ਮੰਜ਼ੂਰ ਇਹਤੇਸ਼ਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਜ਼ੂਰ ਇਹਤੇਸ਼ਾਮ
ਜਨਮ(1948-04-03)3 ਅਪ੍ਰੈਲ 1948
ਮੌਤ26 ਅਪ੍ਰੈਲ 2021(2021-04-26) (ਉਮਰ 73)
ਭੋਪਾਲ
ਪੇਸ਼ਾਲੇਖਕ
ਪੁਰਸਕਾਰਪਦਮ ਸ਼੍ਰੀ
ਭਾਰਤੀ ਭਾਸ਼ਾ ਪਰੀਸ਼ਦ ਪੁਰਸਕਾਰ
ਸ਼੍ਰੀਕਾਂਤ ਵਰਮਾ ਸਮਰਿਤੀ ਸੰਮਾਨ
ਵੀਰਸਿੰਘ ਦਿਓ ਅਵਾਰਡ
ਵਾਗੇਸ਼ਵਰੀ ਅਵਾਰਡ
ਸ਼ਿਖਰ ਸੰਮਾਨ
ਪਹਿਲ ਸੰਮਾਨ

ਮੰਜ਼ੂਰ ਇਹਤੇਸ਼ਾਮ (3 ਅਪ੍ਰੈਲ 1948 – 26 ਅਪ੍ਰੈਲ 2021) ਹਿੰਦੀ ਸਾਹਿਤ ਦਾ ਇੱਕ ਭਾਰਤੀ ਲੇਖਕ ਸੀ ਜੋ ਆਜ਼ਾਦ ਭਾਰਤ ਵਿੱਚ ਭਾਰਤੀ ਮੁਸਲਿਮ ਭਾਈਚਾਰੇ ਦੇ ਜੀਵਨ ਦੇ ਚਿਤਰਣ ਲਈ ਜਾਣਿਆ ਜਾਂਦਾ ਹੈ।[1][2]

ਜੀਵਨ[ਸੋਧੋ]

ਮੰਜ਼ੂਰ ਇਹਤੇਸ਼ਾਮ ਦਾ ਜਨਮ 3 ਅਪ੍ਰੈਲ 1948 ਨੂੰ ਭੋਪਾਲ ਵਿੱਚ ਹੋਇਆ ਸੀ। [3] [4] ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪੂਰਵਗਾਮੀ ਸਨ।

ਇੱਕ ਹਫ਼ਤਾ ਪਹਿਲਾਂ ਭੋਪਾਲ ਵਿੱਚ ਕੋਵਿਡ -19 ਲਈ ਦਾਖ਼ਲ ਹੋਣ ਤੋਂ ਬਾਅਦ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ 26 ਅਪ੍ਰੈਲ 2021 ਨੂੰ ਉਸਦੀ ਮੌਤ ਹੋ ਗਈ ਸੀ। [5] [6]

ਸਾਹਿਤਕ ਕੈਰੀਅਰ[ਸੋਧੋ]

ਇਹਤੇਸ਼ਾਮ ਪੰਜ ਨਾਵਲਾਂ ਅਤੇ ਕਈ ਕਹਾਣੀ-ਸੰਗ੍ਰਹਿਆਂ ਅਤੇ ਨਾਟਕਾਂ ਦਾ ਲੇਖਕ ਸੀ। ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ:[7]

 • ਕੁਛ ਦਿਨ ਔਰ (ਨਾਵਲ - 1976)[8]
 • ਸੁੱਖਾ ਬਰਗਦ (ਨਾਵਲ - 1986)[9]
 • ਦਾਸਤਾਨ-ਏ ਲਾਪਤਾ (ਨਾਵਲ - 1995)[10]
 • ਬਸ਼ਾਰਤ ਮੰਜ਼ਿਲ (ਨਾਵਲ - 2004)[11]
 • ਪਹਾੜ ਢਲਤੇ (ਨਾਵਲ - 2007)[12]
 • ਰਮਜ਼ਾਨ ਮੇਂ ਏਕ ਮੌਤ (ਨਿੱਕੀ-ਕਹਾਣੀ ਸੰਗ੍ਰਹਿ - 1982)
 • ਤਸਬੀਹ (ਲਘੂ ਕਹਾਣੀ ਸੰਗ੍ਰਹਿ - 1998)[13]
 • ਤਮਾਸ਼ਾ ਤਥਾ ਅਨਯ ਕਹਾਣੀਆਂ (ਲਘੂ ਕਹਾਣੀ ਸੰਗ੍ਰਹਿ - 2001)[14]
 • ਏਕ ਥਾ ਬਾਦਸ਼ਾਹ (ਨਾਟਕ - 1980)

