ਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੱਧਕਾਲੀਨ ਪੰਜਾਬੀ ਸਾਹਿਤ ਸਾਡੇ ਸਮੁੱਚੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇੱਕ ਗੋਰਵਮਈ ਭਾਗ ਹੈ। ਇਸ ਕਾਲ ਵਿੱਚ ਸਾਹਿਤ ਦੇ ਵੱਖ-ਵੱਖ ਰੂਪਾਂ ਨੇ ਜਨਮ ਲਿਆ ਅਤੇ ਵਿਕਾਸ ਕੀਤਾ। ਇਸ ਕਾਲ ਵਿੱਚ ਚਾਰ ਪ੍ਰਮੁੱਖ ਕਾਵਿ ਧਾਰਾਵਾਂ ਸਮਾਨ ਅੰਤਰ ਵਿਚਰੀਆਂ ਅਤੇ ਆਪਣੇ ਵਿਕਾਸ ਦੀ ਸਿੱਖਰਾਂ ਨੂੰ ਛੋਹ ਲਿਆ।

ਇਸ ਕਾਰਨ ਹੀ ਅਸੀਂ ਮੱਧ ਕਾਲ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਵੀ ਕਹਿੰਦੇ ਹਨ। ਸੂਫੀ ਅਤੇ ਭਗਤੀ ਧਾਰਾ ਦੀਆਂ ਪ੍ਰਵਿਰਤੀਆਂ ‘ਆਦਿ ਕਾਲ’ ਵਿੱਚ ਹੀ ਪੈਦਾ ਹੋ ਗਈਆਂ ਸਨ। ਉਹਨਾਂ ਧਾਰਾਵਾਂ ਨੇ ਮੱਧਕਾਲ ਵਿੱਚ ਪਹੁੰਚ ਕੇ ਬਹੁਤ ਪ੍ਰਗਤੀ ਕੀਤੀ। ਇਹਨਾਂ ਤੋਂ ਬਿਨਾਂ ਗੁਰਮਤਿ ਕਾਵਿ, ਕਿੱਸਾ ਕਾਵਿ, ਬੀਰ ਕਾਵਿ ਅਤੇ ਵਾਰਤਕ ਆਦਿ ਕੁੱਝ ਨਵੇਂ ਸਾਹਿਤ ਦੇ ਰੂਪ ਵੀ ਪੈਦਾ ਹੋਏ। ਡਾ. ਪਰਮ ਸਿੰਘ ਅਨੁਸਾਰ:- ਮੱਧਕਾਲੀਨ ਪੰਜਾਬੀ ਸਾਹਿਤ ਸਾਡਾ ਗੋਰਵਮਈ ਅਤੇ ਅਮੀਰ ਵਿਰਸਾ ਹੈ। ਜਿਸ ਦਾ ਮਹੱਤਵ ਕੇਵਲ ਸਾਹਿਤਿਕ ਪੱਖ ਤੋਂ ਹੀ ਨਹੀਂ ਸਗੋਂ ਧਾਰਮਿਕ, ਇਤਿਹਾਸਕ, ਸਭਿਆਚਾਰਕ ਅਤੇ ਸਿਆਸੀ ਆਦਿ ਅਨੇਕਾਂ ਪੱਖਾਂ ਤੋਂ ਵੀ ਹੈ। ਇਸ ਵਿੱਚੋਂ ਗੁਰਬਾਣੀ ਅਤੇ ਸੂਫੀ ਧਾਰਾਵਾਂ ਨੇ ਇੱਕ ਪਾਸੇ ਆਪਣੇ ਸਮੇਂ ਦੀਆਂ ਤਤਕਾਲੀਨ ਸਾਹਿਤਿਕ ਧਾਰਾਵਾਂ ਉੱਪਰ ਅਮਿੱਟ ਪ੍ਰਭਾਵ ਪਾਇਆ ਸੀ।1 ਬਿਕਰਮ ਸਿੰਘ ਘੁਮਣ ਅਨੁਸਾਰ:- ਮੱਧਕਾਲੀਨ ਪੰਜਾਬੀ ਸਾਹਿਤ ਸਾਡੇ ਸਮੁੱਚੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇੱਕ ਗੋਰਵਮਈ ਭਾਗ ਹੈ। ਇਸ ਕਾਲ ਵਿੱਚ ਸਾਹਿਤ ਦੇ ਵੱਖ-ਵੱਖ ਰੂਪਾਂ ਨੇ ਜਨਮ ਲਿਆ ਅਤੇ ਵਿਕਾਸ ਕੀਤਾ। ਮੱਧਕਾਲੀਨ ਪੰਜਾਬੀ ਸਹਿਤ ਦੀ ਇਮਾਰਤ ਦੇ ਗੁਰਮਤਿ, ਸੂਫੀ, ਕਿੱਸਾ ਤੇ ਬੀਰ ਕਾਵਿ ਚਾਰ ਵੱਡੇ ਥਮ ਹਨ। ਜਿਹਨਾਂ ਦੇ ਆਸਰੇ ਇਹ ਇਮਾਰਤ ਖਲੋਤੀ ਹੈ।2

