ਮੰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਜਾ

ਮੰਜਾ ਫਰਨੀਚਰ ਦੀ ਇੱਕ ਆਈਟਮ ਹੈ। ਮੰਜਾ ਲੱਕੜ ਦਾ ਬਣਿਆ ਹੁੰਦਾ ਹੈ। ਇਹ ਮਿਸਤਰੀ ਦੁਆਰਾ ਬਣਾਇਆ ਜਾਂਦਾ ਹੈ ਤੇ ਇਹ ਵਾਨ ਜਾ ਸੂਤ ਨਾਲ ਬੁਣਿਆ ਜਾਂਦਾ ਹੈ।

ਇਕ ਬਜ਼ੁਰਗ ਮੰਜੀ ਉੱਤੇ ਬੈਠਾ ਹੋਇਆ।
ਪੰਜਾਬ ਦੇ ਇੱਕ ਘਰ ਵਿੱਚ ਸੂਤ ਦਾ ਮੰਜਾ

ਚਾਰ ਪਾਵਿਆਂ ਨਾਲ ਲੱਕੜ ਦੀ ਬਣੀ ਉਸ ਚੁਗਾਠ ਨੂੰ, ਜਿਸ ਨੂੰ ਵਾਣ, ਸੂਤ, ਨਵਾਰ ਨਾਲ ਬੁਣ ਕੇ ਪੈਣ ਲਈ, ਬੈਠਣ ਲਈ ਵਰਤਿਆ ਜਾਂਦਾ ਹੈ, ਮੰਜਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਮੰਜੇ ਨੂੰ ਚਾਰਪਾਈ ਕਹਿੰਦੇ ਹਨ। ਮੰਜਾ ਬਣਾਉਣ ਲਈ ਦੋ 6 ਕੁ ਫੁੱਟ ਲੰਮੀਆਂ ਲਰਾਂ ਲਈਆਂ ਜਾਂਦੀਆਂ ਹਨ। ਇਨ੍ਹਾਂ ਲਰਾਂ ਨੂੰ ਬਾਹੀਆਂ ਕਹਿੰਦੇ ਹਨ। ਦੋ ਲਰਾਂ 3 ਕੁ ਫੁੱਟ ਦੀਆਂ ਲਈਆਂ ਜਾਂਦੀਆਂ ਹਨ, ਇਨ੍ਹਾਂ ਨੂੰ ਸੇਰਵੇ ਕਹਿੰਦੇ ਹਨ। ਬਾਹੀਆਂ ਅਤੇ ਸੇਰਵਿਆਂ ਦੇ ਸਿਰਿਆਂ ਤੇ ਚੂਲ ਪਾਏ ਜਾਂਦੇ ਹਨ। ਦੋ ਕੁ ਫੁੱਟ ਲੰਬਾਈ ਦੇ ਚਾਰ ਪਾਵੇ ਲਏ ਜਾਂਦੇ ਹਨ। ਇਨ੍ਹਾਂ ਪਾਵਿਆਂ ਦੇ ਉਪਰਲੇ ਸਿਰੇ ਤੋਂ ਦੋ ਕੁ ਇੰਚ ਹੇਠਾਂ ਕਰ ਕੇ ਉਪਰ ਹੇਠਾਂ ਦੋ ਆਰ ਪਾਰ ਸੁਰਾਖ ਕੱਢੇ ਜਾਂਦੇ ਹਨ। ਇਨ੍ਹਾਂ ਸੁਰਾਖਾਂ ਨੂੰ ਸੱਲ ਕਹਿੰਦੇ ਹਨ। ਉਪਰਲੇ ਸੱਲਾਂ ਵਿਚ ਸੇਰਵੇ ਦੀਆਂ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਹੇਠਲੇ ਸੱਲਾਂ ਵਿਚ ਬਾਹੀਆਂ ਦੀ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਇਹ ਮੰਜੇ ਦੀ ਚੁਗਾਠ ਬਣ ਜਾਂਦੀ ਹੈ।

