ਸਮੱਗਰੀ 'ਤੇ ਜਾਓ

ਮੰਗੋਲੀਆ ਵਿੱਚ ਸਿੱਖਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

20 ਵੀਂ ਸਦੀ ਵਿੱਚ ਮੰਗੋਲੀਆ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਹਨ । ਕਮਿਊਨਿਸਟ ਸਮੇਂ ਦੌਰਾਨ ਰਵਾਇਤੀ ਸਿੱਖਿਆ, ਜੋ ਕਿ ਧਾਰਮਿਕ ਅਤੇ ਸਪਸ਼ਟ ਨਹੀਂ ਸੀ, ਵਿੱਚ ਸਿੱਖਿਆ ਸੁਧਾਰਾਂ ਦਾ ਰੁਝਾਨ ਉਸ ਦੇ ਬਿਲਕੁਲ ਉਲਟ ਹੁੰਦਾ ਸੀ । ਇਹ ਸੁਧਾਰ ਸੋਵੀਅਤ ਸਿੱਖਿਆ ਪ੍ਰਣਾਲੀਆਂ ਤੇ ਅਧਾਰਤ ਸਨ ਅਤੇ ਇਹਨਾਂ ਨਾਲ ਮੰਗੋਲੀਆ ਦੇ ਨਾਗਰਿਕਾਂ ਲਈ ਵਿੱਦਿਆ ਦੀ ਪਹੁੰਚ ਨੂੰ ਬਹੁਤ ਵਧਾ ਦਿੱਤਾ ਗਿਆ ਸੀ। 1941 ਤੋਂ 1946 ਤੱਕ ਦੇ ਸਮੇਂ ਵਿੱਚ ਤਬਦੀਲੀਆਂ ਦੇ ਦੌਰ ਵਿੱਚ ਰਵਾਇਤੀ ਮੰਗੋਲੀਅਨ ਲਿਪੀ ਵਿੱਚ ਇੱਕ ਸੀਰੀਲੀਕ ਵਰਣਮਾਲਾ ਤਕ, ਤਬਦੀਲੀ ਹੋਈ। ਸਾਖਰਤਾ ਬਹੁਤ ਵਧ ਗਈ ਸੀ ਕਿਉਂਕਿ ਜ਼ਿਆਦਾਤਰ ਸਿੱਖਿਆ ਮੁਫ਼ਤ ਪ੍ਰਾਇਮਰੀ ਸਕੂਲਾਂ ਵੱਲੋਂ ਦਿੱਤੀ ਜਾਂਦੀ ਸੀ। ਹਾਲਾਂਕਿ, 1990 ਵਿਆਂ ਵਿੱਚ ਜਮਹੂਰੀਅਤ ਅਤੇ ਮੁਕਤ ਮੰਤਰਾਲਿਆਂ ਦੀ ਨੀਤੀ ਨੇ ਮੰਗੋਲੀਆ ਵਿੱਚ ਸਿੱਖਿਆ 'ਤੇ ਕੁਝ ਨਕਾਰਾਤਮਕ ਪ੍ਰਭਾਵ ਪਾਏ ਹਨ, ਹਾਲਾਂਕਿ ਆਰਥਿਕਤਾ ਅਤੇ ਨੀਤੀ ਸੁਧਾਰਾਂ ਵਿੱਚ ਸੁਧਾਰ ਦੇ ਨਾਲ ਇਨ੍ਹਾਂ ਨਕਾਰਾਤਮਕ ਪੱਖਾਂ ਨੂੰ ਸੁਧਾਰਿਆ ਗਿਆ ਹੈ । ਵਿਦੇਸ਼ੀ ਗੈਰ-ਸਰਕਾਰੀ ਸੰਸਥਾਵਾਂ ਦੇ ਨਾਲ ਮਿਲਕੇ ਸਰਕਾਰ ਦੁਆਰਾ ਸਪਾਂਸਰ ਕੀਤੇ ਗੈਰ-ਰਸਮੀ ਦੂਰਵਰਤੀ ਸਿੱਖਿਆ ਪ੍ਰੋਗਰਾਮਾਂ ਤੋਂ ਬਹੁਤ ਸਾਰੇ ਬਾਲਗ ਲਾਭ ਪ੍ਰਾਪਤ ਕਰ ਰਹੇ ਹਨ। ਅੱਜ ਮੰਗੋਲੀਆ ਦੀ ਸਿੱਖਿਆ ਦੀ ਦੇਖਰੇਖ " ਸਿੱਖਿਆ, ਸੱਭਿਆਚਾਰ ਅਤੇ ਵਿਗਿਆਨ ਮੰਤਰਾਲੇ " ਦੁਆਰਾ ਕੀਤੀ ਜਾਂਦੀ ਹੈ ।

