ਮੰਜਿਉਂ ਲਾਹੁਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੌਜਾਂ, ਲੱਕੜੀ ਦਾ ਚਾਰ ਪਾਵਿਆਂ ਵਾਲਾ ਉਹ ਢਾਂਚਾ ਹੁੰਦਾ ਹੈ ਜਿਹੜਾ ਵਾਣ, ਸੂਤ ਜਾਂ ਨਵਾਰ ਨਾਲ ਬੁਣਿਆ ਜਾਂਦਾ ਹੈ।ਸੌਣ ਦੇ ਕੰਮ ਆਉਂਦਾ ਹੈ। ਜਦ ਕੋਈ ਵਿਅਕਤੀ ਅਖੀਰਲੇ ਸਾਹਾਂ ਦੇ ਨੇੜੇ ਹੁੰਦਾ ਹੈ। ਮਰਨ ਕਿਨਾਰੇ ਹੁੰਦਾ ਹੈ। ਉਸ ਦੀ ਮੌਤ ਹੋ ਜਾਣੀ ਨਿਸਚਤ ਹੋ ਜਾਂਦੀ ਹੈ ਤਾਂ ਪਹਿਲੇ ਸਮਿਆਂ ਵਿਚ ਉਸ ਵਿਅਕਤੀ ਨੂੰ ਮਰਨ ਤੋਂ ਪਹਿਲਾਂ ਹੀ ਮੰਜਿਉਂ ਲਾਹ ਕੇ, ਜਮੀਨ ਤੇ ਕਪੜਾ ਵਿਛਾ ਕੇ, ਪੈਰ ਉੱਤਰ ਦਿਸ਼ਾ ਵੱਲ ਕਰ ਕੇ, ਲਿਟਾ ਦਿੱਤਾ ਜਾਂਦਾ ਸੀ। ਇਸ ਰਸਮ ਨੂੰ “ਮੰਜਿਉਂ ਲਾਹੁਣਾ” ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ “ਭੁੰਜੇ ਉਤਾਰਨਾ’ ਕਹਿੰਦੇ ਹਨ। ਧਾਰਨਾ ਇਹ ਹੈ ਕਿ ਮੰਜੇ ਤੇ ਮਰਨ ਵਾਲਾ ਵਿਅਕਤੀ ਭੂਤ-ਭੇਤ ਦੀ ਜੂਨ ਪੈਂਦਾ ਹੈ। ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਵਹਿਮਾਂ-ਭਰਮਾਂ ਨੂੰ ਛੱਡਦੇ ਜਾ ਰਹੇ ਹਨ। ਹੁਣ ਮੌਤ ਸਮੇਂ ਕਿਸੇ ਵੀ ਵਿਅਕਤੀ ਨੂੰ ਮੰਜਿਉਂ ਨਹੀਂ ਲਾਹਿਆ ਜਾਂਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.