ਮ੍ਰਿੱਛਕਟਿਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮ੍ਰਿੱਛਕਟਿਕਮ
Raja Ravi Varma, Vasanthasena (Oleographic print).jpg
ਨਾਟਕ ਦੀ ਨਾਇਕਾ ਵਸੰਤਸੈਨਾ ਦਾ ਇੱਕ ਚਿੱਤਰ
ਲੇਖਕਸ਼ੂਦਰਕ
ਪਾਤਰ
  • Chārudatta
  • Vasantasenā
  • Maitreya
  • Samsthānaka
  • Āryaka
  • Sarvilaka
  • Madanikā
ਮੂਲ ਭਾਸ਼ਾਸੰਸਕ੍ਰਿਤ
ਵਿਧਾਸੰਸਕ੍ਰਿਤ ਨਾਟਕ
ਸੈੱਟਿੰਗਪ੍ਰਾਚੀਨ ਸ਼ਹਿਰ ਉਜੈਨੀ
ਪੰਜਵੀਂ ਸਦੀ ਈ ਪੂ

ਮ੍ਰਿੱਛਕਟਿਕਮ (ਸੰਸਕ੍ਰਿਤ: मृच्छकटिकम्; ਅਰਥਾਤ, ਮਿੱਟੀ ਦੀ ਗੱਡੀ) ਸੰਸਕ੍ਰਿਤ ਨਾਟ ਸਾਹਿਤ ਵਿੱਚ ਸਭ ਤੋਂ ਜਿਆਦਾ ਹਰਮਨ ਪਿਆਰਾ ਡਰਾਮਾ ਹੈ। ਇਸ ਵਿੱਚ 10 ਅੰਕ ਹਨ। ਇਸ ਦੇ ਰਚਨਾਕਾਰ ਮਹਾਰਾਜ ਸ਼ੂਦਰਕ (ਸੰਸਕ੍ਰਿਤ: शूद्रक) ਹਨ। ਡਰਾਮੇ ਦੀ ਪਿੱਠਭੂਮੀ ਉਜੈਨੀ ਹੈ। ‘ਮ੍ਰਿੱਛਕਟਿਕਮ’ ਡਰਾਮਾ ਇਸ ਦਾ ਪ੍ਰਮਾਣ ਹੈ ਕਿ ਅੰਤਮ ਆਦਮੀ ਨੂੰ ਸਾਹਿਤ ਵਿੱਚ ਜਗ੍ਹਾ ਦੇਣ ਦੀ ਪਰੰਪਰਾ ਭਾਰਤ ਨੂੰ ਵਿਰਾਸਤ ਵਿੱਚ ਮਿਲੀ ਹੈ, ਜਿੱਥੇ ਚੋਰ, ਵੇਸ਼ਵਾ, ਗਰੀਬ ਬਾਹਮਣ, ਦਾਸੀ, ਨਾਈ ਵਰਗੇ ਲੋਕ ਦੁਸ਼ਟ ਰਾਜਾ ਦੀ ਸੱਤਾ ਪਲਟ ਕੇ ਗਣਰਾਜ ਸਥਾਪਤ ਕਰਦੇ ਹਨ।