ਵਰਤਮਾਨ ਸਿੱਖਿਆ ਸਥਿਤੀ

[ਸੋਧੋ]

ਜੂਨ 2011 ਵਿਚ, ਵੀ.ਐਸ.ਓ. ਮੰਗੋਲੀਆ ਨੇ ਸਿੱਖਿਆ ਖੇਤਰ 'ਤੇ ਇਕ ਰਿਪੋਰਟ ਛਾਪੀ ਜਿਸ ਵਿੱਚ ਮੰਗੋਲੀਆ ਦੇ ਮੌਜੂਦਾ ਸਮਾਜਿਕ-ਆਰਥਿਕ ਬਦਲਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਰੱਕੀ, ਚੁਣੌਤੀਆਂ ਅਤੇ ਭਵਿੱਖੀ ਤਰਜੀਹਾਂ ਵੱਲ ਵੇਖਿਆ ।ਹਾਲਾਂਕਿ, ਇਹ ਰਿਪੇਰਟ ਦਰਸਾਉਂਦੀ ਹੈ ਕਿ ਮੰਗੋਲੀਆ ਦੁਨੀਆਂ ਦੇ ਪਰਦੇ 'ਤੇ ਉਭਰਿਆ ਹੈ,ਇਸ ਸਮੇਂ ਅਮੀਰ ਅਤੇ ਗਰੀਬ ਵਿਚਕਾਰਲੀ ਅਸਮਾਨਤਾ ਪੈਦਾ ਹੋਣ ਨਾਲ ਸਿੱਖਿਆ ਤੋਂ ਲਾਭ ਲੈਣ ਵਾਲੇ ਬਹੁਤ ਸਾਰੇ ਲੋਕ ਹਾਸ਼ੀਏ ਤੇ ਜਾ ਚੁੱਕੇ ਹਨ । ਰਿਪੋਰਟ ਵਿਚ ਦਲੀਲ ਦਿੱਤੀ ਗਈ ਹੈ ਕਿ ਮੰਗੋਲੀਅਨ ਸਰਕਾਰ ਨੇ ਲੋਕਤੰਤਰ ਵਿਚ ਤਬਦੀਲੀ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪੱਧਰਾਂ 'ਤੇ ਸਿੱਖਿਆ ਦੇ ਖੇਤਰ ਨੂੰ ਵਿਕਸਿਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ, ਜਿਸ ਵਿਚ ਇਕ ਸ਼ਾਨਦਾਰ ਖੁੱਲ੍ਹਾ ਮਾਹੌਲ ਸਿਰਜਨ ਅਤੇ ਇਸ ਦੇ ਅਗਲੇ ਵਿਕਾਸ ਵੱਲ ਅੱਗੇ ਵਧਣ ਦੀ ਇੱਛਾ ਹੈ। ਇਸ ਨੂੰ ਵਿਸ਼ੇਸ਼ ਤੌਰ 'ਤੇ ਮੰਗੋਲੀਆ ਦੇਸ਼ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਜਿਵੇਂ ਕਿ ਖਾਨਾਬਦੋਸ਼ ਜੀਵਨਸ਼ੈਲੀ, ਦੂਰ ਦੁਰਾਡੇ ਇਲਾਕਿਆਂ ਵਿੱਚ ਘੱਟ ਜਨਸੰਖਿਆ ਘਣਤਾ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਤਕ ਪਹੁੰਚਨ ਲਈ ਸੰਘਰਸ਼ ਕਰਨ ਵਲ ਸੇਧਤ ਕੀਤਾ ਗਿਆ ।[1]

ਪ੍ਰੀ-ਸਕੂਲ ਸਿੱਖਿਆ

[ਸੋਧੋ]

