ਮੱਖੀਆਂ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਖੀਆਂ  
Cover of Makhian.jpg
ਕਿਤਾਬ ਦਾ ਕਵਰ
ਲੇਖਕਸੁਖਵੀਰ ਸਿੰਘ ਸੂਹੇ ਅੱਖਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਕੈਲੀਬਰ ਪਬਲੀਕੇਸ਼ਨ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ108
ਆਈ.ਐੱਸ.ਬੀ.ਐੱਨ.978-93-85235-33-7
ਇਸ ਤੋਂ ਪਹਿਲਾਂ'ਉਹ ਆਖਦੀ ਹੈ (2016)
ਇਸ ਤੋਂ ਬਾਅਦ'ਹੈਲੋ! ਮੈਂ ਬੋਲ ਰਹੀ ਹਾਂ (ਕਵਿਤਾ-ਛਪਾਈ-ਸੰਭਾਵਨਾ:ਦਸੰਬਰ 2018)

ਮੱਖੀਆਂ ਇੱਕ ਪੰਜਾਬੀ ਨਾਵਲ ਹੈ, ਜੋ ਕਿ ਸੁਖਵੀਰ ਸਿੰਘ ਸੂਹੇ ਅੱਖਰ ਦਾ ਲਿਖਿਆ ਹੋਇਆ ਹੈ।[1] ਇਹ ਨਾਵਲ 2017 ਵਿੱਚ ਹੀ ਛਪਿਆ ਹੈ ਅਤੇ ਇਸਨੂੰ ਕੈਲੀਬਰ ਪਬਲੀਕੇਸ਼ਨ, ਪਟਿਆਲਾ ਨੇ ਛਾਪਿਆ ਹੈ। ਇਸ ਨਾਵਲ ਦੇ ਕੁੱਲ 108 ਪੰਨੇ ਹਨ ਅਤੇ ਇਸਦੀ ਕੀਮਤ 140/- (ਭਾਰਤੀ ਰੁਪਏ) ਹੈ।

ਇਸ ਤੋਂ ਪਹਿਲਾਂ ਵੀ ਸੂਹੇ ਅੱਖਰ ਦੀਆਂ ਤਿੰਨ ਕਿਤਾਬਾਂ - ਉਸ ਤੋਂ ਬਾਅਦ (ਨਾਟਕ) 1997, ਆਪਣੇ ਹਿੱਸੇ ਦਾ ਮੌਨ (ਕਵਿਤਾ) 2015 ਅਤੇ ਉਹ ਆਖਦੀ ਹੈ (ਕਵਿਤਾ) 2016 ਆ ਚੁੱਕੀਆਂ ਹਨ। ਇਹ ਨਾਵਲ ਸੁਖਵੀਰ ਸਿੰਘ ਦੁਆਰਾ ਪਹਿਲਾਂ ਅੰਗਰੇਜ਼ੀ ਵਿੱਚ "Diary of a Painter" ਸਿਰਲੇਖ ਅਧੀਨ ਵੀ ਲਿਖਿਆ ਜਾ ਚੁੱਕਾ ਹੈ। ਫਿਰ ਉਸਨੇ ਆਪਣੇ ਚਹੇਤਿਆਂ ਦੇ ਕਹਿਣ 'ਤੇ ਇਸਨੂੰ ਪੰਜਾਬੀ ਵਿੱਚ ਵੀ ਛਾਪਣ ਦਾ ਫ਼ੈਸਲਾ ਲਿਆ ਸੀ।

ਇਸ ਨਾਵਲ ਵਿੱਚ ਕਵਿਤਾਵਾਂ ਵੀ ਸ਼ਾਮਿਲ ਹਨ ਅਤੇ ਇਸਦੇ ਪਾਤਰ ਸ਼ਮੀਮਾ, ਚਿੱਤਰਕਾਰ ਅਤੇ ਖ਼ਾਸਕਰ ਸੁਬੋਧ 'ਤੇ ਮਾਇਰਾ ਸਨਮੁੱਖ ਗੱਲਾਂ ਕਰਦੇ ਦਿਮਾਗ ਵਿੱਚ ਘੁੰਮਦੇ ਹਨ। ਵਿਸ਼ੇ ਦੇ ਪੱਖ ਤੋਂ ਜੇਕਰ ਦੇਖਿਆ ਜਾਵੇ ਤਾਂ ਇਸ ਨਾਵਲ ਵਿੱਚ ਇੱਕੀ ਸਾਲ ਦਾ ਇੱਕ-ਤਰਫਾ ਪਿਆਰ, ਜੰਗ ਵਿੱਚ ਹੁੰਦੇ ਜਾਨ-ਮਾਲ ਦੇ ਨੁਕਸਾਨ, ਜੰਗ ਦੌਰਾਨ ਸੈਨਿਕਾਂ ਦੁਆਰਾ ਕੀਤੇ ਜਾਂਦੇ ਜ਼ਬਰ-ਜਿਨਾਹ, ਕਾਮ ਦੀ ਪੂਰਤੀ ਲਈ ਭਰਾ ਦੁਆਰਾ ਆਪਣੀ ਮੂੰਹ ਬੋਲੀ ਭੈਣ ਨੂੰ ਹੀ ਨਿਸ਼ਾਨਾ ਬਣਾਉਣਾ, ਵੇਸ਼ਵਾ ਆਦਿ ਹੋਰ ਵੀ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਨੂੰ ਛੋਹਿਆ ਹੈ। ਇਸ ਨਾਵਲ ਵਿੱਚ ਕਿਤੇ ਵੀ ਔਰਤ ਨੂੰ ਕਮਜ਼ੋਰ ਜਾਂ ਡੋਲਦੀ ਨਹੀਂ ਦਿਖਾਇਆ ਗਿਆ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]