ਬਾਹੀਆਂ ਵਾਲੇ ਇਕ ਪਾਸੇ ਤੋਂ 12 ਕੁ ਫੁੱਟ ਛੱਡ ਕੇ ਮੰਜਾ ਬੁਣਨ ਲਈ ਮੱਲ ਪਾਇਆ ਜਾਂਦਾ ਹੈ। ਮੱਲ ਵਿਚ ਆਮ ਤੌਰ 'ਤੇ 12/14 ਕੁ ਰੱਸੀਆਂ ਹੁੰਦੀਆਂ ਹਨ। ਮੱਲ ਦਾ ਜਿਹੜਾ ਹਿੱਸਾ ਬਾਹੀਆਂ ਦੇ ਉਪਰ ਆਉਂਦਾ ਹੈ, ਉਸ ਨੂੰ ਰੱਸੀ ਨਾਲ ਗੁੰਦਿਆਂ ਜਾਂਦਾ ਹੈ। ਫੇਰ ਮੱਲ ਦੇ ਵਿਚਾਲੇ ਇਕ ਡੰਡਾ ਪਾ ਕੇ ਮੱਲ ਨੂੰ ਵੱਟ ਦਿੱਤਾ ਜਾਂਦਾ ਹੈ। ਫੇਰ ਡੰਡੇ ਨੂੰ ਸੇਰਵੇ ਉਪਰ ਰੱਖ ਦਿੱਤਾ ਜਾਂਦਾ ਹੈ। ਵਾਣ ਦਾ ਮੰਜਾ ਬੁਣਨ ਲਈ ਮੱਲ ਦੇ ਇਕ ਖੂੰਜੇ ਤੋਂ ਤਿਰਛੇ ਲੋਟ ਵਾਲੇ ਪਾਵੇ ਵਿਚ ਦੋ ਜਾਂ ਚਾਰ ਰੱਸੀਆਂ ਵਗਾਈਆਂ ਜਾਂਦੀਆਂ ਹਨ। ਇਨ੍ਹਾਂ ਰੱਸੀਆਂ ਨੂੰ ‘ਜੀ ਪਾਉਣਾ’ ਕਹਿੰਦੇ ਹਨ। ਕਈ ਇਲਾਕਿਆਂ ਵਿਚ ‘ਜੀ ਪਾਉਣ ਨੂੰ’ ‘ਬੀਅ ਪਾਉਣਾ’ ਕਹਿੰਦੇ ਹਨ।‘ਜੀ ਪਾਉਣ’ ਤੋਂ ਪਿੱਛੋਂ ਤਾਣਾ ਤੇ ਪੋਟਾ ਨਾਲੋਂ ਨਾਲ ਪਾ ਕੇ ਵਾਣ ਦਾ ਮੰਜਾ ਬੁਣਿਆ ਜਾਂਦਾ ਹੈ। ਚਾਰ-ਚਾਰ ਰੱਸੀਆਂ ਇਕ ਖਾਨੇ ਵਿਚ ਪਾ ਕੇ ਬਣਾਏ ਮੰਜੇ ਨੂੰ ਚੌਖੜੀਆ ਕਹਿੰਦੇ ਹਨ।ਛੇ-ਛੇ ਰੱਸੀਆਂ ਪਾ ਕੇ ਬਣਾਏ ਮੰਜੇ ਨੂੰ ਛਿੱਕੜੀਆਂ ਕਹਿੰਦੇ ਹਨ।, ਨੌਂ ਰੱਸੀਆਂ ਪਾ ਕੇ ਬਣਾਏ ਮੰਜੇ ਨੂੰ ਨੌਖੜੀਆ ਕਹਿੰਦੇ ਹਨ। ਸਭ ਤੋਂ ਮਜ਼ਬੂਤ ਮੰਜਾ ਨੌਖੜੀਆ ਹੁੰਦਾ ਹੈ। ਮੰਜਾ ਬਣਨ ਤੋਂ ਪਿੱਛੋਂ ਦੌਣ ਪਾਈ ਜਾਂਦੀ ਹੈ। ਦੌਣ ਪਾਉਣ ਤੋਂ ਪਿੱਛੋਂ ਮੁੱਲ ਵਿਚ ਪਾਇਆ ਡੰਡਾ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਵਾਣ ਦਾ ਮੰਜਾ ਬਣਦਾ ਹੈ।