ਸਰਵਸਕਤੀਮਾਨਤਾ[ਸੋਧੋ]

ਮੱਧਕਾਲੀਨ ਦੀਆਂ ਸਾਹਿਤਕ ਪਰੰਪਰਾਵਾਂ ਦਾ ਇੱਕ ਸਾਂਝਾ ਲੱਛਣ ਪ੍ਰਭੂ ਦੀ ਸਰਵਸ਼ਕਤੀ ਮਾਨਤਾ, ਸਰਵਉਚਤਾ, ਅਤੇ ਨਿਰੰਕੁਸ਼ਤਾ ਹੈ। ਇਹਨਾਂ ਸਾਰੀਆਂ ਪਰੰਪਰਾਵਾਂ ਵਿੱਚ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਅਤੇ ਸੰਚਾਲਕ ਮੰਨਿਆ ਹੈ।3 ਡਾ. ਪਰਮਿੰਦਰ ਸਿੰਘ ਅਨੁਸਾਰ:- ਪਹਿਲੀ ਵਾਰ ਸੂਫੀ ਕਵੀਆਂ ਨੇ ਰੱਬ ਦੀ ਸਰਵ ਵਿਆਪਕ ਹੋਂਦ ਨੂੰ ਸਵੀਕਾਰ ਕੇ ਧਾਰਮਿਕ ਸਹਿਣਸੀਲਤਾ ਦਾ ਪ੍ਰਚਾਰ ਕੀਤਾ। ਜਿਸ ਨਾਲ ਇਹ ਕਵਿਤਾ ਨੋਰਲ ਮੁਸਲਮਾਨੀ ਘੇਰਿਆਂ ਵਿੱਚੋਂ ਨਿਕਲ ਕੇ ਪੰਜਾਬ ਦੇ ਜੀਵਨ ਦਾ ਅੰਗ ਬਣ ਗਈ।4 ਉਦਾਹਰਨ:-

       ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
       ਅੰਦਰ ਤੂੰ ਹੈਂ ਬਾਹਰ ਤੂੰ ਹੈ। ਰੋਮਿ ਰੋਮਿ ਵਿੱਚ ਤੂੰ
       ਤੂੰ ਹੈਂ ਤਾਣਾ ਤੂੰ ਹੈਂ ਬਾਣਾ, ਸਭ ਕੁੱਛ ਮੇਰਾ ਤੂੰ
       ਕਹੇਂ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ 
              (ਸਾਹ ਹੁਸੈਨ) 

ਪ੍ਰਭੂ ਦੀ ਪ੍ਰੇਮ ਭਗਤੀ[ਸੋਧੋ]

ਡਾ. ਬਿਕਰਮ ਸਿੰਘ ਅਨੁਸਾਰ:- ਇਸ ਕਾਲ ਦੀ ਹਰ ਧਾਰਾ ਵਿੱਚ ਪ੍ਰਭੂ ਦਾ ਗੁਣਗਾਣ ਕੀਤਾ ਗਿਆ। ਭਗਤਾਂ, ਸੂਫੀਆਂ, ਕਵੀਆਂ ਨੇ ਇਹ ਸਪੱਸ਼ਟ ਕਰਦਿੱਤਾ ਗਿਆ ਸੀ ਕਿ ਪ੍ਰਭੂ ਦੀ ਪ੍ਰਾਪਤੀ ਲਈ ਪ੍ਰੇਮਭਗਤੀ ਦਾ ਸਹਾਰਾ ਹੀ ਸਭ ਤੋਂ ਮੱਧਕਾਲੀਨ ਸਾਹਿਤ ਵਿੱਚ ਭਗਤੀ ਦੀ ਗੰੁਜ਼ ਸੁਣੀ ਜਾ ਸਕਦੀ ਹੈ।6 ਸਾਚ ਕਹੋ ਸੁਨਿ ਲੇਹੁ ਸਭੈ ਜਿਨਿ ਪ੍ਰੇਮ ਕੀਉ ਤਿਨਿ ਹੀ ਪ੍ਰਭੁ ਪਾਇਉ ਗੁਰੂ ਗੋਬਿੰਦ ਸਿੰਘ 6

