ਮੱਤੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਤੜ
ਮੱਤੜ is located in Haryana
ਮੱਤੜ
ਮੱਤੜ
ਮੱਤੜ is located in India
ਮੱਤੜ
ਮੱਤੜ
ਹਰਿਆਣਾ, ਭਾਰਤ ਵਿੱਚ ਸਥਿਤੀ
29°41′37.932″N 75°11′23.748″E / 29.69387000°N 75.18993000°E / 29.69387000; 75.18993000
ਦੇਸ਼ India
ਰਾਜਹਰਿਆਣਾ
ਜ਼ਿਲ੍ਹਾਸਿਰਸਾ ਜ਼ਿਲ੍ਹਾ
ਭਾਸ਼ਾਵਾਂ
 • ਸਰਕਾਰੀਹਿੰਦੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿਨ125078

ਮੱਤੜ ਸਿਰਸਾ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ 450 ਸਾਲ ਪਹਿਲਾਂ ਮੱਤਾ ‘ਮੁਸਲਮਾਨ’ ਦੇ ਨਾਂ ’ਤੇ ਬੱਝਿਆ ਸੀ। ਪਿੰਡ ਦੇ ਕਰੀਬ 1600 ਵਸਨੀਕ 300 ਘਰਾਂ ਵਿੱਚ ਰਹਿੰਦੇ ਹਨ। ਅਨਪੜ੍ਹਤਾ ਕਾਰਨ ਨੌਕਰੀ ਕਰਨ ਦੀ ਬਜਾਇ ਬਹੁਗਿਣਤੀ ਪਿੰਡ ਵਾਸੀ ਇਥੋਂ ਦੇ 1860 ਏਕੜ ਰਕਬੇ ’ਤੇ ਖੇਤੀ ਉਪਰ ਨਿਰਭਰ ਹਨ। ਪਿੰਡ ਦੀ ਜ਼ਮੀਨ ਨੂੰ ਭਾਖੜਾ ਮੇਨ ਬ੍ਰਾਂਚ ਤੋਂ 15 ਦਿਨ ਹੀ ਪਾਣੀ ਮਿਲਦਾ ਹੈ। ਘੱਗਰ ਦੇ ਕੰਢੇ ’ਤੇ ਵਸਿਆ ਹੋਣ ਕਰਕੇ ਇਸ ਵਾਰ ਆਏ ਹੜ੍ਹਾਂ ਕਾਰਨ 40 ਸਰਕਾਰੀ ਕਲੋਨੀਆਂ, 500 ਏਕੜ ਰਕਬਾ ਤੇ 60 ਟਿਊਬਵੈੱਲ ਮੋਟਰਾਂ ਵੀ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਹਨ। ਪਿੰਡ ਨੂੰ ਹੜ੍ਹ ਤੋਂ ਬਚਾਉਣ ਲਈ ਪਿੰਡ ਵਾਸੀਆਂ ਨੇ ਇਸ ਦੇ ਚਾਰੇ ਪਾਸੇ 12 ਕਿਲੋਮੀਟਰ ਲੰਬਾਈ ਵਾਲਾ ਬੰਨ੍ਹ ਬਣਾਇਆ ਹੋਇਆ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸਿਰਸਾ 125078

ਪਿੰਡ ਬਾਰੇ ਜਾਣਕਾਰੀ[ਸੋਧੋ]

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 542
ਆਬਾਦੀ 1,552 840 712
ਬੱਚੇ (0-6) 196 109 87
ਅਨੁਸੂਚਿਤ ਜਾਤੀ 714 387 327
ਪਿਛੜੇ ਕਵੀਲੇ 0 0 0
ਸਾਖਰਤਾ 50.44 % 56.63 % 43.20 %
ਕੁਲ ਕਾਮੇ 664 456 208
ਮੁੱਖ ਕਾਮੇ 663 181 0
ਦਰਮਿਆਨੇ ਕਮਕਾਜੀ ਲੋਕ 1 1 0

