ਸਮੱਗਰੀ 'ਤੇ ਜਾਓ

ਮੰਟੋ (2018 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਟੋ
ਨਿਰਦੇਸ਼ਕਨੰਦਿਤਾ ਦਾਸ
ਲੇਖਕਨੰਦਿਤਾ ਦਾਸ
ਨਿਰਮਾਤਾ
  • ਵਿਕਰਾਂਤ ਬੱਤਰਾ
  • ਅਜੀਤ ਆਂਦਰੇ
  • ਨਮਰਤਾ ਗੋਇਲ
  • ਨੰਦਿਤਾ ਦਾਸ
ਸਿਤਾਰੇਨਵਾਜ਼ੁਦੀਨ ਸਿਦੀਕੀ
ਤਾਹਿਰ ਰਾਜ ਭਸੀਨ
ਰਸਿਕਾ ਦੁੱਗਲ
ਰਾਜਸ਼ਰੀ ਦੇਸ਼ਪਾਂਡੇ
ਸਿਨੇਮਾਕਾਰਕਾਰਤਿਕ ਵਿਜੇ
ਸੰਪਾਦਕਸਰੀਕਰ ਪ੍ਰਸਾਦ
ਸੰਗੀਤਕਾਰਗੀਤ
ਸਨੇਹ ਖ਼ਾਨਵਾਲਕਰ
ਰਫਤਾਰ
ਪਿੱਠਵਰਤੀ ਗੀਤ
ਜ਼ਾਕਿਰ ਹੁਸੈਨ
ਪ੍ਰੋਡਕਸ਼ਨ
ਕੰਪਨੀਆਂ
ਰਿਲੀਜ਼ ਮਿਤੀਆਂ
  • 13 ਮਈ 2018 (2018-05-13) (Cannes)
  • 21 ਸਤੰਬਰ 2018 (2018-09-21) (India)
ਮਿਆਦ
116 ਮਿੰਟ
ਦੇਸ਼ਭਾਰਤ
ਭਾਸ਼ਾਵਾਂ

ਮੰਟੋ, ਇੱਕ 2018 ਦੀ ਮਸ਼ਹੂਰ ਉਰਦੂ ਲੇਖਕ ਸਆਦਤ ਹਸਨ ਮੰਟੋ, ਬਾਰੇ ਭਾਰਤੀ ਜੀਵਨੀ ਡਰਾਮਾ ਫ਼ਿਲਮ ਹੈ ਜਿਸ ਨੂੰ ਨੰਦਿਤਾ ਦਾਸ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।[1] ਫ਼ਿਲਮ ਸਿਤਾਰੇ ਨਵਾਜ਼ੁਦੀਨ ਸਿਦੀਕੀ ਨੇ ਟਾਈਟਲ ਪਾਤਰ, ਭਾਰਤ-ਪਾਕਿਸਤਾਨੀ, ਲੇਖਕ ਮੰਟੋ ਦੀ ਭੂਮਿਕਾ ਨਿਭਾਈ ਹੈ।  ਤਾਹਿਰ ਰਾਜ ਭਸੀਨ ਨੇ 40 ਵਿਆਂ ਦੇ ਬਾਲੀਵੁੱਡ ਸੁਪਰਸਟਾਰ ਸ਼ਿਆਮ ਚੱਡਾ ਦਾ ਕਿਰਦਾਰ ਅਦਾ ਕੀਤਾ ਹੈ।[2] ਸ਼ਿਆਮ ਮੰਟੋ ਦਾ ਦੋਸਤ, ਹਮਰਾਜ਼, ਅਤੇ ਅਨੇਕ ਕਹਾਣੀਆਂ ਲਈ ਪ੍ਰੇਰਨਾ ਸਰੋਤ ਸੀ।[3]ਮੰਟੋ ਦੀ ਪਤਨੀ, ਸਾਫੀਆ ਦੀ ਭੂਮਿਕਾ ਰਸਿਕਾ ਦੁਗਾਲ ਨੇ ਕੀਤੀ ਹੈ। ਮੰਟੋ 1940ਵਿਆਂ ਦੇ ਭਾਰਤ ਦੀ ਆਜ਼ਾਦੀ ਦੇ ਬਾਅਦ ਦੇ ਅਰਸੇ ਤੇ ਆਧਾਰਿਤ ਹੈ।

ਇਸ ਫ਼ਿਲਮ ਦਾ ਪੋਸਟਰ 2017 ਕੈਨਸ ਫ਼ਿਲਮ ਫੈਸਟੀਵਲ ਵਿਖੇ ਨਸ਼ਰ ਕੀਤਾ ਗਿਆ ਸੀ। [4][5] ਦਾਸ ਨੇ 'ਇਨ ਡਿਫੈਂਸ ਆਫ ਫ਼੍ਰੀਡਮ' ਨਾਂ ਦੀ ਇਕ ਛੋਟੀ ਫ਼ਿਲਮ ਬਣਾਈ, ਉਸ ਵਿੱੱਚ ਵੀ ਮੁੱਖ ਭੂਮਿਕਾ ਵਿਚ ਨਵਾਜ਼ੂਦੀਨ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਇਹ 23 ਮਾਰਚ 2017 ਨੂੰ ਯੂਟਿਊਬ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਦਾ ਪ੍ਰੀਮਿਅਰ 2018 ਕੈਨਸ ਫ਼ਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ ਅਤੇ 21 ਸਤੰਬਰ 2018 ਨੂੰ ਭਾਰਤੀ ਥਿਏਟਰਾਂ ਵਿੱਚ ਰਿਲੀਜ਼ ਕੀਤੀ ਗਈ ਸੀ [6][7] ਇਹ ਫੀਚਰ ਫ਼ਿਲਮ ਦੀ ਭੂਮਿਕਾ ਦੇ ਰੂਪ ਵਿੱਚ ਬਣਾਈ ਗਈ ਸੀ। ਇਸ ਫ਼ਿਲਮ ਦੇ ਐਚਪੀ ਸਟੂਡੀਓਸ, ਫ਼ਿਲਮਸਟੋਕ ਅਤੇ ਵਾਇਆਕੌਮ 18 ਮੋਸ਼ਨ ਪਿਕਚਰਜ਼ ਵਰਗੇ ਕਈ ਨਿਰਮਾਤਾ ਹਨ।[8]

ਕਲਾਕਾਰ

[ਸੋਧੋ]

ਹਵਾਲੇ

[ਸੋਧੋ]
  1. "Nandita Das and Nawazuddin Siddiqui bring Mantoiyat to JNU".
  2. "Batti Gul Meter Chalo And Manto Opening Day".