਾਲ ਪੁਰਾਣਾ ਹੈ। 1947 ਤੋਂ ਪਹਿਲਾਂ ਇਹ ਪਿੰਡ ਜੀਂਦ ਰਿਆਸਤ ਵਿੱਚ ਆਉਂਦਾ ਸੀ। ਇਹ ਪਿੰਡ ਸੰਗਰੂਰ ਸ਼ਹਿਰ ਦੀ ਤਰਜ਼ ‘ਤੇ  ਬਣਿਆ ਹੋਇਆ ਹੈ। ਪਿੰਡ ਵਿੱਚ ਉਸ ਸਮੇਂ ਤਿੰਨ ਪੱਕੇ ਦਰਵਾਜ਼ੇ ਛੋਟੀਆਂ ਇੱਟਾਂ ਨਾਲ ਬਣਾਏ ਗਏ ਸਨ। ਪਿੰਡ ਦਾ ਮੁੱਖ ਦਰਵਾਜ਼ਾ ਬਹੁਤ ਖੂੁਬਸੂਰਤ ਸੀ। ਵੱਡੇ ਗੇਟ, ਭੋਰੇ ਅਤੇ ਬੈਰਕਾਂ ਬਣੇ ਹੋੋਏ ਸਨ। ਪਿੰਡ ਵਿੱਚ ਰਾਮ ਮੰਦਰ ਬਹੁਤ ਪੁਰਾਣਾ ਹੈ। ਮੰਦਰ ਦੇ ਹੇਠਾਂ ਭੋਰੇ ਵੀ ਹਨ। ਪਿੰਡ ਦੇ ਸਵਰਗੀ ਜਥੇਦਾਰ ਸ. ਅਰਜਨ ਸਿੰਘ ਸੁਤੰਤਰਤਾ ਸੰਗਰਾਮੀ ਨੇ ਜੈਤੋ ਦੇ ਮੋਰਚੇ ਨਾਲ ਹੋਰ ਵੀ ਅਨੇਕਾਂ ਜੇਲ੍ਹਾਂ ਕੱਟੀਆਂ ਅਤੇ ਰਿਆਸਤੀ ਅਕਾਲੀ ਦਲ ਦੇ ਉੱਚੇ ਅਹੁਦਿਆਂ ’ਤੇ ਰਹੇ ਹਨ। ਜੈਤੋ ਦੇ ਮੋਰਚੇ ਵਿੱਚ 21 ਸ਼ਹੀਦਾਂ ਨਾਲ ਇਕ ਸ਼ਹੀਦ ਸ. ਦੀਵਾਨ ਸਿੰਘ ਪਿੰਡ ਮੌੜਾਂ ਦਾ ਸੀ। ਐਮਰਜੈਂਸੀ ਮੋਰਚੇ, ਧਰਮ ਯੁੱਧ ਮੋਰਚਿਆਂ ਵਿੱਚ ਵੀ ਪਿੰਡ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਕਰਤਾਰ ਸਿੰਘ, ਗੁਰਬਖਸ਼ ਸਿੰਘ ਆਜ਼ਾਦੀ ਘੁਲਾਟੀਏ ਸਨ। ਮਰਹੂਮ ਕਾਮਰੇਡ ਕੌਰ ਸਿੰਘ ਨੇ ‘ਪਰਜਾ ਮੰਡਲ ਲਹਿਰ’ ਵਿੱਚ ਵਧ-ਚੜ੍ਹ ਕੇ ਕੰਮ ਕੀਤਾ ਤੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲੈਂਦੇ ਰਹੇ। ਬਾਅਦ ਵਿੱਚ ਕਾਮਰੇਡ ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਅਤੇ ਨਿਧਾਨ ਸਿੰਘ ਨਾਲ ਇਕੱਠਿਆਂ ਮਿਲਕੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ।[1]

ਹਵਾਲੇ[ਸੋਧੋ]

  1. ਗੁਰਦੇਵ ਸਿੰਘ ਆਹਲੂਵਾਲੀਆ. "ਜਿਊਣੇ ਮੌੜ ਦੀ ਜਨਮ ਭੂਮੀ ਮੌੜਾਂ".