ਜਾਤ ਪਾਤ ਦਾ ਖੰਡਨ[ਸੋਧੋ]

ਮੱਧਕਾਲੀਨ ਕਵੀਆਂ ਨੇ ਹਿੰਦੂ ਵਰਣ ਵਿਵਸਥਾ ਦਾ ਖੰਡਨ ਕਰਦਿਆਂ ਹੋਇਆਂ ਮਨੁੱਖੀ ਸਮਾਨਤਾ ਦੇ ਸਿਧਾਂਤ ਉੱਤੇ ਡਟ ਕੇ ਪਹਿਰਾ ਦਿੱੰਤਾ ਹੈ। ਭਗਤ ਨਾਮਦੇਵ, ਭਗਤ ਕਬੀਰ, ਭਗਤ ਰਵੀਦਾਸ ਨੇ ਆਪਣੀ ਬਾਣੀ ਵਿੱਚ ਵਾਰ ਵਾਰ ਇਹ ਦ੍ਰਿੜ ਕਰਵਾਇਆ ਹੈ ਕਿ ਸਾਰੇ ਮਨੁੱਖ ਇੱਕ ਹੀ ਪ੍ਰਮਾਤਮਾ ਦੇ ਮਾਜੇ ਹੋਏ ਸਨ ਅਤੇ ਸਾਰੇ ਹੀ ਇੱਕ ਦੂਜੇ ਦੇ ਬਰਾਬਰ ਤੇ ਸਮਾਨ ਹਨ।7 ਗਰਵ ਵਾਸ ਸਹਿ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਕੇ ਸਭ ਉਤਪਤੀ ਕਹੁ ਕੇ ਪੰਡਤ ਬਾਹਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਸੰਤ ਕਬੀਰ7

ਸਾਲ-ਸੰਮਤ ਦਾ ਵੇਰਵਾ[ਸੋਧੋ]

ਜੰਗਨਾਮਾ ਲੇਖਕਾਂ ਅਤੇ ਕਿੱਸਾ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਅੰਤ ਵਿੱਚ ਸਾਲ-ਸੰਮਤ ਦੇ ਵੇਰਵੇ ਅਤੇ ਆਪਣਾ ਆਪਣਾ ਨਿੱਜੀ ਪਤਾ ਟਿਕਾਣਾ ਵੀ ਲਿਖਦੇ ਸਨ।

   ਪੰਦਰਾਂ ਸੈ ਤੇ ਅਤੇ ਉਨਤਰੀ ਸੰਮਤ ਬਿਕ੍ਰਮ ਗਏ 
   ਹੀਰ ਤੇ ਰਾਂਝੇ ਹੋਏ ਇੱਕਠੇ ਹੋਰ ਝੇੜੇ ਰੁਕਾਏ

ਸਭਿਆਚਾਰਕ ਵੇਰਵੇ[ਸੋਧੋ]

ਸਭਿਆਚਾਰਕ ਵਿਗਿਆਨੀਆਂ ਲਈ ਵੀ ਇਹ ਮੱਧਕਾਲੀਨ ਪੰਜਾਬੀ ਸਾਹਿਤ ਦੀਅ ਵੱਖ ਵੱਖ ਰਚਨਾਵਾਂ ਬਹੁਮਲੀ ਸਾਮੱਗਰੀ ਸਾਂਭੀ ਬੈਠੀਆਂ ਸਨ। ਸੇਖ ਫ਼ਰੀਦ ਦੇ ਸਲੋਕਾਂ ਵਿੱਚ ਮੱਧਕਾਲੀਨ ਪੰਜਾਬ ਦੇ ਸਲੋਕਾਂ ਵਿੱਚ ਮੱਧਕਾਲੀਨ ਪੰਜਾਬ ਦੇ ਕੰਮ ਧੰਦਿਆਂ, ਖਾਦ ਖੁਰਾਕ, ਪਹਿਰਾਵਾ, ਫਸਲ, ਬਾੜੀ ਰਸਮ ਰਿਵਾਜਾਂ ਅਤੇ ਸਾਕਾਦਾਰੀ ਬਾਰੇ ਬੜੇ ਮਹੱਤਵਪੂਰਨ ਤੱਥ ਪ੍ਰਾਪਤ ਹੁੰਦੇ ਹਨ। ਸ਼ਾਹ ਹੁਸੈਨ, ਬਾਬਾ ਫਰੀਦ ਅਤੇ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਵਿਚੋਂ ਵੀ ਸੱਭਿਆਚਾਰ ਬਾਰੇ ਕਈ ਪੱਖਾਂ ਤੋ ਜਾਣਕਾਰੀ ਪ੍ਰਾਪਤ ਹੰੁਦੀ ਹੈ।