ਮੰਗੋਲੀਆ ਵਿੱਚ ਇਕ ਵਿਆਪਕ, ਰਾਜ-ਵਿੱਤੀ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਹੈ। 700 ਤੋਂ ਵੱਧ ਰਾਜਕੀ ਅਤੇ ਨਿੱਜੀ ਕਿੰਡਰਗਾਰਟਨ (ਦਿਨ ਦੀ ਦੇਖਭਾਲ ਲਈ ਬਣਿਆ ਢਾਂਚਾ) ਹਨ। ਸਮਾਜਵਾਦੀ ਸਮੇਂ ਦੌਰਾਨ, ਹਰੇਕ ਬਸਤੀ ਵਿੱਚ ਘੱਟੋ ਘੱਟ ਇਕ ਨਰਸਰੀ ਸਕੂਲ ਅਤੇ ਇਕ ਕਿੰਡਰਗਾਰਟਨ ਸੀ। ਵਰਤਮਾਨ ਵਿਚ ਸਿਰਫ ਕਿੰਡਰਗਾਰਟਨ ਹੀ ਹਨ ਜੋ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਾਖਲ ਕਰਦੇ ਹਨ। ਉਲਾਨਬਾਟਰ ਵਿਚ, ਕੁਝ ਨਰਸਰੀ ਸਕੂਲ ਅਤੇ ਕਿੰਡਰਗਾਰਟਨ ਚਲਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਰੂਸੀ ਜਾਂ ਹੋਰ ਭਾਸ਼ਾ ਦੀ ਸਿੱਖਿਆ ਵੀ ਨਾਲ-ਨਾਲ ਦਿੰਦੇ ਹਨ ।

ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ

[ਸੋਧੋ]

ਮੰਗੋਲੀਆ ਵਿੱਚ ਹੇਠਲੇ ਪੱਧਰ ਦੀ ਸਿੱਖਿਆ ਲਈ ਕਮਿਊਨਿਸਟ ਸਮੇਂ ਦੌਰਾਨ ਵਰਤਿਆ ਗਿਆ ਢਾਂਚਾ ਹੀ ਕਾਇਮ ਰੱਖਿਆ ਗਿਆ ਹੈ । ਹਾਲਾਂਕਿ ਸਰਕਾਰ ਨੇ ਇਸਦਾ ਵਿਸਥਾਰ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਮੂਲ ਪ੍ਰਣਾਲੀ ਵਿੱਚ ਚਾਰ ਸਾਲਾਂ ਦੀ ਲਾਜ਼ਮੀ ਸਕੂਲੀ ਸਿੱਖਿਆ ਸ਼ਾਮਲ ਹੈ ਅਤੇ ਇਸ ਤੋਂ ਬਾਅਦ ਹੋਰ ਚਾਰ ਸਾਲ ਲਾਜ਼ਮੀ ਹੇਠਲੇ ਪੱਧਰ ਦੀ ਸੈਕੰਡਰੀ ਸਿੱਖਿਆ । ਉਸ ਤੋਂ ਬਾਅਦ ਦੋ ਸਾਲ ਉੱਚ ਸੈਕੰਡਰੀ ਗੈਰ-ਲਾਜ਼ਮੀ ਸਿੱਖਿਆ ਸੀ ਜੋ ਕਿ ਕਿਸੇ ਵੀ ਵੋਕੇਸ਼ਨਲ, ਤਕਨੀਕੀ ਜਾਂ ਆਮ ਵਿੱਦਿਆ ਹੁੰਦੀ ਸੀ।ਇਹ ਵਿਸਥਾਰ 2004 ਵਿਚ ਸ਼ੁਰੂ ਹੋਇਆ ਸੀ ਅਤੇ ਸਰਕਾਰੀ ਸਕੂਲ ਵਿੱਚ ਦਾਖਲਾ ਉਮਰ 8 ਸਾਲ ਤੋਂ 7 ਸਾਲ ਕੀਤੀ ਗਈ ਸੀ। 2008 ਵਿਚ ਦਾਖਲੇ ਲਈ ਇਕ ਹੋਰ ਵਿਸਥਾਰ ਕਰਨ ਦੀ ਤਜਵੀਜ਼ ਰੱਖੀ ਗਈ ਸੀ ਜਿਸ ਵਿਚ ਦਾਖਲੇ ਦੀ ਉਮਰ ਇਕ ਸਾਲ ਹੋਰ ਘੱਟ ਕਰਕੇ ਦਾਖਲੇ ਦੀ ਉਮਰ 6 ਸਾਲ ਕਰ ਦਿੱਤੀ ਗਈ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਲਈ 6-4-2 ਸਾਲ ਦਾ ਸਿਸਟਮ ਲਾਗੂ ਕਰ ਦਿੱਤਾ ਗਿਆ ।