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਇਸ ਪਿੰਡ ਵਿੱਚ ਪਿੱਪਲ ਵਾਲਾ ਖੂਹ, ਡੇਰੇ ਵਿੱਚ ਵਣ ਦੇ ਦਰੱਖਤ ਪਿੰਡ ਦੀ ਵਿਰਾਸਤੀ ਨਿਸ਼ਾਨੀ ਹਨ।

ਧਾਰਮਿਕ ਥਾਵਾਂ[ਸੋਧੋ]

ਪਿੰਡ ਵਿੱਚ ਬਾਲਮੀਕੀ ਮੰਦਰ, ਦੇਵੀ ਮੰਦਰ, ਪੀਰਖਾਨਾ ਤੇ ਡੇਰਾ ਬਾਬਾ ਪਰੇਮ ਗਿਰਜੀ ਹਨ।


ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਸਰਕਾਰੀ ਹਾਈ ਸਕੂਲ ਹੈ ਪਰ ਹਰਿਆਣੇ ਵਿੱਚ ਪੜ੍ਹਾਈ ਦਾ ਮਾਧਿਅਮ ਹਿੰਦੀ ਹੋਣ ਕਾਰਨ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਇਸ ਪਿੰਡ ਦੇ ਵਿਦਿਆਰਥੀਆਂ ਨੂੰ ਮਾਨਸਾ ਜਾਂ ਸਰਦੂਲਗੜ੍ਹ ਜ਼ਿਆਦਾ ਢੁੱਕਦਾ ਹੈ। ਪੰਜਾਬ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਇਨ੍ਹਾਂ (ਹਰਿਆਣੇ) ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਇਸ ਕਾਰਨ ਇਸ ਪਿੰਡ ਤੋਂ ਇਲਾਵਾ ਇਸ ਖੇਤਰ ਦੇ ਵਿਦਿਆਰਥੀਆਂ ਦਾ ਸਿੱਖਿਆ ਦਾ ਪੱਧਰ ਕਮਜ਼ੋਰ ਹੀ ਰਹਿੰਦਾ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਾਸੀਆਂ ਵੱਲੋਂ ਉਕਤ ਡੇਰੇ ਵਿੱਚ 1 ਫੱਗਣ ਤੋਂ 5 ਫੱਗਣ ਤੱਕ ਬਾਬਾ ਪਰੇਮ ਗਿਰਜੀ ਦੀ ਯਾਦ ਵਿੱਚ ਹਰ ਸਾਲ ਮੇਲੇ ਦੌਰਾਨ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ।

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਇਹ ਪਿੰਡ ਤਹਿਸੀਲ ਬਾਰਗੁਡਾ, ਹਿਸਾਰ ਡਵੀਜ਼ਨ ਵਿੱਚ ਹੈ। ਇਹ ਪਿੰਡ ਸਿਰਸਾ ਤੋਂ 26 ਕਿਲੋਮੀਟਰ, ਅਤੇ ਰਾਜਧਾਨੀ ਚੰਡੀਗੜ੍ਹ ਤੋਂ 223 ਦੀ ਦੂਰੀ ਤੇ ਹੈ। ਇਸ ਪਿੰਡ ਦੇ ਨੇੜੇ ਦੇ ਪਿੰਡ ਰੰਗਾ, ਰੋਹਨ, ਰੋੜੀ, ਅਲਕਾਂ, ਪਾਨੀਹਾਰੀ ਹਨ। ਇਹ ਪਿੰਡ ਬਠਿੰਡਾ ਰੇਲਵੇ ਸਟੇਸ਼ਨ ਤੋਂ 69 ਕਿਲੋਮੀਟਰ ਦੀ ਦੂਰੀ ਤੇ ਹਨ।

ਹਵਾਲੇ[ਸੋਧੋ]

  1. "Census2011". 2011. Retrieved 20 ਜੁਲਾਈ 2016.  Check date values in: |access-date= (help)