ਸੂਤ ਦਾ ਮੰਜਾ ਬਣਾਉਣ ਲਈ ਪਹਿਲਾਂ ਸਾਰਾ ਤਾਣਾ ਪਾਇਆ ਜਾਂਦਾ ਹੈ। ਫੇਰ ਪੇਟਾ ਪਾ ਕੇ ਮੰਜਾ ਬਣਾਇਆ ਜਾਂਦਾ ਹੈ। ਸੂਤ ਦੇ ਮੰਜੇ ਵਿਚ ਕਈ ਕਿਸਮ ਦੀਆਂ ਬੁਣਤੀਆਂ ਪਾਈਆਂ ਜਾਂਦੀਆਂ ਹਨ। ਚਿੜੀਆਂ, ਘੁੱਗੀਆਂ, ਮੋਰ, ਸ਼ੇਰਾਂ ਆਦਿ ਦੇ ਡਿਜ਼ਾਈਨ ਵੀ ਸੂਤ ਦੇ ਮੰਜਿਆਂ ਵਿਚ ਪਾਏ ਜਾਂਦੇ ਹਨ। ਸੂਤ ਦੇ ਮੰਜੇ ਵਿਚ ਵੀ ਮੱਲ ਪਾਇਆ ਜਾਂਦਾ ਹੈ ਤੇ ਦੌਣ ਵੀ ਪਾਈ ਜਾਂਦੀ ਹੈ। ਨਵਾਰ ਦਾ ਮੰਜਾ ਬਣਾਉਣ ਲਈ ਵੀ ਪਹਿਲਾਂ ਸਾਰਾ ਤਾਣਾ ਪਾਇਆ ਜਾਂਦਾ ਹੈ। ਫੇਰ ਪੇਟਾ ਪਾ ਕੇ ਮੰਜਾ ਮੁਕੰਮਲ ਕੀਤਾ ਜਾਂਦਾ ਹੈ। ਨਵਾਰ ਦੇ ਮੰਜੇ ਵਿਚ ਮੱਲ ਤੇ ਦੌਣ ਨਹੀਂ ਪਾਈ ਜਾਂਦੀ।

ਹੁਣ ਮੁੰਜ ਦੇ ਤੇ ਸੂਤ ਦੇ ਮੰਜੇ ਬਹੁਤ ਘੱਟ ਬਣਾਏ ਜਾਂਦੇ ਹਨ। ਅੱਜਕੱਲ੍ਹ ਸਣ ਦੇ ਤੇ ਨਾਈਲਨ ਦੀ ਰੱਸੀ ਤੇ ਨਾਈਲਨ ਦੀ ਨਵਾਰ ਦੇ ਮੰਜੇ ਬਣਾਉਣ ਦਾ ਰਿਵਾਜ ਹੈ। ਲੱਕੜ ਦੀਆਂ ਚੁਗਾਠਾਂ ਦੀ ਥਾਂ ਹੁਣ ਲੋਹੇ ਦੀਆਂ ਪਾਈਪਾਂ ਦੀਆਂ ਚੁਗਾਠਾਂ ਵੀ ਬਣਨ ਲੱਗ ਪਈਆਂ ਹਨ।[1]