ਸੁੱਖਾ ਬਰਗਦਦਾ ਅੰਗਰੇਜ਼ੀ ਵਿੱਚ ਅਨੁਵਾਦ ਕੁਲਦੀਪ ਸਿੰਘ[15] ਨੇ, ਏ ਡਾਈਂਗ ਬਨਿਆਨ ਨਾਮ ਹੇਠ ਕੀਤਾ ਹੈ, ਜਦੋਂ ਕਿ ਦਾਸਤਾਨ-ਏ ਲਾਪਤਾ ਦਾ ਅਨੁਵਾਦ ਜੇਸਨ ਗ੍ਰੁਨੇਬੌਮ ਅਤੇ ਉਲਰੀਕ ਸਟਾਰਕ ਦੁਆਰਾ ਦ ਟੇਲ ਆਫ਼ ਦਾ ਮਿਸਿੰਗ ਮੈਨ ਦੇ ਸਿਰਲੇਖ ਹੇਠ ਕੀਤਾ ਗਿਆ ਹੈ।[16][17] 2007 ਵਿੱਚ, ਨਿਊਯਾਰਕ ਮੈਗਜ਼ੀਨ ਨੇ ਇਸ ਕਿਤਾਬ ਨੂੰ ਅੰਗਰੇਜ਼ੀ ਵਿੱਚ ਅਜੇ ਤੱਕ ਉਪਲਬਧ ਨਾ ਹੋਣ ਵਾਲੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ ਦੱਸਿਆ।[18] ਗ੍ਰਨੇਬੌਮ ਅਤੇ ਸਟਾਰਕ ਦਾ ਅਨੁਵਾਦ ਨਾਰਥਵੈਸਟਰਨ ਯੂਨੀਵਰਸਿਟੀ ਪ੍ਰੈਸ ਦੁਆਰਾ 2018 ਵਿੱਚ ਕਢਿਆ ਗਿਆ।[19]

ਅਵਾਰਡ[ਸੋਧੋ]

ਇਹਤੇਸ਼ਾਮ ਨੇ ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ, ਸ਼੍ਰੀਕਾਂਤ ਵਰਮਾ ਸਿਮਰਤੀ ਸਨਮਾਨ, ਵੀਰਸਿੰਘ ਦਿਓ ਅਵਾਰਡ, ਵਾਗੇਸ਼ਵਰੀ ਅਵਾਰਡ, ਸ਼ਿਖਰ ਸਨਮਾਨ, ਪਹਿਲ ਸਨਮਾਨ ਅਤੇ ਮੈਥਲੀ ਸ਼ਰਨ ਗੁਪਤ ਅਵਾਰਡ 2017-2018 ਵਰਗੇ ਅਨੇਕ ਪੁਰਸਕਾਰ ਪ੍ਰਾਪਤ ਕੀਤੇ ਸੀ। ਉਸਨੇ 2003 ਵਿੱਚ ਪਦਮ ਸ਼੍ਰੀ, ਚੌਥਾ ਸਭ ਤੋਂ ਉੱਚਾ ਭਾਰਤੀ ਨਾਗਰਿਕ ਪੁਰਸਕਾਰ ਪ੍ਰਾਪਤ ਕੀਤਾ।

ਹਵਾਲੇ[ਸੋਧੋ]

 1. "Pratilipi". Pratilipi. 2015. Archived from the original on 12 ਫ਼ਰਵਰੀ 2015. Retrieved 12 February 2015.
 2. "National Endowment". National Endowment for the Arts. 2015. Archived from the original on 6 ਨਵੰਬਰ 2014. Retrieved 12 February 2015. {{cite web}}: Unknown parameter |dead-url= ignored (|url-status= suggested) (help)
 3. "Manzoor Ahtesham: मशहूर लेखक और उपन्यासकार मंजूर एहतेशाम का निधन". Nai Dunia (in ਹਿੰਦੀ). 2021-04-26. Retrieved 2021-05-09.
 4. Seelye, Katharine Q. (2021-05-08). "Manzoor Ahtesham, Writer Who Brought Bhopal to Life, Dies at 73". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2021-05-09.
 5. Seelye, Katharine Q. (2021-05-08). "Manzoor Ahtesham, Writer Who Brought Bhopal to Life, Dies at 73". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2021-05-09.
 6. "Padma Shri-awardee Manzoor Ahtesham succumbs to Covid complications at 73". The Economic Times.
 7. "Pratilipi". Pratilipi. 2015. Archived from the original on 12 ਫ਼ਰਵਰੀ 2015. Retrieved 12 February 2015.
 8. Manzoor Ehtesham (1999). Kuch Din Aur. Hindi Book Centre.
 9. Manzoor Ehtesham (2009). Sukha Bargad. Hindi Book Centre. p. 225. ISBN 9788126717620.
 10. Manzoor Ehtesham (1995). Dastan-E-Lapata. Hindi Book Centre. p. 245. ISBN 9788171789290.
 11. Manzoor Ehtesham (2004). Basharat Manzil. Hindi Book Centre. p. 251. ISBN 9788126708840.
 12. Manzoor Ehtesham (2007). Pahar Dhalte. Hindi Book Centre. p. 115. ISBN 9788126713226.
 13. Manzoor Ehtesham (1998). Tasbeeh. Hindi Book Centre.
 14. Manzoor Ehtesham (2001). Tamasha Tatha Anya Kahaniyan. Hindi Book Centre. p. 147. ISBN 9788126701230.
 15. Kuldip Singh (2005). Manzoor Ahtesham: A Dying Banyan. Rupa and Co. p. 208. ASIN B006IDLXBI.
 16. "Pratilipi". Pratilipi. 2015. Archived from the original on 12 ਫ਼ਰਵਰੀ 2015. Retrieved 12 February 2015.
 17. "National Endowment". National Endowment for the Arts. 2015. Archived from the original on 6 ਨਵੰਬਰ 2014. Retrieved 12 February 2015. {{cite web}}: Unknown parameter |dead-url= ignored (|url-status= suggested) (help)
 18. Milzoff, Rebecca. "Lost in Un-Translation". New York magazine. New York Media LLC. Retrieved 12 November 2017.
 19. "The Tale of the Missing Man A Novel". Northwestern University Press. Northwestern University. Archived from the original on 13 ਨਵੰਬਰ 2017. Retrieved 12 November 2017. {{cite web}}: Unknown parameter |dead-url= ignored (|url-status= suggested) (help)