    ਫਰੀਦਾ ਵੱਖ ਕਪਾਹੈ ਜਿ ਥੀਆਂ ਜਿ ਸਿਰਿ ਥੀਆ ਤਿਲਾਹ
    ਕਮਾਦੈ ਮਾਰੁ ਕਾਗਦੈ ਕੰੁਨੇ ਕੋਇਲਿ ਆਹ।
    ਮੰਦੇ ਅਮਲ ਕਰੇਦਿਆਂ ਏ ਸਜਾਇ ਤਿਨਾਹ।9 
           (ਸੇਖ ਫਰੀਦ)

ਕਾਵਿ ਰੂਪਾਂ ਕੀ ਵੰਨ ਸੁਵੰਨਤਾ[ਸੋਧੋ]

ਮੱਧਕਾਲੀਨ ਪੰਜਾਬੀ ਸਾਹਿਤ ਕਾਵਿ ਰੂਪਾਂ ਦੀ ਦ੍ਰਿਸ਼ਟੀ ਤੋਂ ਬੜੀ ਵੰਨ ਸੁਵੰਨਤਾ ਦ੍ਰਿਸ਼ਟੀਗੋਚਰ ਹੰੁਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਾਲ ਦੀ ਪ੍ਰਤੀਨਿਧਤਾ ਕਰਨ ਵਾਲੀ ਸਭ ਤੋਂ ਪ੍ਰਮਾਣੀਕ ਰਚਨਾ ਹੈ। ਇਸ ਵਿੱਚ ਵਾਰਾਂ, ਬਾਰਾਮਾਹੇ, ਖਿਤੀ, ਸਤਾਰਵੇ, ਕਾਫੀ, ਸ਼ਬੱਦ, ਪਦਾਂ, ਅਜੋਲੀ, ਘੋੜੀਆਂ, ਛੰਦ, ਸਲੋਕ, ਪਟੀ, ਪਹਿਰੇ, ਗਾਥਾ, ਲਾਵਾਂ, ਅਲਾਹੁਣੀਆਂ, ਗੋਸਟ ਆਦਿ ਅਨੇਕਾਂ ਰੂਪਾਂ ਦਾ ਪ੍ਰਯੋਗ ਹੋਇਆ ਹੈ।

ਹਵਾਲੇ[ਸੋਧੋ]

 1. ਡਾ. ਪਰਮ ਸਿੰਘ, ਮੱਧਕਾਲੀਨ ਪੰਜਾਬੀ ਸਾਹਿਤ, ਰਵੀ ਸਾਹਿਤ ਪ੍ਰਕਾਸ਼ਨ (1998), ਪੰਨਾ-6
 2. ਬਿਕਰਮ ਸਿੰਘ ਘੁੰਮਣ, ਮੱਧਕਾਲੀਨ ਪੰਜਾਬੀ ਸਾਹਿਤ, ਵਾਰਿਸ਼ ਸ਼ਾਹ ਫਾਉਡੈਸ਼ਨ ਅੰਮ੍ਰਿਤਸਰ (1992)
 3. ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ (2004) ਪੰਨਾ-14
 4. ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ (2011) ਪੰਨਾ-32
 5. ਡਾ. ਬਿਕਰਮ ਸਿੰਘ ਘੁੰਮਣ, ਮੱਧਕਾਲੀਨ ਪੰਜਾਬੀ ਸਾਹਿਤ, ਵਾਰਿਸ਼ ਸ਼ਾਹ ਫਾਉਡੈਸ਼ਨ ਅੰਮ੍ਰਿਤਸਰ (1992) ਪੰਨਾ-52
 6. ਡਾ. ਬਿਕਰਮ ਸਿੰਘ ਘੁੰਮਣ, (1992) ਪੰਨਾ-142
 7. ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ, ਪੰਜਾਬ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੋਰ ਬੁਕ ਸ਼ਾਪ, ਲੁਧਿਆਣਾ, ਪੰਨਾ-49
 8. ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ ਪੰਜਾਬੀ, (1963) ਪੰਨਾ-37
 9. ਡਾ. ਬਿਕਰਮ ਸਘ ਘੁੰਮਣ, ਮੱਧਕਾਲੀਨ ਪੰਜਾਬੀ ਸਾਹਿਤ, ਪੰਨਾ-25