ਸਮੱਗਰੀ 'ਤੇ ਜਾਓ

ਯਥਾਰਥਵਾਦ (ਕਲਾ ਅੰਦੋਲਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
James Abbot McNeill Whistler, Nocturne: Blue and Gold – Old Battersea Bridge (1872), Tate Britain, London, England

ਯਥਾਰਥਵਾਦ ਇੱਕ ਕਲਾਤਮਕ ਤਹਿਰੀਕ ਸੀ, ਜੋ 1848 ਦੇ ਇਨਕਲਾਬ ਦੇ ਬਾਅਦ 1850ਵਿਆਂ ਵਿੱਚ ਫ਼ਰਾਂਸ ਵਿੱਚ ਸ਼ੁਰੂ ਹੋਈ  ਸੀ।[1] ਯਥਾਰਥਵਾਦੀਆਂ ਨੇ ਰੋਮਾਂਸਵਾਦ ਨੂੰ ਰੱਦ ਕਰ ਦਿੱਤਾ ਜਿਸਦਾ  ਦੇਰ 18ਵੀਂ ਸਦੀ ਦੇ ਬਾਅਦ ਫ਼ਰਾਂਸੀਸੀ ਸਾਹਿਤ ਅਤੇ ਕਲਾ ਤੇ ਦਬਦਬਾ ਸੀ। ਯਥਾਰਥਵਾਦ ਨੇ ਚਮਤਕਾਰੀ ਵਿਸ਼ਾ-ਵਸਤੂ ਅਤੇ ਰੁਮਾਂਚਕ ਲਹਿਰ ਦੀ ਅਤਿ-ਜਜ਼ਬਾਤੀ ਪਹੁੰਚ ਅਤੇ ਡਰਾਮੇ ਵਿਰੁੱਧ ਬਗਾਵਤ ਕਰ ਦਿੱਤੀ ਇਸ ਦੀ ਬਜਾਇ ਇਸ ਨੇ ਅਸਲੀ ਅਤੇ ਪ੍ਰਤਿਨਿਧ ਸਮਕਾਲੀ ਲੋਕਾਂ ਅਤੇ ਸਥਿਤੀਆਂ ਨੂੰ ਸੱਚ ਅਤੇ ਸ਼ੁੱਧਤਾ ਦੇ ਨਾਲ ਅਤੇ ਜੀਵਨ ਨੂੰ ਇਸਦੇ ਕੋਝੇ ਜਾਂ ਨੀਚ ਪਹਿਲੂਆਂ ਸਹਿਤ ਚਿਤਰਣ ਕਰਨ ਦੀ ਕੋਸ਼ਿਸ਼ ਕੀਤੀ। ਯਥਾਰਥਵਾਦੀ ਕਲਾ ਨੇ ਆਮ ਜ਼ਿੰਦਗੀ ਵਿਚ ਪੈਦਾ ਹੁੰਦੀਆਂ ਸਥਿਤੀਆਂ ਵਿਚ ਸਾਰੀਆਂ ਜਮਾਤਾਂ ਦੇ ਲੋਕਾਂ ਨੂੰ ਚਿਤਰਿਆ, ਅਤੇ ਅਕਸਰ ਉਦਯੋਗਿਕ ਅਤੇ ਵਪਾਰਕ ਇਨਕਲਾਬਾਂ ਦੁਆਰਾ ਲਿਆਂਦੀਆਂ ਤਬਦੀਲੀਆਂ ਨੂੰ ਪ੍ਰਤੀਬਿੰਬਿਤ ਕੀਤਾ। ਅਜਿਹੀਆਂ 'ਯਥਾਰਥਵਾਦੀ' ਰਚਨਾਵਾਂ ਦੀ ਪ੍ਰਸਿੱਧੀ ਵਿਚ ਫੋਟੋਗਰਾਫੀ-ਇੱਕ ਨਵ ਦਿੱਖ ਸਰੋਤ ਦੀ ਆਮਦ ਦੇ ਨਾਲ ਵਾਧਾ ਹੋਇਆ, ਜਿਸਨੇ ਲੋਕਾਂ ਅੰਦਰ ਬਾਹਰਮੁਖੀ ਤੌਰ ਤੇ ਅਸਲ ਲਗਦੀਆਂ ਕਲਾ-ਕ੍ਰਿਤੀਆਂ ਨੂੰ ਸਿਰਜਣ ਦੀ ਤਾਂਘ ਪੈਦਾ ਕੀਤੀ।

ਹਵਾਲੇ

[ਸੋਧੋ]