2003 ਦੇ ਸਮੇਂ ਦੇਸ਼ ਵਿੱਚ 688 ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸਨ ਜਿਨ੍ਹਾਂ ਦੇ 528,000 ਵਿਦਿਆਰਥੀ ਅਤੇ 20,725 ਅਧਿਆਪਕ ਸਨ। ਉੱਥੇ 32 ਵੋਕੇਸ਼ਨਲ ਅਤੇ ਟੈਕਨੀਕਲ ਟਰੇਨਿੰਗ ਸੈਂਟਰ ਸਨ ਜਿਨ੍ਹਾਂ ਵਿਚ 20,000 ਵਿਦਿਆਰਥੀ ਅਤੇ 800 ਤੋਂ ਵੱਧ ਅਧਿਆਪਕ ਸਨ।[2]

ਉੱਚ ਸਿੱਖਿਆ

[ਸੋਧੋ]

ਮੰਗੋਲੀਆ ਵਿਚ ਉੱਚ ਸਿੱਖਿਆ 20 ਵੀਂ ਸਦੀ ਦੇ ਸ਼ੁਰੂ ਵਿਚ ਕਮਿਊਨਿਸਟ ਇਨਕਲਾਬ ਦੇ ਨਾਲ ਆਈ ਅਤੇ ਇਹ ਸੋਵੀਅਤ ਮਾਡਲ ਦੇ ਅਧਾਰ ਤੇ ਸੀ। 2003 ਵਿੱਚ ਦੇਸ਼ ਅੰਦਰ 178 ਕਾਲਜ ਅਤੇ ਯੂਨੀਵਰਸਿਟੀਆਂ ਸਨ, ਹਾਲਾਂਕਿ ਇਨ੍ਹਾਂ ਵਿੱਚੋਂ ਕੇਵਲ 48 ਹੀ ਜਨਤਕ ਸਨ। ਪਰ, 31,197 ਪ੍ਰਾਈਵੇਟ ਵਿਦਿਆਰਥੀਆਂ ਦੇ ਮੁਕਾਬਲੇ ਪਬਲਿਕ ਯੂਨੀਵਰਸਿਟੀਆਂ ਵਿਚ 98,031 ਵਿਦਿਆਰਥੀ ਸਨ, ਜੋ ਮੰਗੋਲੀਆ ਵਿਚ ਜਨਤਕ ਤੌਰ 'ਤੇ ਫੰਡ ਪ੍ਰਾਪਤ ਉੱਚ ਸਿੱਖਿਆ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਕਮਿਊਨਿਸਟ ਸ਼ਾਸਨ ਦੇ ਅਧੀਨ ਸਾਰੀ ਉੱਚ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਂਦੀ ਸੀ। 1990 ਦੇ ਦਹਾਕੇ ਦੇ ਸ਼ੁਰੂ ਤੋਂ ਲੈ ਕੇ, ਫ਼ੀਸ ਲੈਣੀ ਸ਼ੁਰੂ ਕੀਤੀ ਗਈ, ਹਾਲਾਂਕਿ ਸਰਕਾਰ ਗ੍ਰਾਂਟਾਂ ਅਤੇ ਸਕਾਲਰਸ਼ਿਪਾਂ ਵੀ ਦਿੰਦੀ ਹੈ। ਪ੍ਰਾਈਵੇਟ ਤੌਰ 'ਤੇ ਮਾਲਕੀ ਵਾਲੀ ਸੰਸਥਾਵਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਆਮ ਤੌਰ ਤੇ ਘਟੀਆ ਮੰਨਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]