ਸਮੱਗਰੀ 'ਤੇ ਜਾਓ

ਮੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੱਲ, ਪਹਿਲਵਾਨ ਨੂੰ ਵੀ ਕਹਿੰਦੇ ਹਨ। ਪਰ ਜਿਸ ਮੱਲ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆਂ ਹਾਂ ਇਹ ਮੱਲ ਮੰਜੇ ਦੀ ਪੈਂਦ ਵੱਲ ਸੇਰਵੇ ਤੋਂ ਡੇਢ ਕੁ ਫੁੱਟ ਦੀ ਦੂਰੀ 'ਤੇ ਬਾਹੀਆਂ ਵਾਲੇ ਪਾਸੇ ਪਾਏ 12/14 ਰੱਸੀਆਂ ਦੇ ਸਮੂਹ ਨੂੰ ਕਹਿੰਦੇ ਹਨ। ਮੱਲ ਦਾ ਜੋ ਹਿੱਸਾ ਬਾਹੀਆਂ ਉਪਰ ਹੁੰਦਾ ਹੈ, ਉਹ ਰੱਸੀ ਨਾਲ ਗੁੰਦਿਆ ਹੁੰਦਾ ਹੈ। ਮੱਲ ਦੀਆਂ ਰੱਸੀਆਂ ਦੇ ਵਿਚਾਲੇ ਡੰਡਾ ਪਾ ਕੇ ਮੱਲ ਨੂੰ ਵੱਟ ਦਿੱਤਾ ਜਾਂਦਾ ਹੈ। ਫੇਰ ਡੰਡੇ ਨੂੰ ਸੇਰਵੇ ਉਪਰ ਰੱਖ ਦਿੱਤਾ ਜਾਂਦਾ ਹੈ। ਫੇਰ ਮੱਲ ਦੇ ਸਹਾਰੇ ਨਾਲ ਮੰਜਾ ਬੁਣਨਾ ਸ਼ੁਰੂ ਕੀਤਾ ਜਾਂਦਾ ਹੈ। ਜਦ ਮੰਜਾ ਪੂਰਾ ਬੁਣਾ ਜਾਂਦਾ ਹੈ ਤਾਂ ਮੱਲ ਵਿਚ ਦੌਣ ਪਾ ਕੇ ਮੰਜਾ ਕਸ ਦਿੱਤਾ ਜਾਂਦਾ ਹੈ ਤੇ ਡੰਡੇ ਨੂੰ ਮੱਲ ਵਿਚੋਂ ਕੱਢ ਦਿੱਤਾ ਜਾਂਦਾ ਹੈ। ਇਹ ਹੈ ਮੱਲ ਦੀ ਬਣਤਰ[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.