'ਚਾਰਪਾਈ' "", [2], 'ਚਰਪਾਇਆ' , ਚਾਰਪੋਏ ',' ਖੱਟ ' ਜਾਂ 'ਮੰਜੀ' "" (ਹਿੰਦੀ: चारपाई, ਬੰਗਾਲੀ]: চারপায়া, ਉਰਦੂ: চারপাই, ਸਰਾਇਕੀ, ਪੰਜਾਬੀ; ਚਾਰ "ਚਾਰ" + ਪੇਆ "ਪੈਰ") ਇੱਕ ਰਵਾਇਤੀ ਬੁਣਿਆ ਹੋਇਆ ਬੈੱਡ ਹੈ, ਇਹ ਦੱਖਣੀ ਏਸ਼ੀਆ ਵਿੱਚ ਵਰਤਿਆ ਜਾਂਦਾ ਹੈ। ਅਫਗਾਨਿਸਤਾਨ ਅਤੇ ਪਾਕਿਸਤਾਨ, ਉੱਤਰੀ ਅਤੇ ਮੱਧ ਭਾਰਤ, ਬਿਹਾਰ ਅਤੇ ਮਿਆਂਮਾਰ ਵਿਚ ਖੇਤਰੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। [3] ਇਸ ਲਈ ਇਸਨੂੰ ਕਈ ਨਾਵਾਂ ਨਾਲ ਜਿਵੇਂ ਖਟ, ਖਟੀਆ, ਜਾਂ ਮੰਜੀ ਅਤੇ ਪੰਜਾਬ ਵਿੱਚ ਮੰਜਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਮੰਜੇ ਜ਼ਿਆਦਾਤਰ ਗਰਮ ਇਲਾਕਿਆਂ ਵਿੱਚ ਵਰਤੇ ਜਾਂਦੇ ਹਨ। ਇਸਦਾ ਜਾਲ ਸੂਤੀ, ਕੁਦਰਤੀ ਰੇਸ਼ੇ ਅਤੇ ਤਾਰੀਖ ਦੇ ਪੱਤਿਆਂ ਤੋਂ ਬਣਿਆ ਹੁੰਦਾ ਹੈ। ਇਹ ਇਕ ਸਧਾਰਨ ਡਿਜ਼ਾਈਨ ਹੈ ਜੋ ਨਿਰਮਾਣ ਵਿਚ ਅਸਾਨ ਹੈ। ਰਵਾਇਤੀ ਡਿਜ਼ਾਇਨ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਹਨ ਅਤੇ ਸਾਲਾਂ ਤੋਂ ਕਾਰੀਗਰਾਂ ਨੇ ਵਰਤੇ ਜਾਂਦੇ ਬੁਣੇ ਪੈਟਰਨ ਅਤੇ ਸਮੱਗਰੀ ਵਿੱਚ ਨਵੀਨਤਾ ਲਿਆਂਦੀ ਹੈ।

A Cot used in Punjab, India

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ite ite ਹਵਾਲਾ ਕਿਤਾਬ | ਲੇਖਕ = ਸੂਜ਼ਨ ਕੋਰਿਨ ਜਮਮਾਰਟ | ਸਿਰਲੇਖ = ਚਾਰਪਾਈ: ਇੰਡੀਅਨ ਕੋਟ ਫਿਲਿੰਗ, ਇਕ ਵਿਜ਼ੂਅਲ ਐਂਡ ਟੈਕਨੀਕਲ ਡੌਕੂਮੈਂਟੇਸ਼ਨ | url = https: //books.google .com / book? id = JatGXwAACAAJ | Year = 1978 | ਪ੍ਰਕਾਸ਼ਕ = ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ}}
  3. ite ite ਹਵਾਲੇ ਦੀਆਂ ਖ਼ਬਰਾਂ | url = https: //www.architecturaldigest.in/content/ayush-kasliwal-charpai-serendipity-arts-fLiveal-2018-goa/ | ਸਿਰਲੇਖ = ਚਾਰਪਾਈ ਪ੍ਰੋਜੈਕਟ ਤੁਹਾਨੂੰ ਇਤਿਹਾਸ ਦੇ ਦ੍ਰਿਸ਼ਟੀਕੋਣ ਲਈ ਸੀਟ ਲੈਣ ਲਈ ਕਹਿੰਦਾ ਹੈ | ਤਾਰੀਖ = 26 ਦਸੰਬਰ 2018}}